ਜੇਕਰ ਪੰਜ ਨੂੰ ਹੱਲ ਨਾ ਹੋਇਆ ਤਾਂ ਮੁਆਵਜ਼ਾ ਪੀੜਤ ਵਿੱਢਣਗੇ ਤਿੱਖਾ ਸੰਘਰਸ਼


ਬੁਢਲਾਡਾ 3 ਜੁਲਾਈ (ਦਵਿੰਦਰ ਸਿੰਘ ਕੋਹਲੀ)
ਸਥਾਨਕ ਸ਼ਹਿਰ ਚੋਂ ਲੰਘਣ ਵਾਲੇ ਰਾਸ਼ਟਰੀ ਮਾਰਗ 148ਬੀ  ਪੀੜਤਾਂ ਦਾ ਧਰਨਾ 18ਵੇ ਦਿਨ ਵਿੱਚ ਦਾਖਲ ਹੋ ਗਿਆ।ਅੱਜ ਧਰਨੇ ਵਿੱਚ ਮੁਆਵਜ਼ਾ ਪੀੜਤਾਂ ਤੋਂ ਇਲਾਵਾ ਕਿਸਾਨ ਆਗੂਆਂ ਅਤੇ ਔਰਤਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।  ਧਰਨੇ ਨੂੰ ਸੰਬੋਧਨ ਕਰਦਿਆਂ ਪੀੜਤਾਂ ਨੇ ਕਿਹਾ ਕਿ 18ਵਾ ਦਿਨ ਬੀਤਣ ਦੇ ਬਾਵਜੂਦ ਵੀ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ, ਵਿਧਾਇਕ ਜਾਂ ਕਿਸੇ ਵੀ ਰਾਜ ਨੇਤਾ ਨੇ ਉਹਨਾਂ ਦੀ ਸਾਰ ਤੱਕ ਨਹੀ ਲਈ । ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਸਿਰਫ ਉਨ੍ਹਾਂ ਨੂੰ ਲਾਰੇ ਲਾ ਰਿਹਾ ਹੈ ਜਦੋਂ ਕਿ ਰਾਜਨੇਤਾ ਵੋਟਾਂ ਦੌਰਾਨ ਉਹਨਾਂ ਨਾਲ ਵੱਡੇ-ਵੱਡੇ ਵਾਅਦੇ ਕਰਕੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਉਣਾਂ ਆਪਣਾ ਮੁਖ ਮੰਤਵ ਦੱਸਦੇ ਹਨ ਪਰ ਸੱਤਾ ਤੇ ਕਾਬਜ਼ ਹੁੰਦਿਆਂ ਹੀ ਇਹ ਆਪਣੇ ਲੋਕ ਪੱਖੀ  ਵਾਦਿਆਂ ਤੋਂ ਮੁਕਰ ਹੋ ਕੇ ਉਲਟਾ ਲੋਕਾਂ ਨੂੰ ਕਹਿੰਦੇ ਹਨ ਕਿ ਇਸ ਸਮੱਸਿਆ ਦਾ ਉਨ੍ਹਾਂ ਕੋਲ ਕੋਈ ਹੱਲ  ਨਹੀਂ ਹੈ ਜਿਸ ਦੀ ਮਿਸਾਲ ਅੱਜ ਸ਼ਹਿਰ ਬੁਢਲਾਡਾ ਅੰਦਰ ਪਿਛਲੇ 4 ਸਾਲਾਂ ਤੋਂ ਆਪਣੇ  ਘਰਾਂ ਅਤੇ ਉਜਾੜੇ ਭੱਤੇ ਦੇ ਮੁਆਵਜ਼ੇ ਲਈ ਠੋਕਰਾਂ ਖਾ ਰਹੇ ਇਨ੍ਹਾਂ  ਗਰੀਬ ਪਰਿਵਾਰਾਂ ਤੋਂ ਮਿਲਦੀ ਹੈ ਜਿਨ੍ਹਾਂ ਦੀ ਅੱਜ ਤੱਕ ਕਿਸੇ ਵੀ ਨੇਤਾ ਨੇ ਆ ਕੇ ਫ਼ਰਿਆਦ ਤੱਕ ਨਹੀਂ ਸੁਣੀ । ਅੱਜ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਦੀ 5 ਤਰੀਕ ਨੂੰ ਵਕਫ ਬੋਰਡ ਪੰਜਾਬ ਨਾਲ ਮੀਟਿੰਗ ਕਰਵਾ ਕੇ ਉਨ੍ਹਾ ਦੇ ਮੁਆਵਜ਼ੇ ਦਾ ਸੋ ਫੀਸਦੀ ਹੱਲ ਕਰਾਉਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਜੇਕਰ ਇਸ ਵਾਰ ਕੋਈ ਹੱਲ ਨਾ ਨਿਕਲਿਆ ਤਾਂ ਉਹ ਆਉਣ ਵਾਲੇ ਸਮੇਂ ਵਿਚ ਇਕ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ  ਇਹਨਾਂ ਗਰੀਬ ਪਰਵਾਰਾਂ ਦਾ ਮੁਆਵਜ਼ਾ ਬਿਨਾ ਕਿਸੇ ਸ਼ਰਤ ਉਨ੍ਹਾਂ ਦੇ ਹੱਕ ਵਿੱਚ ਤੁਰੰਤ ਤਬਦੀਲ ਕਰੇ ਤਾਂ ਕਿ ਉਹ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਸਕਣ |  ਉਨ੍ਹਾਂ ਕਿਹਾ ਕਿ ਵਕਫ ਬੋਰਡ ਪੰਜਾਬ ਨਿਤ ਨਵੀਆਂ ਨੀਤੀਆਂ ਬਣਾ ਕੇ ਇੰਨਾਂ ਉਜੜੇ ਗਰੀਬ ਪਰਵਾਰਾਂ ਦੇ ਉਜਾੜਾ ਮੁਆਵਜ਼ਾ  ਹੜੱਪ ਕਰਨਾ ਚਾਹੁੰਦਾ ਹੈ । ਜਿਸ ਨੂੰ ਕਿਸੇ ਵੀ ਕੀਮਤ ਤੇ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।ਇਸ ਮੌਕੇ ਵੱਡੀ ਗਿਣਤੀ ਵਿੱਚ ਮੁਆਵਜ਼ਾ ਪੀੜਤ ਅਤੇ ਕਿਸਾਨ ਹਾਜ਼ਰ ਸਨ।

Post a Comment

0 Comments