ਥਾਣਾ ਬੁਲੋਵਾਲ ਦੀ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਕੱਸਿਆ ਸ਼ਿਕੰਜਾ 350 ਗ੍ਰਾਮ ਅਫੀਮ ਸਮੇਤ ਦੋਸ਼ੀ ਗਿ੍ਫ਼ਤਾਰ।

ਥਾਣਾ ਬੁਲੋਵਾਲ ਦੀ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਕੱਸਿਆ ਸ਼ਿਕੰਜਾ 350 ਗ੍ਰਾਮ ਅਫੀਮ ਸਮੇਤ ਦੋਸ਼ੀ ਗਿ੍ਫ਼ਤਾਰ।


ਚੀਫ਼ ਬਿਊਰੋ ਹਰਪ੍ਰੀਤ ਬੇਗ਼ਮਪੁਰੀ

 ਹੁਸ਼ਿਆਰਪੁਰ - 9 ਅਗਸਤ 2022/ ਥਾਣਾ ਬੁਲ੍ਹੋਵਾਲ ਦੀ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਪੂਰੀ ਤਰ੍ਹਾਂ ਨਕੇਲ ਕੱਸੀ ਹੋਈ ਹੈ ਅਤੇ ਕਿਸੇ ਵੀ ਨਸ਼ਾ ਵੇਚਣ ਜਾਂ ਖਰੀਦਣ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ ਥਾਣਾ ਬੁਲ੍ਹੋਵਾਲ ਦੇ ਮੁਖੀ ਸ੍ਰ. ਜਸਵੀਰ ਸਿੰਘ ਬਰਾੜ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਸ਼੍ਰੀ ਸਰਤਾਜ ਸਿੰਘ ਚਾਹਲ ਆਈ, ਪੀ, ਐਸ, ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ੇ ਦੀ ਤਸਕਰੀ ਨੂੰ ਠੱਲ੍ਹ ਪਾਉਣ ਲਈ ਵਿੱਢੀ ਮੁਹਿੰਮ ਤਹਿਤ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਅਤੇ ਸ੍ਰੀ ਸੁਰਿੰਦਰਪਾਲ ਸਿੰਘ ਉਪ ਪੁਲਿਸ ਕਪਤਾਨ ਦਿਹਾਤੀ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ si ਕਮਲਜੀਤ ਸਿੰਘ 988, asi ਜੀਵਨ ਲਾਲ 761, asi ਦਵਿੰਦਰ ਸਿੰਘ 993, asi ਅਵਤਾਰ ਸਿੰਘ 569 ਦੁਆਰਾ ਕਾਰਵਾਈ ਕਰਦੇ ਹੋਏ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਅੱਡਾ ਦੋਸੜਕਾ ਤੋਂ ਸ਼ਾਮ ਚੌਰਾਸੀ ਰੋਡ ਜਾ ਰਹੇ ਸੀ ਜਦੋਂ ਪੁਲਿਸ ਪਾਰਟੀ ਬਾ ਹੱਦ ਰਕਸ਼ਾ ਢੱਡੇ ਫ਼ਤਿਹ ਸਿੰਘ ਬੀਬੀ ਦੀ ਜਗ੍ਹਾ ਨਜ਼ਦੀਕ ਪੁੱਜੇ ਤਾਂ ਇੱਕ ਮੋਨਾ ਵਿਅਕਤੀ ਜੋ ਬੀਬੀ ਦੀ ਜਗ੍ਹਾ ਨਜ਼ਦੀਕ ਖੜ੍ਹਾ ਸੀ ਪੁਲਿਸ ਪਾਰਟੀ ਨੂੰ ਦੇਖ ਕੇ ਇੱਕ ਦਮ ਜਗਾਹ ਵੱਲ ਨੂੰ ਭੱਜਣ ਲੱਗਾ ਤਾਂ ਆਪਣੀ ਪੈਂਟ ਦੀ ਸੱਜੀ ਜ਼ੇਬ ਵਿੱਚੋਂ ਇੱਕ ਵਜ਼ਨਦਾਰ ਲਿਫ਼ਾਫ਼ਾ ਕੱਢ ਕੇ ਸੁੱਟਣ ਲੱਗਾ ਤਾਂ si ਕਮਲਜੀਤ ਸਿੰਘ 988/ਹੁਸ਼ਿ ਨੇ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਧਰਮਪਾਲ ਪੁੱਤਰ ਕੁੰਦਣ ਲਾਲ ਵਾਸੀ ਕਿਟੋਨਾ ਥਾਣਾ ਅਨਲਾ ਜ਼ਿਲ੍ਹਾ ਬਰੇਲੀ ਸਟੇਟ ਉੱਤਰ ਪ੍ਰਦੇਸ਼ ਦੱਸਿਆ ਜਿਸ ਦੀ ਤਲਾਸ਼ੀ ਕਰਨ ਪਰ 350 ਗ੍ਰਾਮ ਅਫੀਮ ਬਰਾਮਦ ਹੋਈ ਜਿਸ ਤੇ ਮੁਕੱਦਮਾ 126 ਮਿਤੀ 08-08-2022 ਅ/ਧ 18-61-85 NDPS ACT ਤਹਿਤ ਥਾਣਾ ਬੁਲ੍ਹੋਵਾਲ ਵਿਖੇ ਦਰਜ ਰਜਿਸਟਰ ਕਰਕੇ ਦੋਸ਼ੀ ਧਰਮਪਾਲ ਪੁੱਤਰ ਕੁੰਦਣ ਲਾਲ ਵਾਸੀ ਕਿਟੋਨਾ ਥਾਣਾ ਅਨਲਾ ਜ਼ਿਲ੍ਹਾ ਬਰੇਲੀ ਸਟੇਟ ਉੱਤਰ ਪ੍ਰਦੇਸ਼ ਨੂੰ ਗਿਰਫ਼ਤਾਰ ਕੀਤਾ ਜਾ ਚੁੱਕਾ ਹੈ ਜਿਸ ਪਾਸੋਂ ਤਸਕਰਾਂ ਬਾਰੇ ਪੁੱਛ ਗਿੱਛ ਕੀਤੀ ਜਾ ਰਹੀ ਹੈ।

Post a Comment

0 Comments