ਸ਼੍ਰੀਮਾਨ 1008 ਬ੍ਰਹਮਲੀਨ ਸ਼੍ਰੀ ਮਹੰਤ ਨਿਰੰਜਨ ਦਾਸ ਜੀ ਦੀ 25 ਵੀਂ ਬਰਸੀ ਤੇ 1008 ਪੂਜਨੀਕ ਬੀਬੀ ਪ੍ਰਸਿੰਨੀ ਜੀ ਦੀ 40 ਵੀਂ ਬਰਸੀ ਨੂੰ ਸਮਰਪਿਤ 34 ਵਾਂ ਨਿਰੋਲ ਸੰਤ ਸਮਾਗਮ ਕਰਵਾਇਆ ਗਿਆ

ਸ਼੍ਰੀਮਾਨ 1008 ਬ੍ਰਹਮਲੀਨ ਸ਼੍ਰੀ ਮਹੰਤ ਨਿਰੰਜਨ ਦਾਸ ਜੀ ਦੀ 25 ਵੀਂ ਬਰਸੀ ਤੇ 1008 ਪੂਜਨੀਕ ਬੀਬੀ ਪ੍ਰਸਿੰਨੀ ਜੀ ਦੀ 40 ਵੀਂ ਬਰਸੀ ਨੂੰ ਸਮਰਪਿਤ 34 ਵਾਂ ਨਿਰੋਲ ਸੰਤ ਸਮਾਗਮ ਕਰਵਾਇਆ ਗਿਆ


 ਹੁਸ਼ਿਆਰਪੁਰ - ਨਸਰਾਲਾ ( ਹਰਪ੍ਰੀਤ ਬੇਗ਼ਮਪੁਰੀ, ਗੁਰਮਿੰਦਰ ਗੋਲਡੀ ) ਧੰਨ ਧੰਨ ਸ਼੍ਰੀ ਸਤਿਗੁਰ ਬੰਦੀਛੋੜ ਈਸ਼ਰ ਦਾਸ ਜੀ ਮਹਾਰਾਜ ਜੀ ਦੀ ਅਪਾਰ ਕ੍ਰਿਪਾ ਸਦਕਾ ਸ਼੍ਰੀਮਾਨ 1008 ਬ੍ਰਹਮਲੀਨ ਸ਼੍ਰੀ ਮਹੰਤ ਨਿਰੰਜਨ ਦਾਸ ਜੀ ਦੀ 25 ਵੀਂ ਬਰਸੀ ਤੇ 1008 ਪੂਜਨੀਕ ਬੀਬੀ ਪ੍ਰਸਿੰਨੀ ਜੀ ਦੀ 40 ਵੀਂ ਬਰਸੀ ਨੂੰ ਸਮਰਪਿਤ 34 ਵਾਂ ਨਿਰੋਲ ਸੰਤ ਸਮਾਗਮ ਪਿੰਡ ਮੇਘੋਵਾਲ ਗੰਜਿਆਂ  ਡੇਰਾ ਰਾਮਪੁਰਾ ਵਾਇਆ ਪਿਪਲਾਂਵਾਲਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਕਰਵਾਇਆ ਗਿਆ ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਦੱਸਿਆ ਇਹ ਸਮਾਗਮ ਮਹਾਂਪੁਰਸ਼ਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਸਲਾਨਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਭਾਈ ਜਸਵੰਤ ਸਿੰਘ ਜੀ ਮੇਘੋਵਾਲ, ਭਾਈ ਪਰਮਜੀਤ ਸਿੰਘ ਜੀ, ਭਾਈ ਹੀਰਾ ਸਿੰਘ ਰਤਨ ਜੀ, ਭਾਈ ਜਤਿੰਦਰ ਸਿੰਘ ਜੀ ਮਲਕਪੁਰੀ, ਭਾਈ ਸੁਖਦੇਵ ਸਿੰਘ ਜੀ ਖੋਜਕੀਪੁਰ ਅਤੇ ਹੋਰ ਜੱਥਿਆਂ ਨੇ ਸੰਗਤਾਂ ਨੂੰ ਰੱਬ ਦੇ ਨਾਮ ਨਾਲ ਜੋੜਿਆ ਇਸ ਮੋਕੇ ਵੱਖ ਵੱਖ ਡੇਰਿਆਂ ਤੋਂ ਮਹਾਂਪੁਰਸ਼ ਪਹੁੰਚੇ ਜਿਨ੍ਹਾਂ ਵਿੱਚ ਸੰਤ ਬਾਬਾ ਭੋਲਾ ਦਾਸ ਜੀ, ਸੰਤ ਬਾਬਾ ਕਸ਼ਮੀਰਾ ਸਿੰਘ ਜੀ ਕੋਟ ਫਤੂਹੀ ਵਾਲੇ ਸੰਤ ਬਾਬਾ ਹਰਮੀਤ ਸਿੰਘ ਜੀ ਬਣਾ ਸਾਹਿਬ ਵਾਲੇ, ਸੰਤ ਬਾਬਾ ਗੁਰਬਚਨ ਸਿੰਘ ਜੀ ਚੱਕ ਲਾਦੀਆਂ ਵਾਲੇ, ਸੰਤ ਬਾਬਾ ਸਰਬਣ ਸਿੰਘ ਜੀ ਜੱਬੜ ਵਾਲੇ , ਸੰਤ ਬਾਬਾ ਜਨਕ ਸਿੰਘ ਦੀ ਜੱਬੜ ਵਾਲੇ, ਸੰਤ ਰਮੇਸ਼ਵਰ ਨੰਦ ਜੀ , ਸੰਤ ਬਾਬਾ ਅਮਰੀਕ ਸਿੰਘ ਜੀ ਜਗਤਪੁਰ ਵਾਲੇ , ਸੰਤ ਮੱਖਣ ਸਿੰਘ ਜੀ , ਸੰਤ ਬਾਬਾ ਰਣਜੀਤ ਸਿੰਘ ਜੀ ਬਾਹੋਵਾਲ ਵਾਲੇ , ਸੰਤ ਕਰਤਾਰ ਸਿੰਘ ਜੀ ਜਲਭੇਆਂ ਵਾਲੇ, ਸੰਤ ਬਾਬਾ ਬਲਵੰਤ ਸਿੰਘ ਜੀ ਡੀਂਗਰੀਆਂ ਵਾਲੇ , ਸੰਤ ਬਾਬਾ ਨਿਰਮਲ ਦਾਸ ਜੀ ਢੇਹਾ ਵਾਲੇ ਅਤੇ ਹੋਰ ਮਹਾਂਪੁਰਸ਼ ਪਹੁੰਚੇ ਜਿਨ੍ਹਾਂ ਨੇ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕੀਤਾ ਨਾਲ  ਇਹ ਸਮਾਗਮ ਸੰਤ ਇੰਦਰ ਦਾਸ ਜੀ ਤੇ ਸਮੂਹ ਡੇਰਾ ਨਿਵਾਸੀ ਸੰਤ ਜਨ ( ਸ਼੍ਰੀ ਘੀਸਾ ਪੰਥੀ ਸੰਪਰਦਾਏ ) ਮੇਘੋਵਾਲ ਗੰਜਿਆਂ ਇਲਾਕ਼ਾ ਨਿਵਾਸੀ, ਸਮੂਹ ਸੰਗਤਾਂ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਪ੍ਰਬੰਧਕਾਂ ਵੱਲੋਂ ਸਾਰੇ ਮਹਾਂਪੁਰਸ਼ਾਂ ਦਾ ਸਤਿਕਾਰ ਕੀਤਾ ਗਿਆ ਅਤੁਟ ਲੰਗਰ ਲਗਾਏ ਗਏ ਪ੍ਰਬੰਧਕਾਂ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ

Post a Comment

0 Comments