ਧੰਨ ਧੰਨ ਬਾਬਾ ਮਿਹਰ ਚੰਦ ਜੀ ਤੇ ਪਬਿਆਲ ਗੋਤ ਜਠੇਰਿਆਂ ਦਾ 39ਵਾਂ ਸਾਲਾਨਾ ਜੋੜ ਮੇਲਾ ਬਹੁਤ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ

 ਧੰਨ ਧੰਨ ਬਾਬਾ ਮਿਹਰ ਚੰਦ ਜੀ ਤੇ ਪਬਿਆਲ ਗੋਤ ਜਠੇਰਿਆਂ ਦਾ 39ਵਾਂ ਸਾਲਾਨਾ ਜੋੜ ਮੇਲਾ ਬਹੁਤ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ


ਜਲੰਧਰ - ਆਦਮਪੁਰ (ਹਰਪ੍ਰੀਤ ਬੇਗ਼ਮਪੁਰੀ, ਗੁਰਮਿੰਦਰ ਗੋਲਡੀ)
ਧੰਨ ਧੰਨ ਬਾਬਾ ਮਿਹਰ ਚੰਦ ਜੀ ਤੇ ਪਬਿਆਲ ਗੋਤ ਜਠੇਰਿਆਂ ਦਾ 39ਵਾਂ ਸਾਲਾਨਾ ਜੋੜ ਮੇਲਾ ਬਹੁਤ ਸ਼ਰਧਾ ਭਾਵਨਾ ਨਾਲ ਕਠਾਰ  ਨੇੜੇ ਪਿੰਡ ਘੁੜਿਆਲ ਵਿਖੇ ਕਰਵਾਇਆ ਗਿਆ। ਇਸ ਸਬੰਧੀ ਮੇਲੇ ਦੀ ਕਮੇਟੀ ਦੇ ਪ੍ਰਧਾਨ ਸਵਰਨ ਸਿੰਘ ਨੇ ਦੱਸਿਆ ਕਿ ਮੇਲੇ ਦੌਰਾਨ ਵੱਖਰੇ ਹਾਲ ਵਿਚ 22 ਅਗਸਤ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਕੀਤੇ ਗਏ ਅਤੇ 24 ਅਗਸਤ ਨੂੰ  ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। 23 ਅਗਸਤ ਨੂੰ ਨਿਸ਼ਾਨ ਸਾਹਿਬ ਚਡ਼੍ਹਾਉਣ ਦੀ ਰਸਮ ਕੀਤੀ ਗਈ  ਅਤੁੱਟ ਲੰਗਰ ਅਤੇ ਠੰਢੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ। ਇਸ ਜੋੜ ਮੇਲੇ ਵਿੱਚ ਵੱਖ ਵੱਖ ਪਿੰਡਾਂ ਤੇ ਸ਼ਹਿਰਾਂ ਤੋਂ  ਵੱਡੀ ਗਿਣਤੀ ਵਿਚ ਸੰਗਤਾਂ ਪਹੁੰਚੀਆਂ,

         ਇਸ ਮੌਕੇ ਮਨੋਹਰ ਲਾਲ ਉਪ ਪ੍ਰਧਾਨ,ਸੇਵਾਦਾਰ ਸਰਮੁਖ ਸਿੰਘ ਸੁਰਖ਼ੀ , ਪਿਆਰਾ ਸਿੰਘ, ਰਸ਼ਪਾਲ ਸਿੰਘ, ਮਹੇਸ਼ ਦੱਤ, ਅਸ਼ਵਨੀ ਕੁਮਾਰ, ਸੁਸ਼ੀਲ ਕੁਮਾਰ, ਹਰਮਿੰਦਰ ਸਿੰਘ ਗਾਵਰੀ, ਜੋਗਿੰਦਰ ਸਿੰਘ ਬਬਲੂ ਅਤੇ ਹੋਰ ਬਹੁਤ ਸੰਗਤਾਂ ਹਾਜਰ ਸਨ ਉਨ੍ਹਾਂ ਦਸਿਆ ਇਹ ਮੇਲਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਪ੍ਰਬੰਧਕਾਂ ਵਲੋਂ ਸਭ ਦਾ ਧੰਨਵਾਦ ਕੀਤਾ    ਗਿਆ

Post a Comment

0 Comments