ਜ਼ਿਲ੍ਹੇ ਦੀਆਂ 5 ਯਨੀਅਨਾਂ ਦੇ ਪ੍ਰਧਾਨਾਂ ਦੀ ਹਾਜ਼ਰੀ 'ਚ ਟਰੱਕ ਯੂਨੀਅਨ ਬਰਨਾਲਾ ਵਲੋਂ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਵਿਖੇ ਮੀਟਿੰਗ ਕੀਤੀ

 ਜ਼ਿਲ੍ਹੇ ਦੀਆਂ 5 ਯਨੀਅਨਾਂ ਦੇ ਪ੍ਰਧਾਨਾਂ ਦੀ ਹਾਜ਼ਰੀ 'ਚ ਟਰੱਕ ਯੂਨੀਅਨ ਬਰਨਾਲਾ ਵਲੋਂ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਵਿਖੇ ਮੀਟਿੰਗ ਕੀਤੀ   


ਬਰਨਾਲਾ,30.ਅਗਸਤ ਕਰਨਪ੍ਰੀਤ ਕਰਨ

ਦੀ ਟਰੱਕ ਅਪਰੇਟਰ ਯੂਨੀਅਨ ਬਰਨਾਲਾ ਵਲੋਂ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਜ਼ਿਲ੍ਹੇ ਦੀਆਂ ਪੰਜੇ ਯੂਨੀਅਨਾਂ ਦੇ ਪ੍ਰਧਾਨਾਂ ਦੀ ਹਾਜ਼ਰੀ 'ਚ ਸਥਾਨਕ ਟਰੱਕ ਯੂਨੀਅਨ ਵਿਖੇ ਮੀਟਿੰਗ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਯੂਨੀਅਨ ਵਲੋਂ ਜ਼ਿਲ੍ਹੇ ਦੇ ਹਲਕਾ ਭਦੌੜ, ਤਪਾ, ਮਹਿਲ ਕਲਾਂ ਤੇ ਧਨੌਲਾ ਯੂਨੀਅਨ ਦੇ ਪ੍ਰਧਾਨਾਂ ਦੀ ਹਾਜ਼ਰੀ ਵਿੱਚ ਕੀਤੀ ਗਈ ਮੀਟਿੰਗ ਦੌਰਾਨ ਠੇਕੇਦਾਰਾਂ ਨੂੰ ਅਪੀਲ ਕੀਤੀ ਕਿ ਟਰੱਕ ਅਪਰੇਟਰਾਂ ਤੇ ਲੇਬਰ ਯੂਨੀਅਨਾਂ ਵਲੋਂ ਆਪੋ-ਆਪਣੇ ਟੈਂਡਰ ਪਵਾਏ ਜਾਣ ਤਾਂ ਜੋ ਟਰੱਕ ਅਪਰੇਟਰ ਤੇ ਲੇਬਰ ਯੂਨੀਅਨਾਂ ਆਪਣੇ ਟੈਂਡਰਾਂ 'ਤੇ ਕੰਮ ਕਰ ਸਕਣ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਦੇ ਨਾਲ ਕਿਸੇ ਨੂੰ ਵੀ ਅਦਾਇਗੀ ਪ੍ਰਰਾਪਤ ਕਰਨ 'ਚ ਕੋਈ ਪੇ੍ਸ਼ਾਨੀ ਨਹੀਂ ਆਵੇਗੀ। ਇਸ ਮੌਕੇ ਬਰਨਾਲਾ ਦੇ ਟਰੱਟ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਸਿੱਧੂ, ਬਰਨਾਲਾ ਸੁਖਪਾਲ ਸਿੰਘ ਮੈਂਬਰ, ਜਗਸੀਰ ਸਿੰਘ, ਹਰਜਿੰਦਰ ਸਿੰਘ, ਸਿਮਰਤਪਾਲ ਸਿੰਘ, ਭਦੌੜ ਦੇ ਪ੍ਰਧਾਨ ਜਗਦੀਪ ਸਿੰਘ ਜੱਗੀ, ਗੁਰਪ੍ਰਰੀਤ ਸਿੰਘ, ਹਿਲ ਕਲਾਂ ਦੇ ਪ੍ਰਧਾਨ ਅਰਸ਼ਦੀਪ ਸਿੰਘ ਬਿੱਟੂ, ਜਗਰਾਜ ਸਿੰਘ, ਮਾਣ ਸਿੰਘ, ਸਮਰੱਥ ਸਿੰਘ ਮੁਨਸੀ, ਤਪਾ ਦੇ ਪ੍ਰਧਾਨ ਤੇਜਿੰਦਰ ਸਿੰਘ, ਨਰਾਇਣ ਸਿੰਘ ਪੰਧੇਰ, ਲਾਲ ਸਿੰਘ ਮੁਨਸੀ ਟਰੱਕ ਯੂਨੀਅਨ, ਨੌਲਾ ਦੇ ਪ੍ਰਧਾਨ ਮਨਦੀਪ ਸਿੰਘ ਗੌੜਾ, ਵਿੱਕੀ ਸਿੰਘ, ਮਲਾਗਰ ਸਿੰਘ, ਬੂਟਾ ਸਿੰਘ, ਜੱਗਾ ਸਿੰਘ ਉੱਪਲੀ, ਗੁਰਮੇਲ ਸਿੰਘ ਤੇ ਕਮਲ ਧਨੌਲਾ ਆਦਿ ਵੀ ਹਾਜ਼ਰ ਸਨ।

Post a Comment

0 Comments