ਸ੍ਰੀ ਲਕਸ਼ਮੀ ਨਰਾਇਣ ਮੰਦਰ ਵਿਖੇ ਸ਼੍ਰੀਮਦ ਭਾਗਵਤ ਸਪਤਾਹ ਗਿਆਨ ਯੱਗ 11 ਅਗਸਤ ਤੋਂ 19 ਅਗਸਤ ਤੱਕ

 ਸ੍ਰੀ ਲਕਸ਼ਮੀ ਨਰਾਇਣ ਮੰਦਰ ਵਿਖੇ ਸ਼੍ਰੀਮਦ ਭਾਗਵਤ ਸਪਤਾਹ ਗਿਆਨ ਯੱਗ 11 ਅਗਸਤ ਤੋਂ 19 ਅਗਸਤ ਤੱਕ       

 


ਬਰਨਾਲਾ, 8 ਅਗਸਤ (ਸੁਖਵਿੰਦਰ ਸਿੰਘ ਭੰਡਾਰੀ,ਡਾ ਰਾਜੀਵ ਸ਼ਰਮਾ) ਲਕਸ਼ਮੀ ਨਰਾਇਣ ਮੰਦਰ  ਉਤਸਵ ਕਮੇਟੀ ਅਤੇ ਸਮੂਹ ਭਗਤਜਨਾਂ ਵਲੋਂ ਸ੍ਰੀ ਲਕਸ਼ਮੀ ਨਰਾਇਣ ਮੰਦਰ ਵਿਖੇ 13ਵੇਂ ਵਾਰਸ਼ਿਕ ਉਤਸਵ  ਮੌਕੇ ਸ਼੍ਰੀਮਦ ਭਾਗਵਤ ਗਿਆਨ ਸਪਤਾਹ ਯੱਗ ਕਰਵਾਇਆ ਰਿਹਾ ਹੈ ਜੋ 11ਅਗਸਤ ਤੋਂ 19 ਅਗਸਤ ਚੱਲੇਗਾ।ਇਸ ਮੌਕੇ ਕਥਾ ਵਿਆਸ ਪਰਮ ਸਤਿਕਾਰਯੋਗ  ਆਚਾਰੀਆ ਸਵਾਮੀ ਸ਼੍ਰੀ ਨਿਵਾਸ ਜੀ ਮਹਾਰਾਜ ਆਪਣੇ ਮੁਖਾਰਬਿੰਦ ਤੋਂ ਭਗਤਾਂ ਨੂੰ ਭਾਗਵਤ ਕਥਾ ਦਾ ਰਸਪਾਨ ਕਰਵਾਉਣਗੇ । ਉਨ੍ਹਾਂ ਅੱਗੇ ਦੱਸਿਆ ਕਿ 11ਅਗਸਤ ਨੂੰ ਕਲਸ਼ ਯਾਤਰਾ ਬਾਅਦ ਦੁਪਹਿਰ 3:30 ਵਜੇ ਗੀਤਾ ਭਵਨ ਬਰਨਾਲਾ ਤੋਂ ਚੱਲੇਗੀ ਅਤੇ ਅਨਾਜ ਮੰਡੀ ਰੋਡ ਤੋਂ ਹੁੰਦੀ ਹੋਈ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਵਿਖੇ ਪਹੁੰਚੇਗੀ।  ਮਿਤੀ12 ਅਗਸਤ ਨੂੰ  ਸ਼੍ਰੀ ਪ੍ਰੀਕਸ਼ਤ ਜਨਮ 14 ਅਗਸਤ ਸ਼੍ਰੀ ਬਾਮਨ ਅਵਤਾਰ  ਦੀ ਝਾਂਕੀ , 15 ਅਗਸਤ ਨੂੰ ਸ਼੍ਰੀ  ਕ੍ਰਿਸ਼ਨ ਜਨਮ ਅਤੇ ਨੰਦ ਮਹਾਉਤਸਵ , 17 ਅਗਸਤ ਨੂੰ ਸ੍ਰੀ ਕ੍ਰਿਸ਼ਨ ਰੁਕਮਣੀ ਵਿਆਹ ਉਤਸਵ ਅਤੇ ਝਾਂਕੀ,  18 ਅਗਸਤ ਨੂੰ ਸ਼੍ਰੀ  ਕ੍ਰਿਸ਼ਨ ਸੁਦਾਮਾ ਚਰਿੱਤਰ ਅਤੇ ਝਾਂਕੀ। ਇਸ ਮੌਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਧਾਰਮਿਕ ਤੇ ਸਮਾਜਿਕ ਸੰਗਠਨ ਅਤੇ  ਪ੍ਰਸ਼ਾਸਨਿਕ ਅਧਿਕਾਰੀ ਵੀ ਅਲੱਗ ਅਲੱਗ ਦਿਨ  ਆਪਣੀ ਹਾਜ਼ਰੀ ਲਗਵਾਉਣਗੇ।  ਯਜਮਾਨ ਬਣਨ ਲਈ ਮੰਦਰ ਵਿਖੇ ਸੰਪਰਕ ਕਰੋ।ਸਮੂਹ ਭਗਤ ਜਨਾਂ ਨੂੰ ਬੇਨਤੀ ਹੈ ਕਿ  ਇਸ ਮੌਕੇ ਪਹੁੰਚ ਕੇ ਆਪਣਾ ਜੀਵਨ ਸਫ਼ਲ ਕਰੋ।

Post a Comment

0 Comments