ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 418 ਵਾਂ ਪਹਿਲਾ ਪ੍ਰਕਾਸ਼ ਪੁਰਬ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਪਿੰਡ ਤਲਵੰਡੀ ਅਰਾਈਆਂ ਵਿਖੇ ਬਹੁਤ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 418 ਵਾਂ ਪਹਿਲਾ ਪ੍ਰਕਾਸ਼ ਪੁਰਬ  ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਪਿੰਡ ਤਲਵੰਡੀ ਅਰਾਈਆਂ ਵਿਖੇ  ਬਹੁਤ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ


ਹੁਸ਼ਿਆਰਪੁਰ - ਬੁੱਲੋਵਾਲ - 28 ਅਗਸਤ 2022  (ਹਰਪ੍ਰੀਤ ਬੇਗ਼ਮਪੁਰੀ )
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 418 ਵਾਂ ਪਹਿਲਾ ਪ੍ਰਕਾਸ਼ ਪੁਰਬ ਸ਼ਾਮਚੌਰਾਸੀ ਨੇੜੇ  ਪਿੰਡ ਤਲਵੰਡੀ ਅਰਾਈਆ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਬਹੁਤ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਸਬੰਧੀ ਪ੍ਰਬੰਧਕਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਇਹ ਸਮਾਗਮ  ਪਿੰਡ ਤਲਵੰਡੀ ਅਰਾਈਆਂ ਗੁਰਦੁਆਰਾ ਸ਼ਹੀਦ ਬਾਬਾ ਦੀਪ ਜੀ ਦੇ ਮੁੱਖ ਸੇਵਾਦਾਰ ਸੰਤ ਬਾਬਾ ਹਰਦੇਵ ਸਿੰਘ ਜੀ ਦੀ ਦੇਖ ਰੇਖ ਵਿਚ ਕਰਵਾਇਆ ਗਿਆ,5 ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ  ਸੰਗਤਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ ਨਿਰੋਲ ਗੁਰਬਾਣੀ ਦੇ ਕੀਰਤਨ ਹੋਏ ਜਿਨ੍ਹਾਂ ਵਿੱਚ ਭਾਈ ਗੁਰਦੀਪ ਸਿੰਘ ਜੀ ਰਾਜੋਵਾਲ ਵਾਲਿਆਂ ਦਾ ਕੀਰਤਨੀ ਜੱਥਾ ਤੇ ਕਥਾਵਾਚਕ ਭਾਈ ਵਰਿੰਦਰ ਸਿੰਘ ਕੋਹਜੇ ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ, ਅਤੁਟ ਲੰਗਰ ਲਗਾਏ ਗਏ ਇਸ ਮੌਕੇ ਸ਼ਿਵਦੇਵ ਸਿੰਘ ਜੀ ਮੈਨੇਜਰ ਦੋਆਬਾ ਰੋਡਵੇਜ਼, ਜੱਥੇਦਾਰ ਗੁਰਦੀਪ ਸਿੰਘ, ਸੁਰਜੀਤ ਸਿੰਘ, ਡਾਕਟਰ ਸਤਵੀਰ ਸਿੰਘ, ਸੁਰਜੀਤ ਸਿੰਘ ਭਟਨੂਰਾ, ਬਲਦੇਵ ਸਿੰਘ ਚੱਕੋਵਾਲ, ਸਾਬਕਾ ਸਰਪੰਚ ਮੋਹਣ ਲਾਲ, ਜੱਥੇਦਾਰ ਗੁਰਮੇਲ ਸਿੰਘ ਮੁੰਡੀਆਂ, ਸਰਪੰਚ ਸਰਬਣ ਸਿੰਘ ਤਲਵੰਡੀ ਅਰਾਈਆ, ਅਮਰੀਕ ਸਿੰਘ ਖਾਲਸਾ,ਮਾਸਟਰ ਹਜੂਰਾ ਸਿੰਘ ਗੀਗਨੋਵਾਲ, ਗੋਲਡੀ ਗੀਗਨੋਵਾਲ, ਸਤਨਾਮ ਸਿੰਘ, ਪਿਆਰਾ ਸਿੰਘ ਕੋਟਲਾ,ਰਮਤੇਸ਼ ਬੈਂਸ ਡਰੈਕਟਰ PWD, ਅਮਰੀਕ ਸਿੰਘ, ਦਿਲਬਾਗ ਸਿੰਘ ਮੁਗ਼ਲ ਚੱਕ, ਸਤਨਾਮ ਸਿੰਘ ਬਾਗੜੀਆਂ, ਪਰਮਿੰਦਰ ਸਿੰਘ, ਹੈਂਡ ਗ੍ਰੰਥੀ ਗਿਆਨੀ ਗੁਰਨਾਮ ਸਿੰਘ, ਗੋਲਡੀ ਸ਼ਾਮਚੁਰਾਸੀ ਆਦਿ ਤੇ ਹੋਰ ਬਹੁਤ ਸੰਗਤਾਂ ਹਾਜਰ ਸਨ ਸਟੇਜ ਸਕੱਤਰ ਦੀ ਸੇਵਾ ਪ੍ਰਿੰਸੀਪਲ ਅਮਰੀਕ ਸਿੰਘ ਜੀ ਨੇ ਨਿਭਾਈ ਇਹ ਸਮਾਗਮ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਪ੍ਰਬੰਧਕਾਂ ਵਲੋਂ ਸਭ ਦਾ ਧੰਨਵਾਦ ਕੀਤਾ ਗਿਆ

Post a Comment

0 Comments