ਪ੍ਰਾਪਰਟੀ ਦੇ ਵਧਾਏ ਕੁਲੈਕਟਰ ਰੇਟ ਅਤੇ ਐੱਨ.ਓ ਸੀਆਂ ਦੇ ਨਾਦਰਸ਼ਾਹੀ ਫੁਰਮਾਨ ਨੂੰ ਲੈ ਕੇ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਵਲੋਂ ਲਗਾਤਾਰ ਸੰਘਰਸ਼ ਜਾਰੀ

 ਪ੍ਰਾਪਰਟੀ ਦੇ ਵਧਾਏ ਕੁਲੈਕਟਰ ਰੇਟ ਅਤੇ ਐੱਨ.ਓ ਸੀਆਂ  ਦੇ ਨਾਦਰਸ਼ਾਹੀ ਫੁਰਮਾਨ ਨੂੰ ਲੈ ਕੇ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਵਲੋਂ ਲਗਾਤਾਰ ਸੰਘਰਸ਼  ਜਾਰੀ 


ਬਰਨਾਲਾ,31,ਜੁਲਾਈ /ਕਰਨਪ੍ਰੀਤ ਕਰਨ/
- ਪੰਜਾਬ  ਸਰਕਾਰ ਵਲੋਂ ਪ੍ਰਾਪਰਟੀ ਦੇ ਵਧਾਏ ਕੁਲੈਕਟਰ ਰੇਟ ਅਤੇ ਐੱਨ.ਓ ਸੀਆਂ  ਦੇ ਨਾਦਰਸ਼ਾਹੀ ਫੁਰਮਾਨ ਨੂੰ ਲੈ ਕੇ ਪ੍ਰਾਪਰਟੀ ਡੀਲਰ ਅਤੇ ਕਲੋਨਾਈਜ਼ਰ ਐਸੋਸੀਏਸ਼ਨ ਵਲੋਂ ਲਗਾਤਾਰ ਵਾਪਿਸ ਲਏ ਜਾਣ ਅਤੇ ਇਸ ਕਾਰੋਬਾਰ ਨੂੰ ਖ਼ਤਮ ਹੋਣ ਤੋਂ ਬਚਾਉਣ ਲਈ  ਕੀਤੀ ਜਾ ਰਹੀ ਜੱਦੋ ਜਹਿਦ ਅਗਲੇ ਦਿਨਾਂ ਵਿੱਚ ਤਕੜੇ ਸੰਘਰਸ਼ ਦਾ ਮੁੱਢ ਬੰਨ੍ਹੇਗੀ ! ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਧਾਨ ਰਾਕੇਸ਼ ਕੁਮਾਰ ,ਪੰਜਾਬ ਆਗੂ ਨਰਿੰਦਰ ਸ਼ਰਮਾ,ਸੀਨੀਅਰ ਰਘੁਵੀਰ ਗਰਗ,ਕਲੋਨਾਈਜਰ ਪਿਆਰਾ ਲਾਲਾ ਰਾਏਸਰੀਆ .ਅਸ਼ੋਕ ਕੁਮਾਰ ਗ੍ਰੀਨ ਐਵੇਨਿਊ ,ਪਰਮਜੀਤ ਪੰਮਾ ਚੋਹਾਨ, ਵਿਜੇ ਕੁਮਾਰ ਗ੍ਰੀਨ ਐਵੇਨਿਊ ,ਰਾਜਿੰਦਰ ਗੋਬਿੰਦ, ਜਸਮੇਲ ਡੈਰੀ ਵਾਲਾ,ਚਮਕੌਰ ਸਿੰਘ ਚਾਂਦੀ ,ਤੀਰਥ ਦਾਸ, ਭੋਲਾ ਸਿੰਘ ਘੋੜਿਆਂ ਵਾਲੇ ਆਦਿ ਨੇ  ਸਰਕਾਰ ਤੁਰੰਤ ਐਨ ਓ ਸੀ ਦੀ ਸ਼ਰਤ ਖ਼ਤਮ ਕਰੇ  ਅਤੇ ਕਈ ਮਹੀਨਿਆਂ ਤੋਂ ਬੰਦ ਪਏ ਇੰਤਕਾਲ ਚਾਲੂ ਕੀਤੇ ਜਾਣ ਤਾਂ ਜੋ ਕੁਝ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਇਸ ਕਾਰੋਬਾਰ ਨਾਲ ਜਿਥੇ ਪੰਜ ਲੱਖ ਪਰਿਵਾਰ ਸਿੱਧੇ ਤੌਰ 'ਤੇ ਆਰਥਿਕ ਤੰਗੀ ਵਿਚੋਂ ਗੁਜ਼ਰ ਰਹੇ ਹਨ, ਉਨ੍ਹਾਂ ਮੰਗ ਕੀਤੀ ਕਿ ਜੇਕਰ ਸਰਕਾਰ ਨੇ ਕੁਲੈਕਟਰ ਰੇਟਾਂ ਵਿੱਚ ਵਾਧਾ ਹੀ ਕਰਨਾ ਹੈ ਤਾਂ ਕੁਝ ਪ੍ਰਤਿਸ਼ਤ ਤੱਕ ਹੀ ਵਾਧਾ ਕੀਤਾ ਜਾਵੇ, ਨਜ਼ਾਇਜ਼ ਵਧਾਏ ਰੇਟ ਤੁਰੰਤ ਵਾਪਿਸ ਲਏ ਜਾਣ, ਐਨਓਸੀ ਜਾਰੀ ਕਰਨ ਦੀ ਵਿਧੀ ਸੁਖਾਲੀ ਕੀਤੀ ਜਾਵੇ ਅਤੇ ਜਾਰੀ ਪ੍ਰਾਪਰਟੀ ਐਕਟ 1995 ਵਿੱਚ ਸੁਧਾਰ ਕੀਤਾ ਜਾਵੇ ਅਤੇ ਪੰਜਾਬ ਵਿੱਚ ਬੋਰਡ ਦੀ ਸਥਾਪਨਾ ਕੀਤੀ ਜਾਵੇ, ਅਤੇ ਇਸ ਵਿੱਚ ਪ੍ਰਾਪਰਟੀ ਕਾਰੋਬਾਰ ਨਾਲ ਜੁੜੇ ਕਾਰੋਬਾਰੀ ਸ਼ਾਮਿਲ ਕੀਤੇ ਜਾਣ ਤਾਂ ਜੋ ਆਉਣ ਵਾਲੇ ਸਮੇ ਵਿੱਚ ਕੋਈ ਦਿੱਕਤ ਨਾ ਹੋਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਜਲਦ ਹੀ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਪੰਜਾਬ ਭਰ ਵਿੱਚ ਸਰਕਾਰ ਖਿਲਾਫ਼ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ।ਇਸ ਸਬੰਧੀ ਪੰਜਾਬ ਦੇ ਪ੍ਰਧਾਨ ਗੁਰਵਿੰਦਰ ਸਿੰਘ ਲਾਂਬਾ ਨਾਲ ਵੀ ਲੁਧਿਆਣਾ ਵਿਖੇ ਮੀਟਿੰਗ ਦੌਰਾਨ ਵਿਚਾਰ ਵਟਾਂਦਰਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜਲਦ ਮਸਲਾ ਹੱਲ ਨਾ ਹੋਣ ਤੇ ਸੂਬਾ ਕਮੇਟੀ ਵੱਲੋਂ ਜੋ ਵੀ ਸੰਘਰਸ਼ ਉਲੀਕਿਆ ਜਾਵੇਗਾ ਅਸੀਂ ਉਸ ਵਿੱਚ ਵੱਧ ਚੜ੍ਹਕੇ ਹਿੱਸਾ ਲਵਾਂਗੇ।

Post a Comment

0 Comments