ਸ਼੍ਰੀ 108 ਬ੍ਰਹਮਲੀਨ ਸੰਤ ਸਵਾਮੀ ਬਾਬਾ ਬੰਨਾ ਰਾਮ ਜੀ ਦਾ ਸਲਾਨਾ 90 ਵਾਂ ਬਰਸੀ ਸਮਾਗਮ ਬਹੁਤ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ

 ਸ਼੍ਰੀ 108 ਬ੍ਰਹਮਲੀਨ ਸੰਤ ਸਵਾਮੀ ਬਾਬਾ ਬੰਨਾ ਰਾਮ ਜੀ ਦਾ ਸਲਾਨਾ 90 ਵਾਂ ਬਰਸੀ ਸਮਾਗਮ ਬਹੁਤ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ


ਹੁਸ਼ਿਆਰਪੁਰ - ਦਸੂਹਾ -  25 ਅਗਸਤ 2022 (ਹਰਪ੍ਰੀਤ ਬੇਗ਼ਮਪੁਰੀ,ਗੁਰਮਿੰਦਰ ਗੋਲਡੀ )
ਸ਼੍ਰੀ 108 ਬ੍ਰਹਮਲੀਨ ਸੰਤ ਸਵਾਮੀ ਬਾਬਾ ਬੰਨਾ ਰਾਮ ਜੀ ਦਾ ਸਲਾਨਾ 90 ਵਾਂ ਬਰਸੀ ਸਮਾਗਮ ਬਹੁਤ ਸ਼ਰਧਾ ਭਾਵਨਾ ਨਾਲ ਪਿੰਡ ਉਡਰਾ ਬੰਗਾਲੀਪੁਰ ਵਿਖੇ ਕਰਵਾਇਆ ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ 24 ਅਗਸਤ ਨੂੰ ਨਿਸ਼ਾਨ ਸਾਹਿਬ  ਚੜਾਉਣ ਦੀ ਰਸਮ ਕੀਤੀ ਗਈ, 2 ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਸੰਗਤਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ ਨਿਰੋਲ ਗੁਰਬਾਣੀ ਦੇ ਕੀਰਤਨ ਹੋਏ ਜਿਨ੍ਹਾਂ ਵਿੱਚ ਭਾਈ ਵਰਿੰਦਰ ਸਿੰਘ ਜੀ, ਭਾਈ ਜਸਮੇਲ ਸਿੰਘ ਜੀ, ਭਾਈ ਚੈਨ ਸਿੰਘ ਚੱਕਰਵਰਤੀ ਜੀ, ਭਾਈ ਗੁਰਮੇਲ ਸਿੰਘ ਜੀ ਮੋਰੀਆਂ, ਭਾਈ ਕਰਨਦੀਪ ਸਿੰਘ ਜੀ ਆਦਿ ਜੱਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ, ਅਤੁਟ ਲੰਗਰ ਲਗਾਏ ਗਏ ਇਸ ਮੋਕੇ ਵੱਖ ਵੱਖ ਡੇਰਿਆਂ ਤੋਂ ਮਹਾਂਪੁਰਸ਼ ਪਹੁੰਚੇ ਜਿਨ੍ਹਾਂ ਵਿੱਚ ਬਾਬਾ ਸੁਖਵਿੰਦਰ ਸਿੰਘ, ਬੀਬੀ ਮਨਜਿੰਦਰ ਕੌਰ, ਬੀਬੀ ਜਸਵੀਰ ਕੌਰ, ਬੀਬੀ ਜਤਿੰਦਰ ਕੌਰ,ਬਾਬੂ ਹਰਬੰਸ ਲਾਲ,ਬਾਬਾ ਹਰਜਿੰਦਰ ਸਿੰਘ ਗੋਲਡੀ ਸੰਧਵਾਲ, ਬਾਬਾ ਰਛਪਾਲ ਸਿੰਘ, ਬਾਬਾ ਅਵਤਾਰ ਸਿੰਘ, ਬਾਬਾ ਜੁਝਾਰ ਸਿੰਘ ਅਤੇ ਹੋਰ ਮਹਾਂਪੁਰਸ਼ ਪਹੁੰਚੇ ਜਿਨ੍ਹਾਂ ਨੇ  ਪ੍ਰਬਚਨਾ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਇਸ ਮੋਕੇ ਵਿਸ਼ੇਸ਼ ਤੌਰ ਤੇ ਹਲਕਾ ਦਸੂਹਾ ਤੋਂ ਐਮ ਐਲ ਏ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਪਹੁੰਚੇ ਇਸ ਮੌਕੇ ਇੱਕ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਮਰੀਜ਼ਾਂ ਨੂੰ ਚੈੱਕ ਕਰਕੇ ਫ੍ਰੀ ਦੁਵਾਈਆ ਦਿਤੀਆਂ ਗਈਆਂ ਇਹ ਸਮਾਗਮ ਡੇਰੇ ਦੇ ਗੱਦੀ ਨਸ਼ੀਨ 108 ਸੰਤ ਬਾਬਾ ਜਸਪਾਲ ਸਿੰਘ ਜੀ ਦੀ ਦੇਖ ਰੇਖ ਵਿੱਚ ਹੋਇਆ ਇਸ ਮੌਕੇ ਸੇਵਾਦਾਰ ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਸਮੀਰ ਉਡਰਾ, ਜਸਵਿੰਦਰ ਸਿੰਘ ਬਿੱਟੂ, ਗਗਨਦੀਪ ਸਿੰਘ, ਗੁਰਸ਼ਰਨ ਸਿੰਘ, ਪ੍ਰਿੰਸ, ਜਸ਼ਨ, ਕਰਨਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਅਵਤਾਰ ਸਿੰਘ, ਸ਼ਾਲੂ ਅਤੇ ਹੋਰ ਬਹੁਤ ਸੰਗਤਾਂ ਹਾਜ਼ਰ ਸਨ ਇਹ ਬਰਸੀ ਸਮਾਗਮ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਪ੍ਰਬੰਧਕਾਂ ਵਲੋਂ ਸਭ ਦਾ ਧੰਨਵਾਦ ਕੀਤਾ ਗਿਆ

Post a Comment

0 Comments