ਜਿਲ੍ਹੇ ਵਿੱਚ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ 100% ਕਣਕ ਦੀ ਵੰਡ ਹੋਈ-ਡੀ.ਐੱਫ.ਐੱਸ,ਓ

 ਜਿਲ੍ਹੇ ਵਿੱਚ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ 100% ਕਣਕ ਦੀ ਵੰਡ ਹੋਈ-ਡੀ.ਐੱਫ.ਐੱਸ,ਓ 

ਪੰਜਾਬ ਸਰਕਾਰ ਦੀਆਂ ਹਿਦਾਇਤਾਂ ਤਹਿਤ ਜਲਦ ਹੀ 2 ਰੁਪਏ ਕਿੱਲੋ ਮਿਲਣ ਵਾਲੀ ਕਣਕ ਜਲਦ ਵੰਡੀ ਜਾਵੇਗੀ


ਬਰਨਾਲਾ,21,ਅਗਸਤ/ਕਰਨਪ੍ਰੀਤ ਕਰਨ/-
ਜਿਲਾ ਬਰਨਾਲਾ ਤੋਂ ਜਿਲਾ ਕੰਟਰੋਲ ਖੁਰਾਕ,ਸਿਵਲ ਸਪਲਾਈ ਅਫਸਰ  ਡੀ.ਐਫ.ਐਸ.ਸੀ.ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਜਿਲਾ ਬਰਨਾਲਾ ਵਿੱਚ ਆਉਂਦੇ ਲਾਭਪਾਤਰੀਆਂ ਨੂੰ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਮੁਫਤ ਕਣਕ ਦੀ ਵੰਡ ਪੂਰੀ ਹੋ ਚੁੱਕੀ ਹੈ ਤੇ ਜਲਦ ਹੀ 2 ਰੁਪਏ ਕਿੱਲੋ ਮਿਲਣ ਵਾਲੀ ਕਣਕ ਵੀ ਜਲਦ ਵੰਡੀ ਜਾਵੇਗੀ ! ਇਸ ਸਬੰਧ ਵਿੱਚ ਵਿਭਾਗ ਦੇ ਅਧਿਕਾਰੀਆਂ ਵੱਲੋਂ ਰਾਸ਼ਨ ਦੀ ਸਹੀ ਵੰਡ ਸਬੰਧੀ ਜਾਇਜ਼ਾ ਲੈਣ ਲਈ ਸਮੇਂ ਸਮੇਂ ਤੇ ਰਾਸ਼ਣ ਡਿਪੂਆਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ। ਇਸ ਚੈਕਿੰਗ ਦੌਰਾਨ ਰਾਸ਼ਨ ਵੰਡ ਵਿੱਚ ਬੇ-ਨਿਯਮੀਆਂ ਕਰਨ ਵਾਲੇ ਅਤੇ ਕਾਰਡ ਹੋਲਡਰਾਂ ਨਾਲ ਬਦਸਲੂਕੀ ਕਰਨ ਵਾਲੇ ਕਿਸੇ ਵੀ ਡਿੱਪੂ  ਹੋਲਡਰ ਨੂੰ ਬਖਸ਼ਿਆ ਨਹੀਂ ਜਾਵੇਗਾ !  

                       ਜਿਲਾ ਕੰਟਰੋਲ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਨੇ ਦੱਸਿਆ ਕਿ ਜਿਲ੍ਹਾ ਬਰਨਾਲਾ ਵਿੱਚ ਇਸ ਸਕੀਮ ਤਹਿਤ ਰਾਸ਼ਨ ਕਾਰਡ ਹੋਲਡਰਾਂ ਡੀ ਸੁਵਿਧਾ ਲਾਇ ਵਿਭਾਗ ਵੱਲੋਂ ਕਣਕ ਦੀ ਵੰਡ ਦੌਰਾਨ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ, ਭਵਿੱਖ ਵਿੱਚ ਰਾਸ਼ਨ ਵੰਡ ਤਹਿਤ ਆਉਂਦੀਆਂ ਸਕੀਮਾਂ ਦੇ ਲਾਭਪਾਤਰੀਆਂ ਨੂੰ ਕਣਕ ਦੀ ਵੰਡ ਵਿੱਚ ਕਿਸੇ ਕਿਸਮ ਦੀ ਕੁਤਾਹੀ ਸਾਹਮਣੇ ਆਉਂਦੀ ਹੈ ਤਾਂ ਵਿਭਾਗ ਦੇ ਧਿਆਨ ਚ ਲਿਆਂਦਾ ਜਾਵੇ ਇਸ ਮਾਮਲੇ ਵਿੱਚ ਕਿਸੇ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

Post a Comment

0 Comments