ਸਰਦੂਲਗੜ੍ਹ ਦੇ ਪਤੀ ਪਤਨੀ ਕੌਂਸਲਰ ਨੇ ਆਪਣੇ ਬੇਟੇ ਦੇ ਜਨਮਦਿਨ ਦੀ ਖੁਸ਼ੀ ਚ 21 ਵੱਖ ਵੱਖ ਕਿਸਮ ਦੇ ਪੌਦੇ ਲਾਏ

 ਸਰਦੂਲਗੜ੍ਹ ਦੇ ਪਤੀ ਪਤਨੀ ਕੌਂਸਲਰ ਨੇ ਆਪਣੇ ਬੇਟੇ ਦੇ ਜਨਮਦਿਨ ਦੀ ਖੁਸ਼ੀ ਚ  21 ਵੱਖ ਵੱਖ ਕਿਸਮ ਦੇ ਪੌਦੇ ਲਾਏ

 


ਗੁਰਜੀਤ ਸ਼ੀਹ 

ਸਰਦੂਲਗੜ੍ਹ 18 ਅਗਸਤ ਸਰਦੂਲਗਡ਼੍ਹ ਦੇ ਕੌਂਸਲਰ ਨੇ ਆਪਣੇ ਬੇਟੇ ਦੇ ਜਨਮ ਦਿਨ ਦੀ ਖੁਸ਼ੀ ਚ ਵੱਖ ਵੱਖ ਥਾਵਾਂ ਤੇ ਪੌਦੇ ਲਗਾਏ।ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਸੁੱਖਾ ਭਾਊ ਸਾਬਕਾ ਕੌਂਸਲਰ ਉਨ੍ਹਾਂ ਦੀ ਧਰਮਪਤਨੀ ਅਮਰਜੀਤ ਕੌਰ ਮੌਜੂਦਾ ਕੌਂਸਲਰ ਵਾਰਡ ਨੰਬਰ 7 ਸਰਦੂਲਗੜ੍ਹ ਨੇ ਆਪਣੇ ਇਕਲੌਤੇ ਬੇਟੇ ਅਰਵਿੰਦਰ ਸਿੰਘ ਦੇ 19ਵੇ ਜਨਮ ਦਿਨ ਦੀ ਖ਼ੁਸ਼ੀ ਚ ਵੱਖ ਵੱਖ ਧਾਰਮਿਕ ਸਥਾਨਾਂ ਅਤੇ ਸਾਂਝੀਆਂ ਥਾਵਾਂ  ਤੇ ਬਕਾਇਦਾ ਸੀਮਿੰਟ ਦੇ ਟ੍ਰੀ ਗਾਰਡ ਬਣਾ ਕੇ 21 ਪੌਦੇ ਲਗਾ ਕਿ ਆਪਣੇ ਪੁੱਤਰ ਦਾ ਜਨਮਦਿਨ ਮਨਾਇਆ ।ਸੁੱਖਾ ਭਾਊ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਨੂੰ ਵਿਦੇਸ਼ ਗਿਆ ਭਾਵੇਂ 15 ਦਿਨ ਹੋ ਗਏ ਹਨ ।ਜਿਸ ਤਰ੍ਹਾਂ ਉਨ੍ਹਾਂ ਨੇ ਆਪਣੇ ਬੇਟੇ ਅਰਵਿੰਦਰ ਸਿੰਘ ਨੂੰ ਬੜੇ ਚਾਵਾਂ ਨਾਲ ਪਾਲ ਪਲੋਸ ਕੇ ਵੱਡਾ ਕਰਕੇ ਵਿਦੇਸ਼ ਭੇਜਿਆ ਹੈ ,ਉਸੇ ਤਰ੍ਹਾਂ ਹੀ ਉਨ੍ਹਾਂ ਵੱਲੋਂ ਲਗਾਏ ਗਏ 21 ਵੱਖ ਵੱਖ ਕਿਸਮ ਦੇ ਪੌਦਿਆਂ  ਨੂੰ ਉਹ ਆਪਣੇ ਪੁੱਤਰ ਵਾਂਗ ਪਾਲਣ ਲਈ ਹਰ ਸੰਭਵ ਯਤਨ ਕਰਨਗੇ।ਅਰਵਿੰਦਰ ਨੇ ਅੱਜ 19 ਸਾਲ ਜੁਆਨੀ ਦੇ  ਪੂਰੇ ਕਰਕੇ 20 ਵੇ ਵਰੇ ਚ ਪੈਰ ਧਰਿਆ ਹੈ ।ਉਨ੍ਹਾਂ ਕਿਹਾ ਕਿ ਉਕਤ ਪੌਦੇ ਲਗਾਉਣ ਸਮੇਂ ਉਨ੍ਹਾਂ ਨੂੰ ਬਾਲਮੀਕ ਕਲੱਬ ਸਰਦੂਲਗੜ੍ਹ ਵੱਲੋਂ ਵਿਸ਼ੇਸ਼ ਯੋਗਦਾਨ ਵੀ ਦਿੱਤਾ ਗਿਆ।ਇਸ ਮੌਕੇ ਉਨ੍ਹਾਂ ਆਮ ਜਨਤਾ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਦਿਨ ਬ ਦਿਨ ਵਾਤਾਵਰਨ  ਦੇ ਖ਼ਰਾਬ ਹੋਣ ਨਾਲ ਜਿੱਥੇ ਅਸੀਂ ਅੱਜ ਖ਼ੁਦ ਅਨੇਕਾਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਾਂ,ਉੱਥੇ ਸਾਨੂੰ ਅਜਿਹੇ ਜਨਮ ਦਿਨ ਜਾਂ ਵਿਸ਼ੇਸ਼ ਦਿਨ ਤੇ ਵੱਧ ਤੋਂ ਵੱਧ ਰੁੱਖ ਲਗਾ ਕੇ ਇਨ੍ਹਾਂ ਭਿਆਨਕ ਬਿਮਾਰੀਆਂ ਤੋਂ ਬਚਣ ਦੀ ਜ਼ਰੂਰਤ ਹੈ ,ਉਨ੍ਹਾਂ ਇਹ ਵੀ ਵਿਸ਼ਵਾਸ ਦਿਵਾਇਆ ਕਿ ਉਹ  ਲਗਾਏ ਗਏ ਪੌਦਿਆਂ  ਦੀ ਸਾਂਭ ਸੰਭਾਲ ਵੀ ਖ਼ੁਦ ਕਰਨਗੇ। 


Post a Comment

0 Comments