ਰਸੋਈ ਗੈਸ ਹੋਈ ਮਹਿੰਗੀ, ਘਰੇਲੂ LPG ਸਿਲੰਡਰ ਦੀ ਕੀਮਤ 'ਚ 50 ਰੁਪਏ ਦਾ ਵਾਧਾ, ਜਾਣੋ ਨਵੇਂ ਰੇਟ

 


ਪੰਜਾਬ ਇੰਡੀਆ ਨਿਊਜ਼ 

ਚੰਡੀਗੜ੍ਹ: ਆਮ ਲੋਕਾਂ 'ਤੇ ਮਹਿੰਗਾਈ ਦੀ ਇਕ ਹੋਰ ਮਾਰ ਪਈ ਹੈ। 14.2 ਕਿਲੋ ਵਾਲੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਧ ਗਈ ਹੈ। ਇਸ ਦੀ ਕੀਮਤ 50 ਰੁਪਏ ਪ੍ਰਤੀ ਸਿਲੰਡਰ ਵਧਾਈ ਗਈ ਹੈ। ਹੁਣ ਦਿੱਲੀ 'ਚ ਘਰੇਲੂ ਰਸੋਈ ਗੈਸ ਸਿਲੰਡਰ 1053 ਰੁਪਏ 'ਚ ਮਿਲੇਗਾ। 14.2 ਕਿੱਲੋ ਦੇ ਸਿਲੰਡਰ ਦੇ ਨਾਲ ਹੀ 5 ਕਿਲੋ ਦੇ ਛੋਟੇ ਘਰੇਲੂ ਸਿਲੰਡਰ ਦੀ ਕੀਮਤ ਵੀ ਵਧ ਗਈ ਹੈ। ਇਸ ਦੀ ਕੀਮਤ 18 ਰੁਪਏ ਪ੍ਰਤੀ ਸਿਲੰਡਰ ਵਧਾਈ ਗਈ ਹੈ। ਦੂਜੇ ਪਾਸੇ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ ਘਟਾਈ ਗਈ ਹੈ। ਇਸ ਦੀ ਕੀਮਤ 8.50 ਰੁਪਏ ਪ੍ਰਤੀ ਸਿਲੰਡਰ ਘਟਾਈ ਗਈ ਹੈ। ਹਾਲਾਂਕਿ ਇਹ ਰਾਹਤ ਜ਼ਿਆਦਾ ਨਹੀਂ ਹੈ ਕਿਉਂਕਿ ਕੁਝ ਦਿਨ ਪਹਿਲਾਂ ਹੀ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਵਧੀਆਂ ਸਨ।

ਉੱਥੇ ਹੀ ਬੀਤੇ ਦਿਨੀਂ ਖਪਤਕਾਰਾਂ ਲਈ ਇਕ ਵੱਡੀ ਖਬਰ ਆਈ, ਜਿਸ ਵਿੱਚ ਪੈਟਰੋਲੀਅਮ ਕੰਪਨੀ ਇੰਡੀਅਨ ਆਇਲ ਨੇ ਕਈ ਸ਼ਹਿਰਾਂ ਵਿੱਚ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ 'ਚ ਕਰੀਬ 200 ਰੁਪਏ ਦੀ ਕਟੌਤੀ ਕੀਤੀ ਹੈ, ਪਰ ਬੁੱਧਵਾਰ ਨੂੰ ਇਕ ਵੱਡਾ ਝਟਕਾ ਦਿੰਦੇ ਹੋਏ ਘਰੇਲੂ ਗੈਸ ਸਿਲੰਡਰਾਂ ਦੀ ਕੀਮਤ ਵਧਾ ਦਿੱਤੀ ਗਈ ਹੈ।

ਧਿਆਨ ਯੋਗ ਹੈ ਕਿ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪਿਛਲੇ ਇਕ ਸਾਲ ਦੌਰਾਨ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 834.50 ਰੁਪਏ ਤੋਂ ਵਧ ਕੇ 1053 ਰੁਪਏ ਹੋ ਗਈ ਹੈ। 14.2 ਕਿਲੋਗ੍ਰਾਮ ਘਰੇਲੂ ਐਲਪੀਜੀ ਸਿਲੰਡਰ ਦੀ ਦਰ ਵਿੱਚ 4 ਰੁਪਏ ਦਾ ਆਖਰੀ ਵਾਧਾ 19 ਮਈ 2022 ਨੂੰ ਕੀਤਾ ਗਿਆ ਸੀ।

200 ਰੁਪਏ ਪ੍ਰਤੀ ਸਿਲੰਡਰ ਦੀ ਸਬਸਿਡੀ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਦੇਣ ਲਈ ਸਰਕਾਰ ਨੇ ਉੱਜਵਲਾ ਸਕੀਮ ਤਹਿਤ 200 ਰੁਪਏ ਪ੍ਰਤੀ ਸਿਲੰਡਰ ਸਬਸਿਡੀ ਦੇਣ ਦਾ ਐਲਾਨ ਕੀਤਾ ਸੀ। ਇਹ ਸਬਸਿਡੀ ਸਾਲਾਨਾ ਸਿਰਫ਼ 12 ਸਿਲੰਡਰਾਂ ਤਕ ਹੀ ਮਿਲੇਗੀ। ਸਰਕਾਰ ਦੇ ਇਸ ਕਦਮ ਨਾਲ 9 ਕਰੋੜ ਤੋਂ ਵੱਧ ਖਪਤਕਾਰਾਂ ਨੂੰ ਫਾਇਦਾ ਹੋਇਆ ਹੈ।

Post a Comment

0 Comments