31 ਅਗਸਤ ਨੂੰ ਸਬ ਡਵੀਜ਼ਨ ਪੱਧਰ ’ਤੇ ਲਗਾਏ ਜਾਣਗੇ ਪੈਨਸ਼ਨ

 31 ਅਗਸਤ ਨੂੰ ਸਬ ਡਵੀਜ਼ਨ ਪੱਧਰ ’ਤੇ ਲਗਾਏ ਜਾਣਗੇ ਪੈਨਸ਼ਨ

ਸੁਵਿਧਾ ਕੈਂਪ-ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ

ਪਿੰਡਾਂ ਦੇ ਲੋੜਵੰਦ ਵਸਨੀਕ ਪੈਨਸ਼ਨ ਸੁਵਿਧਾ ਕੈਂਪਾਂ ਦਾ ਲਾਹਾ ਲੈਣ


ਮਾਨਸਾ, 29 ਅਗਸਤ: ਗੁਰਜੰਟ ਸਿੰਘ ਬਾਜੇਵਾਲੀਆ

ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਦੀਆਂ ਹਦਾਇਤਾਂ ਤਹਿਤ 31 ਅਗਸਤ, 2022 ਨੂੰ ਜ਼ਿਲ੍ਹੇ ਵਿਚ ਵਿਸ਼ੇਸ਼ ਪੈਨਸ਼ਨ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ। ਇਹ ਜਾਣਕਾਰੀ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਮਾਨਸਾ ਸ੍ਰੀ ਵਰਿੰਦਰ ਸਿੰਘ ਬੈਂਸ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਤਿੰਨੋ ਸਬ ਡਵੀਜ਼ਨਾ ਵਿਚ ਇਕ ਕੈਂਪ ਲਗਾਇਆ ਜਾਵੇਗਾ। ਇਹ ਕੈਂਪ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਲੱਗੇਗਾ। ਇਸ ਕੈਂਪ ਵਿਚ ਵਿਭਾਗ ਦੀਆਂ ਪੈਨਸ਼ਨ ਸਕੀਮਾਂ ਸਬੰਧੀ ਸੇਵਾਵਾਂ ਮੌਕੇ ’ਤੇ ਹੀ ਦਿੱਤੀਆਂ ਜਾਣਗੀਆਂ।

ਉਨ੍ਹਾਂ ਦੱਸਿਆ ਕਿ 31 ਅਗਸਤ ਨੂੰ ਸਬ ਡਵੀਜ਼ਨ ਮਾਨਸਾ ਵਿਖੇ ਇਹ ਕੈਂਪ ਢਿੱਲੋਂ ਪੱਤੀ ਧਰਮਸ਼ਾਲਾ, ਪਿੰਡ ਭੈਣੀ ਬਾਘਾ ਵਿਖੇ ਲੱਗੇਗਾ ਜਿੱਥੇ ਪਿੰਡ ਭੈਣੀ ਬਾਘਾ, ਠੂਠਿਆਂਵਾਲੀ, ਭਾਈ ਦੇਸਾ, ਬੁਰਜ ਰਾਠੀ, ਮਾਨਸਾ ਕੈਂਚੀਆਂ, ਤਾਮਕੋਟ ਅਤੇ ਬੁਰਜ ਹਰੀ ਦੇ ਵਸਨੀਕ ਇਨ੍ਹਾਂ ਕੈਂਪਾਂ ਦਾ ਲਾਹਾ ਲੈ ਸਕਣਗੇ। ਇਸੇ ਤਹਿਤ ਸਰਦੂਲਗੜ੍ਹ ਵਿਖੇ ਇਹ ਕੈਂਪ ਗੁਰੂ ਘਰ ਪਿੰਡ ਝੇਰਿਆਂਵਾਲੀ ਵਿਖੇ ਲੱਗੇਗਾ ਜਿੱਥੇ ਪਿੰਡ ਝੇਰਿਆਂਵਾਲੀ, ਟਾਂਡੀਆਂ, ਉੱਲਕ, ਬੁਰਜ ਦੇ ਵਸਨੀਕ ਇਨ੍ਹਾਂ ਕੈਂਪਾਂ ਦਾ ਲਾਹਾ ਲੈ ਸਕਣਗੇ।

ਉਨ੍ਹਾਂ ਅੱਗੇ ਦੱਸਿਆ ਕਿ ਸਬ ਡਵੀਜ਼ਨ ਬੁਢਲਾਡਾ ਵਿਖੇ ਇਹ ਕੈਂਪ ਗੁਰੂ ਘਰ, ਸੇਖੂਪੁਰ ਖੁਡਾਲ ਵਿਖੇ ਲੱਗੇਗਾ ਜਿੱਥੇ ਪਿੰਡ ਸੇਖੂਪੁਰ ਖੁਡਾਲ, ਬਹਾਦਰਪੁਰ, ਕਿਸ਼ਨਗੜ੍ਹ, ਕਾਹਨਗੜ੍ਹ, ਖੁਡਾਲ ਕਲਾਂ, ਅਕਬਰਪੁਰ ਖੁਡਾਲ, ਬਖਸ਼ੀਵਾਲਾ, ਜਲਵੇੜਾ ਦੇ ਵਸਨੀਕ ਇਨ੍ਹਾਂ ਕੈਂਪਾ ਦਾ ਲਾਹਾ ਲੈ ਸਕਣਗੇ।

Post a Comment

0 Comments