ਗਰਭ ਵਿੱਚ ਪਲ ਰਹੇ ਬੱਚੇ ਦੀ ਸੰਭਾਲ ਸੰਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ l ਜੱਚਾ ਬੱਚਾ ਸਿਹਤ ਸੇਵਾਵਾਂ ਪਹਿਲ ਦੇ ਆਧਾਰ ਤੇ ਦਿੱਤੀਆਂ ਜਾਣ : ਐੱਸ ਡੀ ਐੱਮ ਪੂਨਮ ਸਿੰਘ

ਗਰਭ ਵਿੱਚ ਪਲ ਰਹੇ ਬੱਚੇ ਦੀ ਸੰਭਾਲ  ਸੰਬੰਧੀ ਜਾਗਰੂਕਤਾ  ਪ੍ਰੋਗਰਾਮ ਕਰਵਾਏ
ਜੱਚਾ ਬੱਚਾ ਸਿਹਤ ਸੇਵਾਵਾਂ ਪਹਿਲ ਦੇ ਆਧਾਰ ਤੇ ਦਿੱਤੀਆਂ ਜਾਣ  :
ਐੱਸ ਡੀ ਐੱਮ ਪੂਨਮ ਸਿੰਘ

 

ਮਾਨਸਾ  19 ਜੁਲਾਈ ਗੁਰਜੰਟ ਸਿੰਘ ਬਾਜੇਵਾਲੀਆ

ਅੱਜ ਪਰਿਆਸ ਵੈੱਲਫੇਅਰ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਸਥਾਨਕ ਪ੍ਰੀਤ ਪੈਲੇਸ ਵਿਚ  ਗਰਭ ਵਿੱਚ ਪਲ ਰਹੇ ਬੱਚੇ  ਦੀ ਸੰਭਾਲ ਅਤੇ ਗਰਭਕਾਲ ਦੌਰਾਨ ਮੁਲਾਂਕਣ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ  l

ਇਸ ਮੌਕੇ  ਉਪ ਮੰਡਲ ਮੈਜਿਸਟ੍ਰੇਟ ਪੂਨਮ ਸਿੰਘ ਉਚੇਚੇ ਤੌਰ ਤੇ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ  ਅਤੇ ਜਯੋਤੀ ਪ੍ਰਜਵਲਿਤ   ਕਰਕੇ  ਪ੍ਰੋਗਰਾਮ ਦਾ ਉਦਘਾਟਨ ਕੀਤਾ  l ਇਸ ਮੌਕੇ ਬੋਲਦਿਆਂ  ਉਪ ਮੰਡਲ ਮੈਜਿਸਟ੍ਰੇਟ ਨੇ ਕਿਹਾ  ਕਿ ਜੱਚਾ ਬੱਚਾ ਸਿਹਤ ਸਹੂਲਤਾਂ  ਪਹਿਲ ਦੇ ਆਧਾਰ ਤੇ ਦਿੱਤੀਆਂ ਜਾਣ ਤਾਂ ਕਿ  ਜਣੇਪੇ ਕਾਰਨ ਕਿਸੇ ਵੀ ਮਾਂ ਦੀ ਮੌਤ ਨਾ ਹੋਵੇ  l ਉਨ੍ਹਾਂ ਨੇ ਸਿਹਤ ਵਿਭਾਗ ਦੀਆਂ ਏ ਐੱਨ ਐੱਮਜ਼ ਸਿਹਤ ਕਰਮਚਾਰੀ ਅਤੇ ਆਸ਼ਾ ਵਰਕਰਾਂ ਨੂੰ  ਸੇਵਾ  ਭਾਵਨਾ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਅਤੇ  ਤਾਲਮੇਲ ਨਾਲ ਕੰਮ ਕਰਕੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਸਬੰਧੀ  ਗੱਲ ਕਹੀ  l ਇਸ ਮੌਕੇ ਗਰਗ ਡਾਇਗਨੌਸਟਿਕ ਸੈਂਟਰ ਸਰਸਾ ਦੇ ਡਾ ਅਕਾਂਕਸ਼ਾ  ਗਰਗ ਵੱਲੋਂ ਵਿਸਥਾਰਪੂਰਵਕ ਗਰਭ ਵਿਚ ਪਲ ਰਹੇ ਭਰੂਣ ਦੀ ਸੰਭਾਲ ,ਗਰਭ ਕਾਲ ਦੌਰਾਨ ਮੁਲਾਂਕਣ ਸਬੰਧੀ ਆਸ਼ਾ ਵਰਕਰਾਂ ਨੂੰ ਜਾਣਕਾਰੀ ਦਿੱਤੀ l ਸੀਨੀਅਰ ਮੈਡੀਕਲ ਅਫਸਰ ਡਾ ਹਰਦੀਪ ਸ਼ਰਮਾ ਵੱਲੋਂ   ਕਲੱਬ ਵੱਲੋਂ ਸਿਹਤ ਵਿਭਾਗ  ਨਾਲ ਵਧੀਆ ਤਾਲਮੇਲ ਨਿਭਾਉਣ ਲਈ ਸ਼ਲਾਘਾ ਕੀਤੀ ਤੇ ਕਿਹਾ ਕਿ ਸਿਹਤ ਵਿਭਾਗ ਦੇ ਸਮੁੱਚੇ ਕਰਮਚਾਰੀ ਅਤੇ ਅਫ਼ਸਰ  ਜੱਚਾ ਬੱਚਾ ਸਿਹਤ ਸੇਵਾਵਾਂ ਅਤੇ ਹਰ ਤਰ੍ਹਾਂ ਦੀਆਂ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹਨl ਇਸ ਮੌਕੇ ਹੋਮੀ ਭਾਬਾ ਕੈਂਸਰ ਹਸਪਤਾਲ ਸੰਗਰੂਰ ਤੋਂ  ਪ੍ਰੋਜੈਕਟ ਮੈਨੇਜਰ  ਪ੍ਰਿਥਵੀ ਰਾਜ ਕਦਾਮ ਵੱਲੋਂ ਕੈਂਸਰ ਦੇ ਵੱਖ ਵੱਖ ਕਿਸਮਾਂ ਬਾਰੇ ਆਸ਼ਾ ਵਰਕਰਾਂ ਅਤੇ ਹਾਜ਼ਰੀਨ ਨੂੰ ਜਾਗਰੂਕ ਕੀਤਾ ਗਿਆ ਉਨ੍ਹਾਂ ਨੇ ਮੂੰਹ ਦੇ ਕੈਂਸਰ ਛਾਤੀ ਦੇ ਕੈਂਸਰ ਅਤੇ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ l ਇਸ ਮੌਕੇ ਡਾ ਰਾਜ ਕੁਮਾਰ ਅਗਰਵਾਲ ਡਾ ਜਸਵਿੰਦਰ ਸਿੰਘ  ਵੱਲੋਂ ਵੀ ਦਿਲ ਦੀਆਂ ਬਿਮਾਰੀਆਂ  ਸ਼ੂਗਰ ਸਾਹ ਦੀਆਂ ਬਿਮਾਰੀਆਂ  ਬਾਰੇ ਜਾਗਰੂਕ ਕੀਤਾ ਗਿਆ  l  ਚੈਰੀਟੇਬਲ ਟਰੱਸਟ ਦੇ ਪ੍ਰਧਾਨ  ਪ੍ਰੇਮ ਗਰਗ ਵੱਲੋਂ ਆਏ ਹੋਏ ਸਾਰੇ ਹੀ  ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ  l ਸਟੇਜ ਦੀ ਭੂਮਿਕਾ ਬਲਾਕ ਐਜੂਕੇਟਰ ਤਰਲੋਕ ਸਿੰਘ ਵੱਲੋਂ   ਨਿਭਾਈ   ਗਈ  l ਸ਼ਲਾਘਾਯੋਗ ਕੰਮ ਕਰਨ ਲਈ ਪ੍ਰੈੱਸ ਕਲੱਬ ਸਰਦੂਲਗੜ੍ਹ ਦੇ ਪ੍ਰਧਾਨ ਗੁਰਜੀਤ ਸਿੰਘ ਸ਼ੀਂਹ, ਵੱਖ ਵੱਖ  ਅਫ਼ਸਰਾਂ ਕਰਮਚਾਰੀਆਂ ਅਤੇ ਆਸ਼ਾ ਵਰਕਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ lਇਸ ਮੌਕੇ ਡਾ ਕੋਮਲ ਸਿਡਾਨਾ, ਡਾ.  ਰੰਜੂ ਗੁਪਤਾ , ਡਾ ਜਸਵਿੰਦਰ ਸਿੰਘ, ਵਿਨੋਦ ਗੁਪਤਾ ਮੈਨੇਜਰ ਗਰਗ ਡਾਇਗਨੋਸਟਿਕ ਸੈਂਟਰ ਵਿਕਰਮ ਅਰੋੜਾ ਕੋਆਰਡੀਨੇਟਰ  ਬਲਦੇਵ ਸਿੰਘ , ਪ੍ਰਦੀਪ ਕੁਮਾਰ ਕਾਕਾ  ,ਸੈਕਰੇਟਰੀ ਮਾਰਕੀਟ ਕਮੇਟੀ ਜਗਤਾਰ ਸਿੰਘ ਫੱਗੂ , ਸਤੀਸ਼ ਕੁਮਾਰ ਖੁੰਗਰ ਸਿਹਤ ਇੰਸਪੈਕਟਰ ਨਿਰਮਲ ਸਿੰਘ ਕਣਕਵਾਲੀਆ ਹੰਸਰਾਜ ਸਿਹਤ ਕਰਮਚਾਰੀ  ਰਵਿੰਦਰ ਸਿੰਘ ਰਵੀ ਏਐਨਐਮਜ਼  ਆਸ਼ਾ ਵਰਕਰਜ਼ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ  l

Post a Comment

0 Comments