ਸ਼ਹਿਰ ਦੇ ਸੀਐੱਨਜੀ ਗੈਸ ਪੈਟਰੋਲ ਪੰਪ 'ਤੇ ਮਾਲਕਾਂ ਤੇ ਗੱਡੀ 'ਚ ਤੇਲ ਪੁਆਉਣ ਆਏ ਗ੍ਰਾਹਕ ਨਾਲ ਹੋਈ ਤੂੰ-ਤੂੰ ਮੈਂ-ਮੈਂ ਤੋਂ ਬਾਅਦ ਚੱਲੀ ਗੋਲੀ ,ਇਕ ਜਖਮੀ


ਬਰਨਾਲਾ,8,ਜੁਲਾਈ /ਕਰਨਪ੍ਰੀਤ ਧੰਦਰਾਲ/
-ਸ਼ਹਿਰ ਦੇ ਧਨੌਲਾ ਰੋਡ ਅੰਦਰਬ੍ਰਿਜ ਸਾਹਮਣੇ  ਇਕ ਪੈਟਰੋਲ ਪੰਪ 'ਤੇ ਬਾਅਦ ਦੁਪਹਿਰ ਹੋਈ ਫਾਇਰਿੰਗ ਦੌਰਾਨ ਇਕ ਵਿਅਕਤੀ ਦੇ ਗੰਭੀਰ ਰੂਪ ਜ਼ਖਮੀ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਸ਼ਹਿਰ ਦੀ ਸੰਘਣੀ ਆਬਾਦੀ 'ਚ ਬਣੇ ਸੀਐੱਨਜੀ ਗੈਸ ਪੈਟਰੋਲ ਪੰਪ 'ਤੇ ਮਾਲਕਾਂ ਨਾਲ ਗੱਡੀ 'ਚ ਤੇਲ ਪੁਆਉਣ ਆਏ ਤਰਲੋਕ ਸਿੰਘ ਪੁੱਤਰ ਜ਼ਾਲਮ ਸਿੰਘ ਹਾਲ ਆਬਾਦ ਬਰਨਾਲਾ ਦੀ ਆਪਸ 'ਚ ਹੋਈ ਤੂੰ-ਤੂੰ ਮੈਂ-ਮੈਂ ਤੋਂ ਬਾਅਦ ਪੁਲਿਸ ਥਾਣੇ ਚ ਮਾਮਲਾ ਜਾਣ ਉਪਰੰਤ ਭਾਵੇਂ ਸਮਝੌਤਾ ਹੋ ਗਿਆ ਸੀ ਪਰ ਜਦ ਉਹ ਪੈਟਰੋਲ ਪੰਪ ਮਾਲਕਾਂ ਵੱਲੋਂ ਪੰਪ 'ਤੇ ਰੁਕੀ ਗੱਡੀ ਲੈਣ ਲਈ ਆਇਆ ਤਾਂ ਮੁੜ ਤੋਂ ਪੰਪ ਮਾਲਕਾਂ ਨਾਲ ਤਕਰਾਰ ਹੋ ਗਈ।
                   ਜਿਸ 'ਤੇ ਪੰਪ ਮਾਲਕ ਨੇ ਹਵਾਈ ਅੱਠ ਫਾਇਰ ਕੀਤੇ, ਜਿਨ੍ਹਾਂ ਚੋਂ ਦੋ ਫਾਇਰ ਤਰਲੋਕ ਸਿੰਘ ਪੁੱਤਰ ਜ਼ਾਲਮ ਸਿੰਘ ਵਾਸੀ ਹਾਲ ਅਬਾਦ ਬਰਨਾਲਾ ਨੂੰ ਲੱਗੇ, ਜਿਸ ਨੂੰ ਸਿਵਲ ਹਸਪਤਾਲ ਬਰਨਾਲਾ ਵਿੱਚ ਜ਼ੇਰੇ ਇਲਾਜ ਭਰਤੀ ਕਰਵਾਇਆ ਗਿਆ ਪਰੰਤੂ ਉਸਨੂੰ ਲੁਧਿਆਣਾ ਰੈਫ਼ਰ ਕੀਤਾ ਗਿਆ ! ਦੱਸਣਯੋਗ ਹੈ ਕਿ ਇਸ ਪੈਟਰੋਲ ਪੰਪ 'ਤੇ 24 ਘੰਟੇ ਨਾਕੇ ਤਹਿਤ ਪੁਲਿਸ ਦੇ ਆਲਾ ਅਧਿਕਾਰੀ ਤੇ ਪੁਲੀਸ ਮੁਲਾਜ਼ਮ ਤਾਇਨਾਤ ਰਹਿੰਦੇ ਹਨ। ਇਸ ਮੌਕੇ ਡੀ ਐਸ ਪੀ ਸਤਵੀਰ ਸਿੰਘ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜਾ  ਲਿਆ ਤੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਰਾ ਮਾਮਲਾ ਸਾਹਮਣੇ ਆ ਜੇਵੇਗਾ ਜੋ ਵੀ ਦੋਸ਼ੀ ਹੋਵੇਗਾ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ ! ਥਾਣਾ ਸਿਟੀ 1 ਦੇ ਮੁਖੀ ਬਲਜੀਤ  ਸਿੰਘ ਢਿੱਲੋਂ ਨੇ ਕਿਹਾ ਕਿ  ਕੈਮਰਿਆਂ ਦੀਆਂ ਫੁੱਟੇਜ ਦੇ ਅਧਾਰ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Post a Comment

0 Comments