ਥਾਣਾ ਬੁਲੋਵਾਲ ਦੀ ਪੁਲਿਸ ਨੇ 35 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਦੋ ਨੌਜਵਾਨ ਕੀਤੇ ਕਾਬੂ

 ਥਾਣਾ ਬੁਲੋਵਾਲ ਦੀ ਪੁਲਿਸ ਨੇ 35 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਦੋ ਨੌਜਵਾਨ ਕੀਤੇ ਕਾਬੂ


ਹੁਸ਼ਿਆਰਪੁਰ - ਬੁਲੋਵਾਲ 8 ਅਗਸਤ 2022 ( ਹਰਪ੍ਰੀਤ ਬੇਗ਼ਮਪੁਰੀ) 35 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਦੋ ਨੌਜਵਾਨ ਕਾਬੂ,ਥਾਣਾ ਬੁਲ੍ਹੋਵਾਲ ਦੇ ਮੁੱਖੀ ਸ੍ਰ.ਜਸਵੀਰ ਸਿੰਘ ਬਰਾੜ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ  ਸ਼੍ਰੀ ਸਰਤਾਜ ਸਿੰਘ ਚਾਹਲ IPS ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ੇ ਦੀ ਤਸਕਰੀ ਨੂੰ ਠੱਲ੍ਹ ਪਾਉਣ ਲਈ ਵਿੱਢੀ ਮੁਹਿੰਮ ਤਹਿਤ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਅਤੇ ਸ੍ਰੀ ਸੁਰਿੰਦਰਪਾਲ ਸਿੰਘ ਉਪ ਪੁਲਿਸ ਕਪਤਾਨ ਦਿਹਾਤੀ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰ.ਜਸਵੀਰ ਸਿੰਘ ਬਰਾੜ ਮੁੱਖ ਥਾਣਾ ਅਫਸਰ ਬੁਲੋਵਾਲ ਅਤੇ ਏ ਐੱਸ ਆਈ ਅਵਤਾਰ ਸਿੰਘ ਅਤੇ ਏ ਐੱਸ ਆਈ ਨਰਿੰਦਰ ਸਿੰਘ ਥਾਣਾ ਬੁਲ੍ਹੋਵਾਲ ਦੁਆਰਾ ਕਾਰਵਾਈ ਕਰਦੇ ਹੋਏ ਮਿਤੀ 07-08-2022 ਨੂੰ ਆਜ਼ਾਦੀ ਦਿਵਸ ਤੋਂ ਪਹਿਲਾਂ ਸੁਰੱਖਿਆ ਨੂੰ ਮੱਦੇਨਜ਼ਰ ਰੱਖਦਿਆਂ ਧਾਰਮਿਕ ਸਥਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਪਿੰਡ ਨੰਦਾਚੌਰ ਵਿਖੇ ਮੰਦਰ ਦੇ ਬਾਹਰ ਖੜ੍ਹੇ ਦੋ ਨੌਜਵਾਨ ਪੁਲਿਸ ਪਾਰਟੀ ਨੂੰ ਦੇਖ ਕੇ ਖਿਸਕਣ ਲੱਗੇ ਤਾਂ ਜਿਨ੍ਹਾਂ ਵਿਚੋਂ ਇੱਕ ਨੇ ਆਪਣੀ ਪਹਿਨੀ ਜੀਨ ਦੀ ਪੈਂਟ ਦੀ ਸੱਜੀ ਜ਼ੇਬ ਵਿੱਚੋਂ ਕੱਢ ਕੇ ਕੁੱਝ ਸੁਟਿਆ ਉਸ ਨੂੰ ਕਾਬੂ ਕੀਤਾ ਤਾਂ ਦੂਸਰਾ ਨੌਜਵਾਨ ਭੱਜ ਕੇ ਕਮਾਦ ਵਿਚ ਵੜ ਗਿਆ ਕਾਬੂ ਕੀਤੇ ਨੌਜ਼ਵਾਨ ਨੇ ਆਪਣਾ ਨਾਮ ਕਪਿਲ ਦੇਵ ਪੁੱਤਰ ਦਰਸ਼ਨ ਰਾਮ ਵਾਸੀ ਨੰਦਾਚੌਰ ਥਾਣਾ ਬੁਲ੍ਹੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਤੇ ਦੂਜੇ ਦਾ ਨਾਮ ਬੂਟਾ ਸਿੰਘ ਪੁੱਤਰ ਰਛਪਾਲ ਸਿੰਘ ਵਾਸੀ ਸੰਧਰਾਂ ਸੋਢੀਆਂ ਥਾਣਾ ਬੁਲ੍ਹੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਦੱਸਿਆ ਕੇ ਉਸ ਨੇ ਨਸ਼ੀਲਾ ਪਦਾਰਥ ਬੂਟਾ ਸਿੰਘ ਪਾਸੋਂ ਖਰੀਦਿਆ ਹੈ।ਏ ਐੱਸ ਆਈ ਨਰਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ਪਰ ਪੁੱਜਕੇ ਕਾਰਵਾਈ ਕਰਦੇ ਹੋਏ ਕਪਿਲ ਦੇਵ ਪੁੱਤਰ ਦਰਸ਼ਨ ਰਾਮ ਵਾਸੀ ਨੰਦਾਚੌਰ ਥਾਣਾ ਬੁਲ੍ਹੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਦੁਆਰਾ ਸੁੱਟੇ ਗਏ ਨਸ਼ੀਲਾ ਪਦਾਰਥ 35 ਗ੍ਰਾਮ ਦੋਵਾਂ ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 124 ਮਿਤੀ 07/08/ 2022  U/S  22,29 NDPS  ACT ਤਹਿਤ ਪਰਚਾ ਦਰਜ ਕਰਕੇ ਕਪਿਲ ਦੇਵ ਪੁੱਤਰ ਦਰਸ਼ਨ ਰਾਮ ਵਾਸੀ ਨੰਦਾਚੌਰ ਥਾਣਾ ਬੁਲ੍ਹੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਫ਼ਰਾਰ ਦੋਸ਼ੀ ਬੂਟਾ ਸਿੰਘ ਪੁੱਤਰ ਰਛਪਾਲ ਸਿੰਘ ਵਾਸੀ ਸੰਧਰਾਂ ਸੋਢੀਆਂ ਥਾਣਾ ਬੁਲ੍ਹੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜਿਸ ਪਾਸੋਂ ਹੋਰ ਤਸਕਰਾਂ ਬਾਰੇ ਪੁੱਛ ਗਿੱਛ ਕੀਤੀ ਗਈ ਹੈ ਜਿਸ ਦੇ ਆਧਾਰ ਤੇ ਭਵਿੱਖ ਵਿੱਚ ਹੋਰ ਗਿਰਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ।

Post a Comment

0 Comments