ਗੁਰੂ ਨਾਨਕ ਨਾਮ ਲੇਵਾ ਸਲੱਮ ਸੁਸਾਇਟੀ ਵੱਲੋਂ ਝੁੱਗੀ ਝੌਂਪੜੀ ਵਾਲੇ 150 ਦੇ ਕਰੀਬ ਬੱਚਿਆਂ ਨੂੰ ਬੱਚਿਆਂ ਨੂੰ ਕਿਤਾਬਾਂ ਕਾਪੀਆਂ ਰਬੜਾਂ ਪੈਨਸਲਾਂ ਤੇ ਮਠਿਆਈਆਂ ਵੰਡੀਆਂ

 ਗੁਰੂ ਨਾਨਕ ਨਾਮ ਲੇਵਾ ਸਲੱਮ ਸੁਸਾਇਟੀ ਵੱਲੋਂ ਝੁੱਗੀ ਝੌਂਪੜੀ ਵਾਲੇ 150 ਦੇ ਕਰੀਬ ਬੱਚਿਆਂ ਨੂੰ ਬੱਚਿਆਂ ਨੂੰ ਕਿਤਾਬਾਂ ਕਾਪੀਆਂ ਰਬੜਾਂ ਪੈਨਸਲਾਂ ਤੇ ਮਠਿਆਈਆਂ ਵੰਡੀਆਂ 


ਬਰਨਾਲਾ 26 ਅਗਸਤ/ਕਰਨਪ੍ਰੀਤ ਧੰਦਰਾਲ 

 ਸਥਾਨਕ ਦਾਣਾ ਮੰਡੀ ਵਿਚ ਗੁਰੂ ਨਾਨਕ ਨਾਮ ਲੇਵਾ ਸਲੱਮ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਸਕੂਲ ਵਿੱਚ ਸਾਬਕਾ ਸੈਨਿਕ ਸੈਲ ਵਲੋ ਝੁੱਗੀ ਝੌਂਪੜੀ ਵਾਲੇ 150 ਦੇ ਕਰੀਬ ਬੱਚਿਆਂ ਨੂੰ ਬੱਚਿਆਂ ਨੂੰ ਕਿਤਾਬਾਂ ਕਾਪੀਆਂ ਰਬੜਾਂ ਪੈਨਸਲਾਂ ਤੇ ਮਠਿਆਈਆਂ ਆਦਿ ਵੰਡ ਕੇ ਆਜ਼ਾਦੀ ਦਾ 75ਵਾ ਮਹਾਉਤਸਵ ਮਨਾਇਆ ਗਿਆ  ਇਹ ਜਾਣਕਾਰੀ  ਸਾਬਕਾ ਸੈਨਿਕ ਸੂਬਾ ਪ੍ਰਧਾਨ ਅਤੇ ਬੀਜੇਪੀ ਸੈੱਲ ਦੇ ਸੀਨਿਆਰ ਆਗੂ  ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ ਨੇ ਜਾਰੀ ਕਰਦਿਆਂ ਕਿਹਾ ਕਿ ਕੋਈ ਵੀ ਮੁਲਕ ਜਿੰਨਾ ਚਿਰ ਸਿੱਖਿਅਤ ਨਹੀਂ ਹੁੰਦਾ ਉਨ੍ਹਾਂ ਚਿਰ ਤਰੱਕੀ ਨਹੀਂ ਕਰ ਸਕਦਾ ਸਿੱਧੂ ਨੇ ਅਫ਼ਸੋਸ ਜ਼ਾਹਰ ਕੀਤਾ ਕਿ ਸਰਕਾਰਾਂ ਵੱਲੋਂ ਸਕੂਲਾਂ ਦੀਆਂ ਫੀਸਾਂ ਮੁਆਫ਼,ਤੇ  ਮਿਡ ਡੇ ਮੀਲ ਦਿੱਤਾ ਜਾਂਦਾ ਹੈ ਵਰਦੀਆਂ ਦਿੱਤੀਆਂ ਜਾਂਦੀਆਂ ਹਨ ਫਿਰ ਵੀ ਅਜਿਹਾ ਕਿਉਂ ਕਿ ਬਹੁਤ ਸਾਰੇ ਬੱਚੇ ਪੜ੍ਹਨ ਤੋਂ ਅਸਮਰੱਥ ਹਨ ਸਰਕਾਰਾ ਨੂੰ ਇਸ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ  ਅਤੇ ਬੱਚਿਆਂ ਨੂੰ ਸਿੱਖਿਅਤ ਕਰਨ ਲਈ ਕਰੜੇ ਕਾਨੂੰਨ ਬਣਾਉਣੇ ਚਾਹੀਦੇ ਹਨ ਤਾਂ ਕਿ ਹਰ ਇੱਕ ਬੱਚਾ ਮੁੱਢਲੀ ਵਿੱਦਿਆ ਘੱਟੋ ਘੱਟ ਦਸਵੀਂ ਤੱਕ ਪ੍ਰਾਪਤ ਕਰ ਸਕੇ ! ਧੀਰਜ ਕੁਮਾਰ ਦੱਧਾਹੂਰ ਹਲਕਾ ਇੰਚਾਰਜ ਬਰਨਾਲਾ ਬੀਜੇਪੀ ਵੱਲੋਂ ਸਾਬਕਾ ਫੌਜੀਆਂ ਦੀ ਭਰਪੂਰ ਸ਼ਲਾਘਾ ਕੀਤੀ ਗਈ  ਤੇ ਉਨ੍ਹਾਂ ਕਿਹਾ ਕਿ ਸਾਡੇ ਫੌਜੀ ਵੀਰ ਜਿੱਥੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਦਿਨ ਰਾਤ ਕੰਮ ਕਰਕੇ ਆਏ ਹਨ ਉੱਥੇ ਸਮਾਜ ਵਿੱਚ ਭੀ ਵਧੀਆ ਕਾਰਗੁਜ਼ਾਰੀ ਕਰ ਰਹੇ ਹਨ ਇਸ ਮੌਕੇ  ਕੈਪਟਨ ਬਿਕਰਮ ਸਿੰਘ ਲੈਫਟੀਨੈਂਟ ਭੋਲਾ ਸਿੰਘ ਸਿੱਧੂ, ਲੈਫਟੀਨੈਂਟ ਤਸਵੀਰ ਸਿੰਘ , ਵਰੰਟ ਅਫਸਰ ਬਲਵਿੰਦਰ ਸਿੰਘ ਢੀਂਡਸਾ,ਵਰੰਟ ਅਫਸਰ ਅਵਤਾਰ ਸਿੰਘ ਭੂਰੇ ਸੂਬੇਦਾਰ ਸਰਬਜੀਤ ਸਿੰਘ ਸੂਬੇਦਾਰ ਗੁਰਜੰਟ ਸਿੰਘ ਨਾਈਵਾਲਾ ਮੈਡਮ ਰਿਤੂ ਮੈਡਮ ਗੁਰਸ਼ਰਨ ਕੌਰ ਮੈਡਮ ਸੋਨਮ ਰਾਣੀ ਮੈਡਮ ਅਮਨਦੀਪ ਹੰਡਿਆਇਆ ਅਤੇ ਸੈਂਕੜੇ ਬੱਚੇ  ਹਾਜ਼ਰ ਸਨ

Post a Comment

0 Comments