ਕੁਲ ਹਿੰਦ ਖੇਤ ਮਜਦੂਰ ਯੂਨੀਅਨ ਦੀ ਜਿਲ੍ਹਾ ਜੱਥੇਬੰਦਕ ਕਾਨਫਰੰਸ 3 ਸਤੰਬਰ ਨੂੰ ਫੱਤਾ ਮਾਲੋਕਾ ਵਿੱਖੇ : ਸਾਥੀ ਫੱਤਾ

 ਕੁਲ ਹਿੰਦ ਖੇਤ ਮਜਦੂਰ ਯੂਨੀਅਨ ਦੀ ਜਿਲ੍ਹਾ ਜੱਥੇਬੰਦਕ ਕਾਨਫਰੰਸ 3 ਸਤੰਬਰ ਨੂੰ ਫੱਤਾ ਮਾਲੋਕਾ ਵਿੱਖੇ : ਗੁਰਪਿਆਰ ਸਿੰਘ 

ਚੌਣਾ ਤੋ ਪਹਿਲਾ ਮਜਦੂਰਾ ਨੂੰ ਦਿੱਤੀਆ ਗਰੰਟੀਆ ਯਾਦ ਕਰੇ ਆਪ ਸਰਕਾਰ


ਗੁਰਜੰਟ ਸਿੰਘ ਬਾਜੇਵਾਲੀਆ

ਮਾਨਸਾ 26ਅਗਸਤ  ਕੁਲ ਹਿੰਦ ਖੇਤ ਮਜਦੂਰ ਯੂਨੀਅਨ ਜਿਲ੍ਹਾ ਮਾਨਸਾ ਦੀ ਜੱਥੇਬੰਦਕ ਕਾਨਫਰੰਸ 3 ਸਤੰਬਰ ਫੱਤਾ ਮਾਲੋਕਾ ਵਿੱਖੇ ਆਯੋਜਿਤ ਕੀਤੀ ਜਾਵੇਗੀ , ਇਸ ਕਾਨਫਰੰਸ ਵਿੱਚ ਪੂਰੇ ਜਿਲ੍ਹੇ ਵਿੱਚੋ ਖੇਤ ਮਜਦੂਰ ਵਰਕਰ ਹਿੱਸਾ ਲੈਣਗੇ ਤੇ ਕਾਨਫਰੰਸ ਨੂੰ ਕੁਲ ਹਿੰਦ ਖੇਤ ਮਜਦੂਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸਾਥੀ ਭੂਪ ਚੰਦ ਚੰਨੋ , ਸੀਟੂ ਦੇ ਸੂਬਾ ਸਕੱਤਰ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਤੇ ਕੁਲ ਹਿੰਦ ਕਿਸਾਨ ਸਭਾ ਦੇ ਜਿਲ੍ਹਾ ਸਕੱਤਰ ਸਾਥੀ ਬਲਦੇਵ ਸਿੰਘ ਬਾਜੇਵਾਲਾ ਸੰਬੋਧਨ ਕਰਨਗੇ , ਇਹ ਜਾਣਕਾਰੀ ਪ੍ਰੈਸ ਬਿਆਨ ਰਾਹੀ ਦਿੰਦਿਆਂ ਕੁਲ ਹਿੰਦ ਖੇਤ ਮਜਦੂਰ ਯੂਨੀਅਨ ਦੇ ਆਗੂ ਸਾਥੀ ਗੁਰਪਿਆਰ ਸਿੰਘ ਫੱਤਾ ਨੇ ਕਿਹਾ ਕਿ ਕਾਨਫਰੰਸ ਮਜਦੂਰਾ ਦੇ ਜੀਵਨ ਹਾਲਾਤਾਂ ਤੇ ਚਰਚਾ ਕੀਤੀ ਜਾਵੇਗੀ ਤੇ ਸਮੇ ਦੀਆਂ ਸਰਕਾਰਾਂ ਵੱਲੋ ਮਜਦੂਰਾ ਨਾਲ ਕੀਤੀ ਵਾਅਦਾ ਖਿਲਾਫੀ ਦੇ ਵਿਰੁੱਧ ਸੰਘਰਸ ਲਾਮਬੰਦ ਕਰਨ ਲਈ ਵਿਉਤਬੰਦੀ ਉਲੀਕੀ  ਜਾਵੇਗੀ ।

           ਉਨ੍ਹਾਂ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਨੇ ਚੌਣਾ ਤੋ ਪਹਿਲਾ ਮਜਦੂਰ ਵਰਗ ਨੂੰ ਵੱਡੀਆਂ ਗਰੰਟੀਆ ਦਿੱਤੀਆ ਸਨ ਕਿ ਮਜਦੂਰਾ ਸਿਰ ਚੜੇ ਕਰਜੇ ਮਾਫ ਕੀਤੇ ਜਾਣਗੇ , ਮਨਰੇਗਾ ਸਕੀਮ ਸਹੀ ਢੰਗ ਨਾਲ ਲਾਗੂ ਕੀਤਾ ਜਾਵੇਗਾ ਤੇ ਇਸ ਸਕੀਮ ਵਿੱਚ ਗਬਨ ਕਰਨ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ , ਆਟਾ ਦਾਲ ਸਕੀਮ ਨੂੰ ਦਰੁਸਤ ਕੀਤਾ ਜਾਵੇਗਾ ਤੇ ਔਰਤਾਂ ਨੂੰ ਇੱਕ ਹਜਾਰ ਪ੍ਰਤੀ ਮਹੀਨਾ ਦਿੱਤਾ ਜਾਵੇਗਾ , ਪਰੰਤੂ ਸੱਤਾ ਵਿੱਚ ਆਉਣ ਤੋ ਬਾਅਦ ਆਪ ਸਰਕਾਰ ਨੇ ਆਪਣੀਆਂ ਗਰੰਟੀਆ ਵਿਸਾਰ ਦਿੱਤੀਆ ਹਨ ਤੇ ਮਜਦੂਰਾ ਦੀ ਹਾਲਾਤ ਤਰਸਯੋਗ ਬਣੀ ਹੋਈ ਹੈ । ਉਨ੍ਹਾਂ ਕਿਹਾ ਕਿ ਜਨਤਕ ਲਾਮਬੰਦੀ ਕਰਕੇ ਸੰਘਰਸ ਜਰੀਏ ਮਾਨ ਸਰਕਾਰ ਨੂੰ ਆਪਣੀਆਂ ਗਰੰਟੀਆ ਯਾਦ ਕਰਵਾਈਆ ਜਾਣਗੀਆ ।

Post a Comment

0 Comments