ਕੱਚੇ ਮੁਲਾਜਮਾ ਨੂੰ ਪੱਕਾ ਕੀਤਾ ਜਾਵੇ ਰਾਜਿੰਦਰ ਵਰਮਾ

 ਕੱਚੇ ਮੁਲਾਜਮਾ ਨੂੰ ਪੱਕਾ ਕੀਤਾ ਜਾਵੇ ਰਾਜਿੰਦਰ ਵਰਮਾ  

 


ਬੁਢਲਾਡਾ, ( ਦਵਿੰਦਰ ਸਿੰਘ ਕੋਹਲੀ )   

ਗਗਨਦੀਪ ਕੋਰ ਮਾਨਸਾ ਸੰਗਠਿਤ ਬਾਲ ਸੁਰੱਖਿਆ ਸਕੀਮ ਅਧੀਨ ਠੇਕਾ ਦੀ ਆਊਟਸੋਰਸ ਪ੍ਰਣਾਲੀ ਰਾਹੀਂ ਕੰਮ ਕਰ ਰਹੇ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਸਬੰਧੀ  ਜਾਣਕਾਰੀ ਦਿੰਦਿਆਂ ਰਜਿੰਦਰ ਵਰਮਾ ਅਤੇ ਭੂਸ਼ਨ ਸਿੰਗਲਾ ਨੇ ਕਿਹਾ ਕਿ ਹਰ ਜ਼ਿਲ੍ਹੇ ਵਿੱਚ ਚੌਦਾਂ ਮੁਲਾਜ਼ਮ ਹਨ ਅਸੀਂ ਸਾਰੇ ਠੇਕੇ ਆਊਟਸੋਰਸਿੰਗ  ਰਾਹੀਂ ਪਿਛਲੇ ਅੱਠ ਨੌਂ ਸਾਲਾਂ ਤੋਂ ਭਰਤੀ ਹਨ  ਉਨ੍ਹਾਂ ਨੇ ਕਿਹਾ ਕਿ ਪਿਛਲੇ ਅੱਠ ਸਾਲਾਂ ਤੋਂ ਮੁਲਾਜ਼ਮਾਂ ਦੀ ਤਨਖ਼ਾਹ ਵਿੱਚ ਕੋਈ ਵੀ ਵਾਧਾ ਨਹੀਂ ਕੀਤਾ ਗਿਆ ਅਸੀਂ ਬੱਚਿਆਂ ਦੀ ਸੁਰੱਖਿਆ ਦਾ ਕੰਮ ਕਰਦੇ ਹਾਂ ਪਰ ਸਾਡੇ ਬੱਚੇ ਆਰਥਿਕ ਤੌਰ ਤੇ ਸੁਰੱਖਿਅਤ ਨਹੀਂ ਹਨ  ਉਨ੍ਹਾਂ  ਮੈਡਮ ਬਲਜੀਤ ਕੋਰ ਕੈਬਨਿਟ ਮੰਤਰੀ ਸਮਾਜਿਕ ਸਰੁੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ  ਵਿਭਾਗ  ਨੂੰ ਮੰਗ ਪੱਤਰ ਦਿੰਦਿਆ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਨੂੰ ਸਾਰਿਆਂ ਨੂੰ ਪਹਿਲ ਦੇ ਆਧਾਰ ਤੇ ਪੱਕਾ ਕੀਤਾ ਜਾਵੇ ਇਸ ਮੌਕੇ ਹਰਪੀਤ ਸੰਧੂ ਜਿਲਾ ਬਾਲ ਸੁਰੱਖਿਆ ਅਫਸਰ ਹਰਦੀਪ ਕੁਮਾਰ   ਬਲਜੀਤ ਸਿੰਘ ਪਰਧਾਨ ਰਜਿੰਦਰ ਸਿੰਘ  ਸੀਨੀਅਰ ਸਹਾਇਕ  ਵੀ ਹਾਜ਼ਰ ਸਨ

Post a Comment

0 Comments