ਰਜਿੰਦਰ ਗੁਪਤਾ ਦੀਆਂ ਪੋਂ ਬਾਰਾਂ ਤੇ ਸਦਾ ਦੀਵਾਲੀ ਸਾਧ ਦੀ ਚੱਤੋਪਹਿਰ ਬਸੰਤ

 ਰਾਜਿੰਦਰ ਗੁਪਤਾ ਨੂੰ ਪੰਜਾਬ ਸਰਕਾਰ ਵਲੋਂ ਰਾਜ ਆਰਥਿਕ ਨੀਤੀ ਅਤੇ ਯੋਜਨਾ ਬੋਰਡ ਦਾ ਵਾਈਸ ਚੇਅਰਮੈਨ ਬਣਾਇਆ 


ਬਰਨਾਲਾ,12 ,ਜੁਲਾਈ (ਕਰਨਪ੍ਰੀਤ ਧੰਦਰਾਲ )-
ਭਾਵੇਂ ਕਾਂਗਰਸ ,ਅਕਾਲੀ ਦਲ ਦੀ ਪੰਜਾਬ ਚ ਸਰਕਾਰ ਰਹੀ ਤੇ ਹੁਣ ਪੰਜਾਬ ਦੀ ਆਮ ਆਦਮੀ ਪਾਰਟੀ ਵਲੋਂ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਅਤੇ ਉੱਘੇ ਉਦਯੋਗਪਤੀ ਪਦਮਸ੍ਰੀ ਰਾਜਿੰਦਰ ਗੁਪਤਾ ਨੂੰ ਪੰਜਾਬ ਸਰਕਾਰ ਵਲੋਂ ਰਾਜ ਆਰਥਿਕ ਨੀਤੀ ਅਤੇ ਯੋਜਨਾ ਬੋਰਡ ਦਾ ਵਾਈਸ ਚੇਅਰਮੈਨ ਬਣਾਇਆ ਗਿਆ ਹੈ | ਸ੍ਰੀ ਗੁਪਤਾ ਪਹਿਲਾਂ ਸ਼ੋ੍ਰਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਸਮੇਂ ਤਿੰਨ ਵਾਰ ਪੰਜਾਬ ਯੋਜਨਾ ਬੋਰਡ ਦੇ ਵਾਇਸ ਚੇਅਰਮੈਨ ਦੇ ਅਹੁਦੇ 'ਤੇ ਕੰਮ ਕਰ ਚੁੱਕੇ ਹਨ | ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਤੋਂ ਬਾਅਦ ਪੰਜਾਬ ਯੋਜਨਾ ਬੋਰਡ ਨੂੰ ਭੰਗ ਕਰ ਦਿੱਤਾ ਗਿਆ ਸੀ ਲੇਕਿਨ ਹੁਣ ਪੰਜਾਬ ਸਰਕਾਰ ਵਲੋਂ ਇਸ ਨੂੰ ਰਾਜ ਆਰਥਿਕ ਨੀਤੀ ਅਤੇ ਯੋਜਨਾ ਬੋਰਡ ਦੇ ਨਾਮ ਨਾਲ ਮੁੜ ਸੁਰਜੀਤ ਕਰਦਿਆਂ ਨੋਟੀਫ਼ਿਕੇਸ਼ਨ ਜਾਰੀ ਕਰ ਕੇ ਸ੍ਰੀ ਰਾਜਿੰਦਰ ਗੁਪਤਾ ਨੂੰ ਤਿੰਨ ਸਾਲਾਂ ਲਈ ਇਸ ਬੋਰਡ ਦਾ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ |ਦਿੱਲੀ ਦੇ ਮੁੱਖਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਸਿੱਧੀਆਂ ਕੁੰਡੀਆਂ ਮਿਲਾਉਣ ਸਦਕਾ ਰਜਿੰਦਰ ਗੁਪਤਾ ਦੀਆਂ ਪੋਂ ਬਾਰਾਂ ਸਦਾ ਤੇ ਸਦਾ ਦੀਵਾਲੀ ਸਾਧ ਦੀ ਚੱਤੋਪਹਿਰ ਬਸੰਤ ਹੈ !

Post a Comment

0 Comments