ਮਗਨਰੇਗਾ ਸਕੀਮ ਤਹਿਤ ਤਿਆਰ ਕੀਤੇ ਜਾ ਰਹੇ ਹਨ ਸਾਂਝੇ ਜਲ ਤਲਾਬ-ਅਗਸਤ 2023 ਤੱਕ ਸਾਰੇ ਜਲ ਤਲਾਬ ਬਣ ਕੇ ਹੋ ਜਾਣਗੇ,ਤਿਆਰ : ਵਧੀਕ ਡਿਪਟੀ ਕਮਿਸ਼ਨਰ

 ਮਗਨਰੇਗਾ ਸਕੀਮ ਤਹਿਤ ਤਿਆਰ ਕੀਤੇ ਜਾ ਰਹੇ ਹਨ ਸਾਂਝੇ ਜਲ ਤਲਾਬ-ਅਗਸਤ 2023 ਤੱਕ ਸਾਰੇ ਜਲ ਤਲਾਬ ਬਣ ਕੇ ਹੋ ਜਾਣਗੇ,ਤਿਆਰ : ਵਧੀਕ ਡਿਪਟੀ ਕਮਿਸ਼ਨਰ


ਮਾਨਸਾ, 21 ਅਗਸਤ ਗੁਰਜੰਟ ਸਿੰਘ ਬਾਜੇਵਾਲੀਆ 

ਪਾਣੀ ਦੀ ਸੰਭਾਲ, ਮੀਂਹ ਦੇ ਪਾਣੀ ਨੂੰ ਰੀਚਾਰਜ ਕਰਨ ਅਤੇ ਪਿੰਡਾਂ ਵਿੱਚ ਸਾਫ ਪਾਣੀ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਮਗਨਰੇਗਾ ਸਕੀਮ ਅਤੇ 15ਵੇਂ ਵਿੱਤ ਕਮਿਸ਼ਨ ਦੇ ਫੰਡਾਂ ਦੀ ਕਨਵਰਜੈਂਸ ਤਹਿਤ ਪਿੰਡਾਂ ਵਿੱਚ ਸਾਂਝਾ ਜਲ ਤਲਾਬ ਤਿਆਰ ਕੀਤੇ ਜਾ ਰਹੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਟੀ.ਬੈਨਿਥ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲੇ ਦੇ 75 ਪਿੰਡਾਂ ਵਿੱਚ ਸਾਂਝੇ ਜਲ ਤਲਾਬ ਤਿਆਰ ਕੀਤੇ ਜਾ ਰਹੇ ਹਨ। ਜਿਸ ਵਿੱਚੋਂ 15 ਸਾਂਝੇ ਜਲ ਤਲਾਬਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ 19 ਕੰਮ ਪ੍ਰਗਤੀ ਅਧੀਨ ਹਨ। ਉਨਾਂ ਦੱਸਿਆ ਕਿ ਇਹ ਤਾਲਾਬ ਮੁਕੰਮਲ ਹੋਣ ਉਪਰੰਤ ਇਹਨਾਂ ਦੀ ਵਰਤੋਂ ਮੀਂਹ ਦੇ ਪਾਣੀ ਅਤੇ ਨਹਿਰ ਦੇ ਵਾਧੂ ਪਾਣੀ ਨੂੰ ਰੀਚਾਰਜ ਕਰਨ ਅਤੇ ਮੱਛੀ ਪਾਲਣ ਦੇ ਕੰਮ ਸਬੰਧੀ ਕੀਤੀ ਜਾ ਸਕਦੀ ਹੈ।

ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਦੇ ਨਾਲ ਹੀ ਸਾਂਝੇ ਜਲ ਤਲਾਬ ਦੇ ਕਿਨਾਰਿਆਂ ਉੱਪਰ ਸੈਰ ਕਰਨ ਲਈ ਸੈਰਗਾਹ ਬਣਾਈ ਗਈ ਹੈ ਅਤੇ ਵੱਖ-ਵੱਖ ਪੌਦੇ ਜਿਵੇਂ ਕਿ ਨਿੰਮ, ਪਿਪਲ ਆਦਿ ਲਗਾਏ ਗਏ ਹਨ, ਤਾਂ ਜੋ ਵਾਤਾਵਰਣ ਨੂੰ ਸਾਫ-ਸੁਥਰਾ ਰੱਖਿਆ ਜਾ ਸਕੇ। ਉਨਾਂ ਦੱਸਿਆ ਕਿ ਇਸ ਨਾਲ ਜਿੱਥੇ ਮੀਂਹ ਦਾ ਪਾਣੀ ਰੀਚਾਰਜ ਹੋਵੇਗਾ, ਉੱਥੇ ਪੰਚਾਇਤਾਂ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ। ਉਨਾਂ ਦੱਸਿਆ ਕਿ ਅਗਸਤ 2023 ਤੱਕ ਸਾਰੇ ਸਾਂਝੇ ਜਲ ਤਲਾਬ ਮੁਕੰਮਲ ਕਰ ਲਏ ਜਾਣਗੇ।

ਉਨਾਂ ਸਮੂਹ ਸਟਾਫ ਨੂੰ ਹਦਾਇਤ ਕੀਤੀ ਗਈ ਕਿ ਇਹਨਾਂ ਛੱਪੜਾਂ ਦੇ ਕੰਮਾਂ ਦੀ ਸਮੇਂ-ਸਮੇਂ ’ਤੇ ਪ੍ਰਗਤੀ ਵਾਚੀ ਜਾਵੇ ਅਤੇ ਸਮੇਂ ਸਿਰ ਇਹਨਾਂ ਕੰਮਾਂ ਨੂੰ ਮੁਕੰਮਲ ਕਰਵਾਇਆ ਜਾਵੇ ਅਤੇ ਭਵਿੱਖ ਵਿੱਚ ਵੀ ਇਸ ਦੀ ਸਾਂਭ-ਸੰਭਾਲ ਯਕੀਨੀ ਬਣਾਈ ਜਾਵੇ।

Post a Comment

0 Comments