ਡੇਰਾ ਬੱਲਾਂ ਦੇ ਮੁਖੀ ਸੰਤ ਨਿਰੰਜਣ ਦਾਸ ਜੀ ਨੂੰ 'ਇਟਲੀ' ਵਿਖੇ ਜਾਨੋਂ ਮਾਰਨ ਦੀ ਮਿਲੀ ਧਮਕੀ ਦਾ ਕੀਤਾ ਗਿਆ ਵਿਰੋਧ :- ਹੈਪੀ ਮੇਹਟੀਆਣਾ

 ਡੇਰਾ ਬੱਲਾਂ ਦੇ ਮੁਖੀ ਸੰਤ ਨਿਰੰਜਣ ਦਾਸ ਜੀ ਨੂੰ 'ਇਟਲੀ' ਵਿਖੇ ਜਾਨੋਂ ਮਾਰਨ ਦੀ ਮਿਲੀ ਧਮਕੀ ਦਾ ਕੀਤਾ ਗਿਆ ਵਿਰੋਧ :- ਹੈਪੀ ਮੇਹਟੀਆਣਾ


ਹੁਸ਼ਿਆਰਪੁਰ - 25 ਅਗਸਤ 2022 (ਹਰਪ੍ਰੀਤ ਬੇਗ਼ਮਪੁਰੀ)
ਡੇਰਾ ਬੱਲਾਂ ਦੇ ਮੁਖੀ ਸੰਤ ਨਿਰੰਜਣ ਦਾਸ ਜੀ ਨੂੰ 'ਇਟਲੀ' ਵਿਖੇ ਜਾਨੋਂ ਮਾਰਨ ਦੀ ਮਿਲੀ ਧਮਕੀ ਦਾ ਕੀਤਾ ਗਿਆ ਵਿਰੋਧ ਬਾਬਾ ਸਾਹਿਬ ਟਾਈਗਰ ਫੋਰਸ ਦੀ ਇਕ ਅਹਿਮ ਮੀਟਿੰਗ ਬਾਬਾ ਟਾਈਗਰ ਫੋਰਸ ਦੇ ਵਾਈਸ ਪ੍ਰਧਾਨ ਹੈਪੀ ਮੇਹਟੀਆਣਾ ਦੀ ਦੇਖ ਰੇਖ ਵਿਚ ਹੋਈ। ਇਸ ਮੌਕੇ ਬਾਬਾ ਸਾਹਿਬ ਟਾਈਗਰ ਫੋਰਸ ਦੇ ਸੂਬਾ ਪ੍ਰਧਾਨ ਨਰਿੰਦਰ ਨਹਿਰੂ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਡੇਰਾ ਬੱਲਾਂ ਦੇ ਗੱਦੀ ਨਸ਼ੀਨ ਸੰਤ ਨਿਰੰਜਨ ਦਾਸ ਜੀ ਰਵਿਦਾਸੀਆ ਧਰਮ ਦਾ ਪ੍ਰਚਾਰ ਕਰਨ ਅਤੇ ਸੰਗਤਾਂ ਨੂੰ ਵੱਖ ਵੱਖ ਦੇਸ਼ਾਂ ਵਿੱਚ ਦਰਸ਼ਨ ਦੀਦਾਰ ਦੇਣ ਵਾਸਤੇ ਗਏ ਹੋਏ ਹਨ। ਉਨ੍ਹਾਂ ਦੱਸਿਆ ਕਿ ਚਾਰ ਪੰਜ ਦਿਨ ਪਹਿਲਾਂ 'ਇਟਲੀ' ਵਿਖੇ ਸੰਤਾਂ ਨੂੰ ਧਰਮ ਪ੍ਰਚਾਰ ਬੰਦ ਕਰਨ ਦੇ ਨਾਲ ਨਾਲ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ। ਜਿਸ ਦੀ ਬਾਬਾ ਸਾਹਿਬ ਟਾਈਗਰ ਫੋਰਸ ਵੱਲੋਂ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸੰਤਾਂ ਦਾ ਵਾਲ ਵੀ ਵਿੰਗਾ ਹੁੰਦਾ ਹੈ ਤਾਂ ਉਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਉਨ੍ਹਾਂ ਵੱਲੋਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਬਿਨਾਂ ਦੇਰ ਕੀਤੇ ਸੰਤਾਂ ਨੂੰ ਭਾਰੀ ਸਕਿਓਰਿਟੀ ਦਿੱਤੀ ਜਾਵੇ ਤਾਂ ਜੋ ਕੋਈ ਅਨਹੋਣੀ ਨਾ ਹੋ ਸਕੇ।

      ਇਸ ਮੌਕੇ ਦੀਪ ਆਦਮਪੁਰ ਜਲੰਧਰ, ਮੰਨਾ ਮਾਣਕੋ ਜਲੰਧਰ ਵਾਈਸ ਪ੍ਰਧਾਨ, ਮਨਪ੍ਰੀਤ ਮੰਤਰੀ ਆਦਮਪੁਰ, ਕਸ਼ਮੀਰ ਸਿੰਘ, ਮੈਕਲ ਰੋਬਿਤ, ਡਾ. ਮਨਜੀਤ, ਗੌਰਵ ਗਿੱਲ ਪਰਮਬੀਰ ਪ੍ਰਭ ਆਦਮਪੁਰ, ਸਨੀ ਡੀਂਗਰੀਆਂ, ਗੋਲਡੀ ਸਿੱਧੂ, ਹਰਜਿੰਦਰ ਰਿੰਕੂ ਵਿਰਦੀ, ਮੋਤਾ ਸਿੰਘ ਪੁਰੀ, ਸੋਨੂੰ ਭਗਤ ਸਮੇਤ ਹੋਰ ਬਹੁਤ ਸਾਰੇ ਮੈਂਬਰ ਹਾਜ਼ਰ ਸਨ

Post a Comment

0 Comments