ਮਾਤਾ ਚਿੰਤਪੁਰਨੀ ਨੈਸ਼ਨਲ ਹਾਏ ਵੇ ਮਾਰਗ ਦੀ ਹਾਲਤ ਖਸਤਾ ਹੋਣ ਦਾ ਕਾਰਨ ਸੂਬੇ ਦੀਆਂ ਰਹਿ ਚੁੱਕੀਆਂ ਸਰਕਾਰਾਂ ਅਤੇ ਕੇਂਦਰ ਦੀ ਭਾਜਪਾ ਸਰਕਾਰ ਜ਼ਿੰਮੇਵਾਰ - ਚੰਦਨ ਲੱਕੀ

 ਮਾਤਾ ਚਿੰਤਪੁਰਨੀ ਨੈਸ਼ਨਲ ਹਾਏ ਵੇ ਮਾਰਗ ਦੀ ਹਾਲਤ ਖਸਤਾ ਹੋਣ ਦਾ ਕਾਰਨ ਸੂਬੇ ਦੀਆਂ ਰਹਿ ਚੁੱਕੀਆਂ ਸਰਕਾਰਾਂ ਅਤੇ ਕੇਂਦਰ ਦੀ ਭਾਜਪਾ ਸਰਕਾਰ ਜ਼ਿੰਮੇਵਾਰ - ਚੰਦਨ ਲੱਕੀ


ਹੁਸ਼ਿਆਰਪੁਰ 27 ਜੁਲਾਈ (ਨਵਨੀਤ ਸਿੰਘ ਚੀਮਾ)
::-  ਮਾਤਾ ਚਿੰਤਪੂਰਨੀ ਨੂੰ ਜਾਣ ਵਾਲੀ ਭਰਵਾਈ ਰੋਡ ( ਨੈਸ਼ਨਲ ਹਾਈਵੇ ) ਦੋ ਸੂਬਿਆਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਦੀ ਹੈ। ਜਿਸ ਦੀ ਸਾਰੀ ਜ਼ਿੰਮੇਵਾਰੀ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਦੀ ਬਣਦੀ ਹੈ। ਹੁਸ਼ਿਆਰਪੁਰ ਦੇ ਸਮਾਜ ਸੇਵਕ ਚੰਦਨ ਲੱਕੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਪੰਜਾਬ ਵਿੱਚ ਕਾਂਗਰਸ ਅਤੇ ਅਕਾਲੀ ਭਾਜਪਾ ਦੀਆਂ ਸਰਕਾਰਾਂ ਹੀ ਬਣਦੀਆਂ ਆ ਰਹੀਆਂ ਹਨ, ਅਤੇ ਹੁਸ਼ਿਆਰਪੁਰ ਤੋਂ ਭਾਜਪਾ ਦੇ ਸਾਬਕਾ ਵਿਧਾਇਕ ਤੀਕਸ਼ਣ ਸੂਦ, ਸਾਬਕਾ ਮੈਂਬਰ ਪਾਰਲੀਮੈਂਟ ਵਿਜੇ ਸਾਂਪਲਾ ਮੌਜੂਦਾ (ਐਸ ਸੀ ਕਮਿਸ਼ਨ ਚੇਅਰਮੈਨ) ਅਤੇ ਮੌਜੂਦਾ ਐਮਪੀ ਸੋਮ ਪ੍ਰਕਾਸ਼ ਜੋ ਹੁਸ਼ਿਆਰਪੁਰ ਹਲਕੇ ਦੀ ਨੁਮਾਇੰਦਗੀ ਕਰਦੇ ਆ ਰਹੇ ਹਨ, ਇਨ੍ਹਾਂ  ਵੱਲੋਂ ਇਸ ਨੈਸ਼ਨਲ ਹਾਈਵੇ ਦੇ ਰੱਖ ਰਖਾਵ ਅਤੇ ਨਿਰਮਾਣ ਸੰਬੰਧੀ ਕੋਈ ਵੀ ਉਪਰਾਲਾ ਨਹੀਂ ਕੀਤਾ ਗਿਆ। ਇਸੇ ਤਰ੍ਹਾਂ ਸੂਬੇ ਵਿੱਚ ਕਾਂਗਰਸ ਸਰਕਾਰ ਹੋਣ ਦੇ ਬਾਵਜੂਦ ਹੁਸ਼ਿਆਰਪੁਰ ਤੋਂ ਸਾਬਕਾ ਵਿਧਾਇਕ ਸੁੰਦਰ ਸ਼ਾਮ ਅਰੋੜਾ ਵੱਲੋਂ ਵੀ ਇਸ ਕੌਮੀ ਸ਼ਾਹ ਮਾਰਗ ਨੂੰ ਅੱਖੋਂ ਪਰੋਖੇ ਕੀਤਾ ਗਿਆ। ਇਸ ਸੜਕ ਦੀ ਖਸਤਾ ਹਾਲਤ ਕਾਰਨ ਵੱਡੇ ਵੱਡੇ ਹਾਦਸੇ ਹੋ ਰਹੇ ਹਨ,ਜਿਸ ਦਾ ਜਾਨੀ ਅਤੇ ਮਾਲੀ ਨੁਕਸਾਨ ਮਾਤਾ ਚਿੰਤਪੂਰਨੀ ਅਤੇ ਮਾਤਾ ਜਵਾਲਾ ਜੀ ਦੇ ਦਰਸ਼ਨ ਕਰਨ ਲਈ ਜਾਣ ਵਾਲੀ ਸੰਗਤ ਅਤੇ ਪੰਜਾਬ ਦੀ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ।                  ਚੰਦਨ ਲੱਕੀ ਨੇ ਕਿਹਾ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਦੀ ਬਜਾਏ ਹੁਸ਼ਿਆਰਪੁਰ ਦੇ ਭਾਜਪਾ ਆਗੂ ਬੂਟ ਪਾਲਿਸ਼ ਕਰਕੇ ਰਾਜਨੀਤਕ ਡਰਾਮਾ ਕਰ ਰਹੇ ਹਨ। ਜਦਕਿ ਸਾਰੇ ਜਾਣਦੇ ਹਨ ਕਿ ਬੂਟ ਪਾਲਿਸ਼ ਕਰਨ ਦਾ ਡਰਾਮਾ ਕਰਨ ਵਾਲੇ ਉਕਤ ਭਾਜਪਾ ਦੇ ਸੀਨੀਅਰ ਆਗੂ ਰਾਜ ਸਭਾ ਮੈਂਬਰ ਵੀ ਰਹਿ ਚੁੱਕੇ ਹਨ। ਅਜਿਹੇ ਭਾਜਪਾ ਆਗੂਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਇਹ ਸੜਕ ਪਹਿਲਾਂ ਹੀ ਕੇਂਦਰ ਸਰਕਾਰ ਦੇ ਅਧੀਨ ਹੈ ਅਤੇ 2014 ਤੂੰ ਹੁਣ ਤੱਕ ਹੁਸ਼ਿਆਰਪੁਰ ਤੋਂ ਭਾਜਪਾ ਦੇ ਐਮਪੀ ਬਣਦੇ ਆ ਰਹੇ ਹਨ, ਪ੍ਰੰਤੂ ਇਸ ਹਾਈਵੇ ਵੱਲ ਕਿਸੇ ਵੱਲੋਂ ਵੀ ਧਿਆਨ ਨਹੀਂ ਦਿਤਾ ਜਾ ਰਿਹਾ।   

ਹੁਣ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਹੈ ਅਤੇ ਹੁਸ਼ਿਆਰਪੁਰ ਤੋਂ ਬਣੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਤੋਂ ਮੰਗ ਕੀਤੀ ਗਈ ਕਿ ਇਸ ਸਡ਼ਕ ਨੂੰ ਜਲਦ ਤੋਂ ਜਲਦ ਬਣਵਾ ਕੇ ਪੰਜਾਬ ਦੀ ਜਨਤਾ ਨੂੰ ਦੁਰਘਟਨਾਵਾਂ ਤੋਂ ਬਚਾਇਆ ਜਾ ਸਕੇ।

Post a Comment

0 Comments