57 ਸਾਲ ਬਾਅਦ ਸ੍ਰੀ ਰਾਮਲੀਲਾ ਕਮੇਟੀ ਦੀ ਪਰਧਾਨਗੀ ਪਦ ਤੋਂ ਭਾਰਤ ਮੋਦੀ ਨੇ ਦਿੱਤਾ ਅਸਤੀਫਾ

 57 ਸਾਲ ਬਾਅਦ  ਸ੍ਰੀ ਰਾਮਲੀਲਾ ਕਮੇਟੀ ਦੀ ਪਰਧਾਨਗੀ ਪਦ ਤੋਂ ਭਾਰਤ ਮੋਦੀ ਨੇ ਦਿੱਤਾ ਅਸਤੀਫਾ

ਨਵਿਆਂ ਕਿਹਾ ਕਿ ਸਾਡੇ ਤੇ ਗਲਤ ਇਲਜ਼ਾਮ ਲਾਉਣ ਕਾਰਨ ਮਾਮਲਾ ਭਖਿਆ  


ਬਰਨਾਲਾ,18  ,ਅਗਸਤ/ਕਰਨਪ੍ਰੀਤ ਕਰਨ /
-: ਸ੍ਰੀ ਰਾਮਲੀਲਾ ਕਮੇਟੀ ਬਰਨਾਲਾ ਅਤੇ ਸ੍ਰੀ ਰਾਮਲੀਲਾ ਗਰਾਉਡ ਤੇ ਕਬਜ਼ੇ ਨੂੰ ਲੈ ਕੇ ਸ੍ਰੀ ਰਾਮਲੀਲਾ ਕਮੇਟੀ ਦੇ ਦੋ ਧਿਰਾਂ ਆਹਮੋਂ ਸਾਹਮਣੇ ਹੋ ਗਈ ਸੀ। ਜਿੱਥੇ ਇੱਕ ਧਿਰ ਦੇ ਵੱਲੋਂ ਜਿੰਦਰਾ ਲਗਾ ਦਿੱਤਾ ਸੀ ਤੇ ਅਗਲੇ ਹੀ ਦਿਨ ਭਾਰਤ ਪੈਂਦੀ ਧਿਰ ਦੇ ਵੱਲੋਂ ਗਰਾਈਂਡਰ ਦੇ ਨਾਲ ਜਿੰਦਰਾ ਤੱਡ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਮਾਹੌਲ ਤਣਾਅਪੂਰਨ ਬਣ ਗਿਆ ਸੀ ਅਤੇ ਸ੍ਰੀ ਰਾਮਲੀਲਾ ਗਰਾਊਂਡ ਦੇ ਉਤੇ ਕਬਜ਼ੇ ਨੂੰ ਲੈ ਕੇ ਆਹਮਣੇ ਸਾਹਮਣੇ ਹੋਈਆਂ ਦੋਹਾਂ ਧਿਰਾਂ ਤੋਂ ਬਾਅਦ ਉਕਤ ਮਾਮਲਾ ਮਹਾਭਾਰਤ ਚ ਤਬਦੀਲ ਹੈਂ ਗਿਆ ਸੀ। ਜਿਸ ਤੋਂ ਬਾਅਦ ਉਕਤ ਮਾਮਲਾ ਪੁਲਸ ਪ੍ਰਸ਼ਾਸਨ ਦੇ ਕੋਲ ਪਹੁੰਚ ਗਿਆ ਸੀ ਅਤੇ ਭਾਰਤ ਮੋਦੀ ਖ਼ਿਲਾਫ਼ ਜਿੰਦਰਾ ਟੈਂਡ ਕਬਜ਼ਾ ਕਰਨ ਨੂੰ ਲੈ ਕੇ ਸ਼ਿਕਾਇਤ ਦਿੰਦਿਆਂ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ ਸੀ। ਜਿਸ ਤੋਂ ਬਾਅਦ ਪੁਲਸ ਪ੍ਰਸ਼ਾਸਨ ਚ ਚੱਲ ਰਹੇ ਉਕਤ ਮਾਮਲੇ ਦੀ ਕਾਰਵਾਈ ਤੋਂ ਬਾਅਦ ਬੀਤੀ ਸ਼ਾਮ ਪ੍ਰਧਾਨਗੀ ਪਦ ਤੋਂ ਭਾਰਤ ਮੋਦੀ ਦੇ ਵੱਲੋਂ ਇਸਤਿਵਾ ਦਿੱਤਾ ਹੈ। ਜਿਨ੍ਹਾਂ ਦੇ ਵੱਲੋਂ ਸ੍ਰੀ ਰਾਮਲੀਲਾ ਕਮੇਟੀ ਰਜਿਸਟਰਡ ਬਰਨਾਲਾ ਮਾਤਾ ਕੌਸ਼ੱਲਿਆ ਹਾਲ ਲੈਟਰ ਪੈਡ ਦੇ ਉੱਤੇ ਇਸਤਿਛਾ ਦਿੰਦਿਆਂ ਲਿਖਿਆ ਕਿ ਬੇਨਤੀ ਹੈ ਕਿ ਸ੍ਰੀ ਰਾਮ ਲੀਲਾ ਗਰਾਉਂਡ ਪਿੱਛਲੇ 100 ਸਾਲ ਤੋਂ ਸ਼ਹਿਰ ਵੱਸਣ ਤੋਂ ਹੀ ਬਣਿਆ ਹੋਇਆ ਹੈ। ਮੈਨੂੰ ਵੀ ਸ੍ਰੀ ਰਾਮ ਲੀਲਾ ਗਰਾਉਡ ਵਿੱਚ ਪਿੱਛਲੇ 57 ਸਾਲ ਤੋਂ ਕੰਮ ਕਰਨ ਦਾ ਮੌਕਾ ਮਿਲਿਆ ਹੈ। ਮੈਂ ਇਸ ਸ਼ਹਿਰ ਦਾ ਅਹਿਸਾਨ ਮੰਦ ਹਾਂ। ਜਿਹਨਾ ਨੇ ਮੈਨੂੰ ਪਿੱਛਲੇ 57ਸਾਲਾਂ ਤੋਂ ਪਿਆਰ ਤੇ ਸਤਿਕਾਰ ਦਿੱਤਾ। ਹੁਣ ਮੇਰੀ ਸਿਹਤ ਇਜਾਜਤ ਨਹੀ ਦਿੰਦੀ! ਓਧਰ ਨਵਿਆਂ ਨੇ ਕਿਹਾ ਕਿ ਸਾਡੇ ਤੇ ਗਲਤ ਇਲਜ਼ਾਮ ਲਾਉਣ ਕਾਰਨ ਮਾਮਲਾ ਭਖਿਆ ਹੈ !

Post a Comment

0 Comments