ਈ-ਸ਼ਰੱਮ ਕਾਰਡ ਬਣਾਉਣ ਲਈ 30 ਤੇ 31 ਅਗਸਤ ਨੂੰ ਲੱਗਣਗੇ ਰਜਿਸਟ੍ਰੇਸ਼ਨ ਕੈਂਪ-ਡਿਪਟੀ ਕਮਿਸ਼ਨਰ

 ਈ-ਸ਼ਰੱਮ ਕਾਰਡ ਬਣਾਉਣ ਲਈ 30 ਤੇ 31 ਅਗਸਤ ਨੂੰ ਲੱਗਣਗੇ ਰਜਿਸਟ੍ਰੇਸ਼ਨ ਕੈਂਪ-ਡਿਪਟੀ ਕਮਿਸ਼ਨਰ

ਕੈਂਪਾਂ ’ਚ ਵੱਧ ਤੋਂ ਵੱਧ ਕਿਰਤੀਆਂ ਨੂੰ ਰਜਿਸਟਰਡ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ- ਬਲਦੀਪ ਕੌਰ


ਮਾਨਸਾ, 29 ਅਗਸਤ: ਗੁਰਜੰਟ ਸਿੰਘ ਬਾਜੇਵਾਲੀਆ

ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਦੱਸਿਆ ਕਿ ਭਾਰਤ ਸਰਕਾਰ ਰੋਜ਼ਗਾਰ ਮੰਤਰਾਲੇ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਈ-ਸ਼ਰੱਮ ਕਾਰਡ ਜਾਰੀ ਕਰਵਾਉਣ ਲਈ ਜ਼ਿਲ੍ਹੇ ਦੇ ਸਮੂਹ ਕਾਮਨ ਸਰਵਿਸ ਸੈਂਟਰਾਂ ਵਿੱਚ ਮਜ਼ਦੂਰਾਂ ਦੇ ਰਜਿਸਟ੍ਰੇਸ਼ਨ ਕੈਂਪ 30 ਅਤੇ 31 ਅਗਸਤ 2022 ਨੂੰ ਲਗਾਏ ਜਾ ਰਹੇ ਹਨ। ਉਨ੍ਹਾਂ ਕਿਰਤ ਵਿਭਾਗ ਦੇ ਅਧਿਕਾਰੀਆਂ ਸਮੇਤ ਸਿਹਤ ਵਿਭਾਗ, ਬੀ.ਡੀ.ਪੀ.ਓ, ਸਮੂਹ ਕਾਰਜ ਸਾਧਕ ਅਫ਼ਸਰ, ਜ਼ਿਲ੍ਹਾ ਸਿੱਖਿਆ ਅਫ਼ਸਰ, ਜ਼ਿਲ੍ਹਾ ਖੇਤੀਬਾੜੀ ਅਫ਼ਸਰ, ਜਨਰਲ ਮੈਨੇਜ਼ਰ ਜ਼ਿਲ੍ਹਾ ਉਦਯੋਗ ਕੇਂਦਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਕੈਂਪਾਂ ’ਚ ਵੱਧ ਤੋਂ ਵੱਧ ਕਿਰਤੀਆਂ ਨੂੰ ਰਜਿਸਟਰਡ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਮੂਹ ਕਾਮਨ ਸਰਵਿਸ ਸੈਂਟਰਾਂ ’ਚ ਅਨ-ਆਰਗੇਨਾਈਜ਼ਡ ਕਿਰਤੀ ਜਿਵੇਂ ਕਿ ਕੰਸਟਰਕਸ਼ਨ ਵਰਕਰ, ਮਾਈਗ੍ਰੇਟ ਵਰਕਰ, ਘਰੇਲੂ ਕਾਮੇ, ਖੇਤੀਬਾੜੀ ਕਾਮੇ, ਸਵੈ-ਰੋਜ਼ਗਾਰ ਕਾਮੇ, ਸੜਕਾਂ ਬਣਾਉਣ ਵਾਲੇ ਮਜ਼ਦੂਰ, ਛੋਟੇ ਦੁਕਾਨਦਾਰ, ਆਸ਼ਾ-ਵਰਕਰ, ਆਂਗਨਵਾੜੀ ਵਰਕਰ, ਮਛੇਰੇ, ਅਨ-ਆਰਗੇਨਾਈਜ਼ ਪਲਾਂਟੇਸ਼ਨ ਵਰਕਰ, ਦੁੱਧ ਵਾਲੇ ਕਾਮੇ ਅਤੇ ਅਨ-ਆਰਗੇਨਾਈਜ਼ ਵਰਕਰ ਦੇ ਹੋਰ ਉਪ-ਸਮੂਹ ਕਾਮਿਆਂ ਨੂੰ ਈ-ਸ਼ਰੱਮ ਕਾਰਡ ਜਾਰੀ ਕੀਤੇ ਜਾਣਗੇ। ਉਨ੍ਹਾਂ ਕਿਰਤ ਵਿਭਾਗ ਸਮੇਤ ਹੋਰਨਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਉਪਰੋਕਤ ਕੈਟਾਗਰੀਆਂ ਦੇ ਕਾਮਿਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਇਨ੍ਹਾਂ ਕੈਂਪਾਂ ਵਿੱਚ ਯਕੀਨੀ ਬਣਾਉਣ ਤਾਂ ਜੋ ਯੋਗ ਕਿਰਤੀਆਂ ਨੂੰ ਰਜਿਸਟਰਡ ਕੀਤਾ ਜਾ ਸਕੇ।

Post a Comment

0 Comments