*ਸਮਾਜ ਸੇਵੀ ਸੰਸਥਾਵਾਂ ਨੇ ਹਾਕੀ ਖਿਡਾਰੀ ਨੂੰ ਮੁਹਈਆ ਕਰਵਾਇਆ ਸਾਈਕਲ*

 ਸਮਾਜ ਸੇਵੀ ਸੰਸਥਾਵਾਂ ਨੇ ਹਾਕੀ ਖਿਡਾਰੀ ਨੂੰ ਮੁਹਈਆ ਕਰਵਾਇਆ ਸਾਈਕਲ 


ਫਿਰੋਜ਼ਪੁਰ 29 ਜੁਲਾਈ [ਕੈਲਾਸ਼ ਸਰਮਾ]:
= ਅਨੁਰਾਗ ਸਿੰਘ ਜੋ ਕਿ ਇਕ ਸਕੂਲ ਵਿਦਿਆਰਥੀ ਹੈ ਅਤੇ ਹਾਕੀ ਵੀ ਖੇਡਦਾ ਹੈ ਵਲੋਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਮਿਲ ਕੇ ਬੇਨਤੀ ਕੀਤੀ ਗਈ ਕਿ ਉਸਦੇ ਮਾਤਾ ਪਿਤਾ ਦੀਵਆਂਗ ਹਨ। ਉਹ ਹਾਕੀ ਦਾ ਖਿਡਾਰੀ ਹੈ। ਪਰੰਤੂ ਆਵਾਜਾਈ ਦਾ ਕੋਈ ਸਾਧਨ ਨਾ ਹੋਣ ਕਰਕੇ ਉਸਨੂੰ ਸਟੇਡੀਅਮ ਵਿੱਚ ਪਹੁੰਚਣ ਲਈ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਡਿਪਟੀ ਕਮਿਸ਼ਨਰ ਵੱਲੋਂ ਪ੍ਰੇਰਿਤ ਕਰਨ ਤੇ ਸਮਾਜ ਸੇਵੀ ਸ਼੍ਰੀ ਵਿਪੁਲ ਨਾਰੰਗ ਵਲੋਂ ਅੱਜ ਉਸਨੂੰ ਸਾਈਕਲ ਦਿੱਤਾ ਗਿਆ। ਇਸ ਤੋਂ ਇਲਾਵਾ ਫ਼ਿਰੋਜ਼ਪੁਰ ਫਾਊਂਡੇਸ਼ਨ ਵਲੋਂ ਪਰਿਵਾਰ ਲਈ ਰੋਜ਼ਾਨਾ ਭੋਜਨ ਮੁਹਈਆ ਕਰਵਾਉਣ ਦਾ ਵਾਅਦਾ ਕੀਤਾ। ਸ਼੍ਰੀ ਸ਼ਲਿੰਦਰ ਕੁਮਾਰ (ਬਬਲਾ) ਪ੍ਰਧਾਨ ਵਲੋਂ ਲੜਕੇ ਦੇ ਪਿਤਾ ਨੂੰ ਆਟੋ ਟਰਾਈਸਾਈਕਲ ਲਈ ਰਾਸ਼ੀ ਵੀ ਦਿੱਤੀ ਗਈ।

ਇਸ ਮੌਕੇ ਸ਼੍ਰੀ ਅਸ਼ੋਕ ਬਹਿਲ ਸਕੱਤਰ ਰੈੱਡ ਕਰਾਸ, ਮੁਕੇਸ਼ (ਜਿੰਮੀ) ਕੱਕੜ, ਸੋਨੂੰ, ਰਾਹੁਲ, ਮੁਨੀਸ਼ ਸਚਦੇਵਾ, ਗੋਰੀ ਸ਼ੰਕਰ ਮੈਂਬਰਾਨ ਫਿਰੋਜ਼ਪੁਰ ਫਾਊਂਡੇਸ਼ਨ ਵੀ ਹਾਜ਼ਰ ਸਨ। 


Post a Comment

0 Comments