ਦਵਿੰਦਰ ਪੰਡਿਤ ਦੇ ਗਾਏ ਨਵੇਂ ਗੀਤ "ਸ਼ਿਕਰਾ ਯਾਰ" ਦੀ ਹੋਈ ਸ਼ੂਟਿੰਗ*

 *ਦਵਿੰਦਰ ਪੰਡਿਤ ਦੇ ਗਾਏ ਨਵੇਂ ਗੀਤ "ਸ਼ਿਕਰਾ ਯਾਰ" ਦੀ ਹੋਈ ਸ਼ੂਟਿੰਗ*


ਫ਼ਿਰੋਜ਼ਪੁਰ 24 ਜੁਲਾਈ [ਕੈਲਾਸ਼ ਸ਼ਰਮਾ ]:
=ਬਿਰਹਾ ਦੇ ਸੁਲਤਾਨ ਵਜੋਂ ਜਾਣੇ ਜਾਂਦੇ ਪ੍ਰਸਿੱਧ ਕਵੀ ਸ਼ਿਵ ਕੁਮਾਰ ਬਟਾਲਵੀ ਦੁਆਰਾ ਰਚਿਤ ਪੰਜਾਬੀ ਗੀਤ ਸਚਿਨ ਮਹਿਰਾ ਦੇ ਨਿਰਦੇਸ਼ਨ ਹੇਠ ਬਣੀ ''ਸ਼ਿਕਰਾ ਯਾਰ'' ਦੀ ਸ਼ੂਟਿੰਗ ਹਿਮਾਚਲ ਪ੍ਰਦੇਸ਼ ਦੀਆਂ ਵੱਖ-ਵੱਖ ਥਾਵਾਂ 'ਤੇ ਕੀਤੀ ਗਈ ਹੈ।  ਇਸ ਗੀਤ ਨੂੰ ਮਸ਼ਹੂਰ ਸੰਗੀਤਕਾਰ ਅਰਵਿੰਦਰ ਸਿੰਘ ਨੇ ਸੰਗੀਤਬੱਧ ਕੀਤਾ ਹੈ।

 ਇਸ ਗੀਤ ਨੂੰ ਮਸ਼ਹੂਰ ਗਾਇਕ ਦਵਿੰਦਰ ਪੰਡਿਤ ਨੇ ਗਾਇਆ ਹੈ ਜੋ ਉਸਤਾਦ ਗੁਲਾਮ ਅੱਬਾਸ ਖਾਨ ਅਤੇ ਅਮਰ ਦੇਵ ਜੀ ਦੇ ਚੇਲੇ ਹਨ ਅਤੇ ਉਨ੍ਹਾਂ ਨੇ ਆਪਣੇ ਗੀਤਾਂ ਨਾਲ ਪਠਾਨਕੋਟ ਦਾ ਨਾਂ ਰੌਸ਼ਨ ਕੀਤਾ ਹੈ।  ਇਸ ਗੀਤ ਵਿੱਚ ਉੱਭਰਦੀ ਅਦਾਕਾਰਾ ਹਿਮਾਨੀ ਸ਼ਰਮਾ ਨੇ ਅਦਾਕਾਰੀ ਕੀਤੀ ਹੈ ਅਤੇ ਡੀਓਪੀ ਉਦੈ ਸਰਨਾ ਹਨ।

ਦਵਿੰਦਰ ਪੰਡਿਤ ਨੇ ਕਿਹਾ ਕਿ ਇਹ ਗੀਤ ਸਾਡੇ ਪੰਜਾਬ ਦੇ ਮਹਾਨ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਨੂੰ ਸ਼ਰਧਾਂਜਲੀ ਹੈ, ਜਿਨ੍ਹਾਂ ਨੇ ਆਪਣੀ ਕਲਮ ਨਾਲ ਪੰਜਾਬ ਅਤੇ ਮਾਂ ਬੋਲੀ ਪੰਜਾਬੀ ਦਾ ਨਾਮ ਦੁਨੀਆਂ ਭਰ ਵਿੱਚ ਰੋਸ਼ਨ ਕੀਤਾ। ਦਵਿੰਦਰ ਪੰਡਿਤ ਨੇ ਦੱਸਿਆ ਕਿ ਇਹ ਗੀਤ ਜਲਦ ਹੀ ਰਿਲੀਜ਼ ਹੋਵੇਗਾ। ਦਵਿੰਦਰ ਪੰਡਿਤ ਨੇ ਸ਼ੰਮੀ ਚੌਧਰੀ, ਵਰਿੰਦਰ ਮਲਹੋਤਰਾ, ਵਿਨੈ ਜੋਸ਼ੀ, ਅਜੈ ਦੇਵਗੋਤਰਾ, ਆਰਤੀ ਪੰਡਿਤ ਅਤੇ ਆਪਣੇ ਪਿਤਾ ਦਾ ਇਸ ਗੀਤ ਵਿੱਚ ਯੋਗਦਾਨ ਪਾਉਣ ਲਈ ਧੰਨਵਾਦ ਕੀਤਾ।

Post a Comment

0 Comments