ਸੰਯੁਕਤ ਕਿਸਾਨ ਮੋਰਚਾ 5 ਸਤੰਬਰ ਨੂੰ ਕਰੇਗਾ ਜਿਲ੍ਹਾ ਹੈਡਕੁਆਰਟਰ ਤੇ ਪ੍ਰਦਰਸਨ : ਕਿਸਾਨ ਆਗੂ

 ਸੰਯੁਕਤ ਕਿਸਾਨ ਮੋਰਚਾ 5  ਸਤੰਬਰ ਨੂੰ ਕਰੇਗਾ ਜਿਲ੍ਹਾ ਹੈਡਕੁਆਰਟਰ ਤੇ  ਪ੍ਰਦਰਸਨ : ਕਿਸਾਨ ਆਗੂ 

ਕੈਬਨਿਟ ਮੰਤਰੀ ਡਾ ਬਲਜੀਤ  ਕੌਰ ਦੇ ਦਫਤਰ ਜਾ ਕੇ ਸੋਪਿਆ ਜਾਵੇਗਾ ਮੰਗ ਪੱਤਰ


ਗੁਰਜੰਟ ਸਿੰਘ ਬਾਜੇਵਾਲੀਆ 

ਮਾਨਸਾ 31ਅਗਸਤ ਸੰਯੁਕਤ  ਕਿਸਾਨ ਮੋਰਚੇ ਦੀ ਇੱਕ ਅਹਿਮ ਮੀਟਿੰਗ ਸਥਾਨਿਕ ਤੇਜਾ ਸਿੰਘ ਸੁਤੰਤਰ ਭਵਨ ਵਿੱਖੇ ਤਿੰਨ ਮੈਬਰੀ ਪ੍ਰਧਾਨਗੀ ਮੰਡਲ ਕ੍ਰਮਵਾਰ ਦਰਸਨ ਸਿੰਘ ਟਾਹਲੀਆ , ਹਰਦੇਵ ਸਿੰਘ ਕੋਟਧਰਮੂ ਤੇ ਦਲਜੀਤ ਮਾਨਸਾਹੀਆ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿੱਚ  ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ , ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲ੍ਹਾ ਸਕੱਤਰ ਮਾਹਿੰਦਰ ਸਿੰਘ ਭੈਣੀਬਾਘਾ , ਕੁਲ ਹਿੰਦ ਕਿਸਾਨ ਸਭਾ ਅਜੈ ਭਵਨ ਦੇ ਜੁਗਰਾਜ ਸਿੰਘ ਹੀਰਕੇ , ਕੁਲ ਹਿੰਦ ਕਿਸਾਨ ਸਭਾ ਦੇ ਆਗੂ ਐਡਵੋਕੇਟ ਕੁਲਵਿੰਦਰ ਉੱਡਤ , ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂ ਲਾਭ ਸਿੰਘ ਬਰਨਾਲਾ , ਭਾਰਤੀ ਕਿਸਾਨ ਯੂਨੀਅਨ ਮਾਲਵਾ ਦੇ ਮਲਕੀਤ ਸਿੰਘ ਜੌੜਕੀਆ ,  ਜਮੂਹਰੀ ਕਿਸਾਨ ਸਭਾ ਦੇ ਅਮਰੀਕ ਸਿੰਘ ਫਫੜੇ , ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ਆਗੂ ਹਰਦੇਵ ਸਿੰਘ ਕੋਟਧਰਮੂ , ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਦਰਸਨ ਸਿੰਘ ਟਾਹਲੀਆ  ਹਾਜਰ ਹੋਏ । ਆਗੂਆਂ ਨੇ ਪ੍ਰੈਸ ਬਿਆਨ ਰਾਹੀ ਜਾਣਕਾਰੀ ਦਿੰਦਿਆ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 5 ਸਤੰਬਰ ਨੂੰ ਜਿਲ੍ਹਾ ਹੈਡਕੁਆਰਟਰ ਤੇ ਪ੍ਰਦਰਸਨ ਕੀਤਾ ਜਾਵੇਗਾ ਤੇ ਕੈਬਨਿਟ ਮੰਤਰੀ ਡਾ ਬਲਜੀਤ ਕੌਰ ਦੇ ਦਫਤਰ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ । 

     ਮੀਟਿੰਗ ਵਿੱਚ ਮਤਾ ਰੱਖ ਕੇ  ਮਾਨਸਾ ਢੋਬੇ ਦੇ ਗੰਦੇ ਪਾਣੀ ਤੇ ਡਵਿੰਗ ਕਾਰਨ ਹੋ ਰਹੇ ਵਾਤਾਵਰਣ ਪ੍ਰਦੂਸਣ ਦੇ ਵਿਰੁੱਧ ਸੰਘਰਸ ਦੀ ਹਮਾਇਤ ਕੀਤੀ ਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਹ ਮਸਲੇ ਦਾ ਹੱਲ ਜਲਦੀ ਨਹੀ ਕੀਤਾ ਤਾਂ ਤਿੱਖਾ ਸੰਘਰਸ ਹੋਵੇਗਾ ।

Post a Comment

0 Comments