ਨੌਜਵਾਨ ਕਿਸਾਨ ਮਜ਼ਦੂਰ ਭਲਾਈ ਸੁਸਾਇਟੀ ਦੀ ਮਹੀਨਾਵਾਰ ਮੀਟਿੰਗ 3 ਸਤੰਬਰ ਨੂੰ ਹੋਵੇਗੀ: ਉਂਕਾਰ ਸਿੰਘ ਧਾਮੀ।

 ਨੌਜਵਾਨ ਕਿਸਾਨ ਮਜ਼ਦੂਰ ਭਲਾਈ ਸੁਸਾਇਟੀ ਦੀ ਮਹੀਨਾਵਾਰ ਮੀਟਿੰਗ 3 ਸਤੰਬਰ ਨੂੰ ਹੋਵੇਗੀ: ਉਂਕਾਰ ਸਿੰਘ ਧਾਮੀ।


ਹੁਸ਼ਿਆਰਪੁਰ 31 ਅਗਸਤ 2022( ਹਰਪ੍ਰੀਤ ਬੇਗਮਪੁਰੀ) 

ਨੌਜਵਾਨ ਕਿਸਾਨ ਮਜ਼ਦੂਰ ਭਲਾਈ ਸੁਸਾਇਟੀ ਦੀ ਮਹੀਨਾਵਾਰ ਮੀਟਿੰਗ 3 ਸਤੰਬਰ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਬਾਬਾ ਮੰਝ ਸਮਾਧਾਂ ਵਿਖੇ ਹੋਵੇਗੀ। ਮੀਟਿੰਗ ਦਾ ਵੇਰਵਾ ਦਿੰਦਿਆਂ ਸੁਸਾਇਟੀ ਦੇ ਪੰਜਾਬ ਪ੍ਰਧਾਨ ਉਂਕਾਰ ਸਿੰਘ ਧਾਮੀ ਨੇ ਦੱਸਿਆ ਕੇ ਸੁਸਾਇਟੀ ਨੇ ਇੱਕ ਮਹੀਨੇ ਵਿੱਚ ਆਪਣੇ ਜ਼ਿਲੇ ਵਿੱਚ ਬਲਾਕ ਇਕਾਈਆਂ ਜਿਸ ਵਿੱਚ ਭੁੰਗਾ, ਹਰਿਆਣਾ, ਨੀਲਾ ਨਲੋਆ, ਲਾਚੋਵਾਲ, ਬੁਲ੍ਹੋਵਾਲ, ਨੰਦਾਚੌਰ, ਟਾਂਡਾ ਦਾ ਗਠਨ ਕੀਤਾ ਗਿਆ। ਲੋਕ ਸਮੱਸਿਆਵਾਂ ਨੂੰ ਲੈਕੇ ਭਾਈ ਘਨੱਈਆ ਜੀ ਮਿਸ਼ਨ ਦੇ ਬਹਾਦਰ ਸਿੰਘ ਸਨੇਤ ਨੇ ਕੱਲ੍ਹ ਡੀ ਸੀ ਹੁਸ਼ਿਆਰਪੁਰ ਨਾਲ਼ ਮੁਲਾਕਾਤ ਕੀਤੀ। ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ਼੍ਰੀ ਸੰਦੀਪ ਹੰਸ ਵਲੋਂ ਸੁਝਾਅ ਜਿਵੇਂ ਕੇ ਕੁਦਰਤੀ ਆਫ਼ਤਾਂ ਵਕਤ ਪ੍ਰਬੰਧ ਕਰਨੇ, ਸਫ਼ਾਈ ਸਬੰਧੀ ਗੋਕੇ ਪਸ਼ੂਆਂ ਵਿੱਚ ਬਿਮਾਰੀ ਪ੍ਰਤੀ ਜਾਗਰੂਕਤਾ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇ।ਸ੍ਰ ਧਾਮੀ ਨੇ ਕਿਹਾ ਕੇ ਸਾਡੀ ਸੁਸਾਇਟੀ ਲੋਕ ਹਿਤਾਂ ਲਈ ਕੰਮ ਕਰਨ ਵਾਸਤੇ ਵਚਨਬੱਧ ਹੈ। ਇਸ ਮੌਕੇ ਪ੍ਰਧਾਨ ਉਂਕਾਰ ਸਿੰਘ ਧਾਮੀ,ਡਾ ਆਕਾਸ਼ ਭਾਰਗੋ, ਹਰਜੀਤ ਸਿੰਘ ਨੰਗਲ, ਜਸਪਾਲ ਸਿੰਘ ਅਤੇ ਗੁਰਦੀਪ ਸਿੰਘ ਆਦਿ ਹਾਜ਼ਰ ਸਨ

Post a Comment

0 Comments