ਐਨ,ਡੀ,ਪੀ,ਐਸ,ਐਕਟ ਦੇ ਕੇਸ ਵਿੱਚ 6 ਮਹੀਨੇ ਤੋਂ ਭਗੌੜੇ ਮੁਲਜਿਮ ਨੂੰ ਕੀਤਾ ਕਾਬੂ

 ਐਨ,ਡੀ,ਪੀ,ਐਸ,ਐਕਟ ਦੇ  ਕੇਸ ਵਿੱਚ 6 ਮਹੀਨੇ  ਤੋਂ ਭਗੌੜੇ ਮੁਲਜਿਮ ਨੂੰ ਕੀਤਾ ਕਾਬੂ 


ਮਾਨਸਾ, 27 ਗੁਰਜੰਟ ਸਿੰਘ ਬਾਜੇਵਾਲੀਆ

ਗੌਰਵ ਤੂੂਰਾ, ਆਈ,ਪੀ,ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋ ਪੈ੍ਸ 

ਨੋਟ ਜਾਰੀ ਕਰਦੇ ਹੋੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਪੀ,ਓਜ,ਭਗੌੌੜਿਆਂ ਅਤੇ ਪੈਰੋੋਲ ਜੰਪਰਾਂ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਵਿਸੇਸ ਮਹਿੰਮ ਤਹਿਤ ਇੱਕ ਪੀ,ਓ, ਨੂੰ ਗਿਰਫਤਾਰ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਗਈ ਹੈ। ਭਗੌੜੇ ਮੁਲਜਿਮ ਸਬੀਰ ਅਜਮੇਰੀ ਪੁੱਤਰ ਨੂਰ ਮੁਹੰਮਦ ਵਾਸੀ ਕਚਨਾਰਾ ਜਿਲਾ ਪ੍ਰਤਾਪਗੜ (ਰਾਜਸਥਾਨ), ਜਿਸਦੇ ਵਿਰੁੱਧ ਮੁਕੱਦਮਾ ਨੰਬਰ 47 ਮਿਤੀ 08^06^2014 ਅ/ਧ 21/61/85 

ਐਨ,ਡੀ,ਪੀ,ਐਸ, ਐਕਟ ਥਾਣਾ ਸਿਟੀ^1 ਮਾਨਸਾ ਦਰਜ਼ ਰਜਿਸਟਰ ਹੋਇਆ ਸੀ, ਪਰ ਇਹ ਮੁਲਜਿਮ ਅਦਾਲਤ ਵਿੱਚੋਂ ਤਾਰੀਖ ਪੇਸੀ  ਤੋਂ ਗੈਰਹਾਜ਼ਰ ਹੋਣ ਕਰਕੇ ਮਾਨਯੋੋਗ ਅਦਾਲਤ ਜਿਲਾ ਅਤੇ ਸ਼ੈਸ਼ਨ  ਜੱਜ 

ਮਾਨਸਾ ਜੀ ਵੱਲੋਂ ਇਸ ਨੂੰ ਮਿਤੀ 11^02^2022 ਤੋੋਂ ਅ/ਧ 299 ਜਾਬਤਾ ਫੌੌਜਦਾਰੀ ਤਹਿਤ ਭਗੌੜਾ ਕਰਾਰ 

ਦਿੱਤਾ ਗਿਆ ਸੀ। ਸ:ਥ: ਸੁਰੇਸ਼ ਕੁਮਾਰ ਇੰਚਾਰਜ ਪੀ,ਓ, ਸਟਾਫ ਮਾਨਸਾ ਸਮੇਤ ਪੁਲਿਸ ਪਾਰਟੀ ਵੱਲੋਂ 

ਕਰੀਬ 6 ਮਹੀਨੇ ਤੋਂ ਭਗੌੜੇ ਚੱਲ ਰਹੇ  ਇਸ ਮੁਲਜਿਮ ਦਾ ਟਿਕਾਣਾ ਟਰੇਸ ਕਰਕੇ ਇਸਨੂੰ ਕਾਬੂ ਕਰਕੇ 

ਮਾਨਯੋਗ ਅਦਾਲਤ ਵਿੱਚ ਪੇਸ ਕਰਨ ਲਈ ਮੁੱਖ  ਅਫਸਰ ਥਾਣਾ ਸਿਟੀ^1 ਮਾਨਸਾ ਦੇ ਹਵਾਲੇ ਕੀਤਾ ਗਿਆ ਹੈ।

Post a Comment

0 Comments