ਸਰੀਰਦਾਨੀ ਸੋਮਾਵੰਤੀ ਇਸ਼ਾ ਨੂੰ ਵੱਖ ਵੱਖ ਸਿਆਸੀ ਆਗੂਆਂ ਨੇ ਦਿੱਤੀਆਂਸਰੀਰਦਾਨੀ ਸੋਮਾਵੰਤੀ ਇਸ਼ਾ ਨੂੰ ਵੱਖ ਵੱਖ ਸਿਆਸੀ ਆਗੂਆਂ ਨੇ ਦਿੱਤੀਆਂ ਸ਼ਰਧਾਂਜਲੀਆ ,7 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਅਤੇ ਕੱਪੜੇ ਦਿੱਤੇ ਅਤੇ ਸੋਮਾਵੰਤੀ ਦੀ ਯਾਦ ਚ 21 ਪੌਦੇ ਲਗਾਏ

ਸਰੀਰਦਾਨੀ ਸੋਮਾਵੰਤੀ ਇਸ਼ਾ ਨੂੰ ਵੱਖ ਵੱਖ ਸਿਆਸੀ ਆਗੂਆਂ ਨੇ ਦਿੱਤੀਆਂ ਸ਼ਰਧਾਂਜਲੀਆ ,7 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਅਤੇ ਕੱਪੜੇ ਦਿੱਤੇ ਅਤੇ ਸੋਮਾਵੰਤੀ ਦੀ ਯਾਦ ਚ 21 ਪੌਦੇ ਲਗਾਏ                    


ਗੁਰਜੀਤ ਸ਼ੀਂਹ 

ਸਰਦੂਲਗੜ੍ਹ 17 ਅਗਸਤ  ਸਰੀਰਦਾਨੀ ਸੋਮਾਵੰਤੀ ਇੰਸਾਂ ਪਤਨੀ ਜਗਦੀਸ਼ ਰਾਏ (ਸਰਦੂਲੇਵਾਲਾ ਵਾਲੇ) ਸਰਦੂਲਗੜ੍ਹ (ਮਾਨਸਾ) ਨਮਿਤ ਹੋਈ ਨਾਮ ਚਰਚਾ ਚ ਜਿੱਥੇ  ਇਲਾਕੇ ਦੀਆਂ ਸਿਆਸੀ ਅਤੇ ਧਾਰਮਿਕ ਹਸਤੀਆਂ ਨੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਉੱਥੇ ਵੱਡੀ ਗਿਣਤੀ ਚ ਡੇਰਾ ਪ੍ਰੇਮੀਆਂ ਨੇ ਨਾਮਚਰਚ ਪੁੱਜ ਕੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ।ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ 60 ਵਰ੍ਹਿਆਂ ਦੀ  ਸੋਮਾਵੰਤੀ ਇਸਾ ਦੀ ਇਕ ਸੰਖੇਪ ਬਿਮਾਰੀ ਕਾਰਨ ਮੌਤ ਹੋ ਗਈ ਸੀ।ਉਸ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਹੈ।ਅੱਜ ਉਨ੍ਹਾਂ ਦੀ ਅੰਤਮ ਅਰਦਾਸ ਵਜੋਂ ਰੱਖੀਂ ਨਾਮ ਚਰਚਾ ਦੌਰਾਨ 7 ਅਤਿ


ਲੋੜਵੰਦ ਪਰਿਵਾਰਾਂ ਨੂੰ ਜਿੱਥੇ ਇੱਕ ਇੱਕ ਮਹੀਨੇ ਦਾ ਰਾਸ਼ਨ ਅਤੇ ਕੱਪੜੇ  ਦਿੱਤੇ ਉੱਥੇ ਉਨ੍ਹਾਂ ਦੀ ਯਾਦ ਚ ਖੇਤ ਫਲ ਫਰੂਟਾਂ ਆਦਿ ਛਾਂ ਵਾਲੇ  ਦੇ 21 ਪੌਦੇ ਵੀ ਲਗਾਏ। ਸ਼ਰਧਾਂਜਲੀ ਸਮਾਗਮ ਮੌਕੇ 45 ਮੈਂਬਰ ਨਾਨਕ ਚੰਦ ਇੰਸਾਂ ਨੇ ਦੱਸਿਆ ਕਿ ਸਰੀਰਦਾਨੀ ਭੈਣ ਸੋਮਾਵੰਤੀ  ਤੀ ਬੇਸ਼ੱਕ ਬਚਪਨ ਤੋਂ ਹੀ ਸੇਵਾ ਭਾਵਨਾ ਵਾਲੇ ਇਨਸਾਨ ਸਨ ਜਿਨ੍ਹਾਂ ਨੇ  1986 ਚ ਪਰਮ ਪਿਤਾ ਸ਼ਾਹ ਸਤਨਾਮ ਜੀ ਮਹਾਰਾਜ ਤੋਂ ਡੇਰਾ ਸੱਚਾ ਸੌਦਾ ਸਿਰਸਾ ਵਿਖੇ ਨਾਮ ਸ਼ਬਦ ਦੀ ਪ੍ਰਾਪਤੀ ਕੀਤੀ।ਉਸ ਸਮੇਂ ਤੋਂ ਹੀ ਲੈ ਕਿ ਭੈਣ ਅਤੇ ਪੂਰਾ ਪਰਿਵਾਰ ਡੇਰਾ ਸੱਚਾ ਸੌਦਾ ਦੇ ਮਾਨਵਤਾ ਭਲਾਈ ਦੇ ਹਰ ਖੇਤਰ ਚ ਆਪਣਾ ਵਡਮੁੱਲਾ ਯੋਗਦਾਨ ਪਾਉਂਦਾ ਰਿਹਾ ਹੈ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਮਾਨਸਾ ਤੋਂ ਆਗੂ ਅਤੇ ਅਰੋਡ਼ਾ ਬਰਾਦਰੀ ਦੇ ਪ੍ਰਧਾਨ ਪ੍ਰੇਮ ਕੁਮਾਰ ਅਰੋੜਾ ਨੇ ਕਿਹਾ ਕਿ ਭੈਣ ਸੋਮਾਵੰਤੀ ਅਤੇ ਜਗਦੀਸ਼ ਰਾਏ ਦਾ ਪੂਰਾ ਪਰਿਵਾਰ  ਜਿੱਥੇ ਲੰਮਾ ਸਮੇ ਤੋ ਸਮਾਜ ਦੀ ਸੇਵਾ ਚ ਲੱਗੇ ਹੋਏ ਹਨ।ਉਥੇ ਮਰਨ ਤੋਂ ਉਪਰੰਤ ਵੀ ਸੋਮਾਵੰਤੀ ਨੇ ਸਰੀਰ ਦਾਨ ਕਰ ਕੇ ਜੋ ਭਰ ਪੁਕਾਰ ਕੀਤਾ ਹੈ ਉਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਅਸੀਂ ਅਰੋਡ਼ਾ ਬਰਾਦਰੀ ਵੱਲੋਂ ਜਿੱਥੇ ਪਰਿਵਾਰ ਦਾ ਇਸ ਸੇਵਾ ਬਦਲੇ  ਕੌਟਨ ਕੌਟਨ ਧੰਨਵਾਦ ਕਰਦੇ ਹਾਂ ਉੱਥੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ  ਬਾਕੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਮੋਫਰ ਨੇ  ਸਰੀਰਦਾਨੀ ਭੈਣ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਵਿਰਲੇ ਹੀ ਨੇਕ ਇਨਸਾਨ ਹੁੰਦੇ ਹਨ ਜੋ ਜਿਊਂਦੇ ਜੀ ਮਨੁੱਖਤਾ ਦੀ ਸੇਵਾ ਕਰਦੇ ਹਨ ਮਰਨ ਤੋਂ ਉਪਰੰਤ ਵੀ ਉਹ ਮਨੁੱਖਤਾ ਦੇ ਕੰਮ ਆਉਂਦੇ ਹਨ ।ਉਨ੍ਹਾਂ ਕਿਹਾ ਕਿ ਇਸ ਪਰਉਪਕਾਰ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਓਨੀ ਹੀ ਥੋੜ੍ਹੀ ਹੈ।ਭਾਰਤੀਆ ਜਨਤਾ ਪਾਰਟੀ ਦੇ  ਕਾਲਿਆਂਵਾਲੀ ਤੋਂ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਚਰਨ ਸਿੰਘ ਮੱਤਡ਼ ਨੇ ਕਿਹਾ ਕਿ ਬੇਸ਼ੱਕ ਹਰ ਮਨੁੱਖ ਨੇ ਇਸ ਦੁਨੀਆਂ ਤੋਂ ਚਲੇ ਜਾਣਾ ਹੈ,ਪਰ ਉਸ ਨੂੰ ਜਿਊਂਦੇ ਜੀਅ ਮਨੁੱਖਤਾ ਦੀ ਭਲਾਈ ਲਈ ਕੰਮ ਕਰਨੇ ਚਾਹੀਦੇ ਹਨ ਜੋ ਅੰਤ ਸਮੇਂ ਵੀ ਉਨ੍ਹਾਂ ਦੀ ਚੰਗਿਆਈ ਉਨ੍ਹਾਂ ਦੇ ਨਾਲ ਜਾਂਦੀ ਹੈ।ਜਿਸ ਦੀ ਸਿੱਖਿਆ ਸਾਨੂੰ ਸਰੀਰਦਾਨੀ ਭੈਣ ਸੋਮਾਵੰਤੀ ਇੰਸਾ ਤੋਂ ਮਿਲਦੀ ਹੈ।ਉਨ੍ਹਾਂ ਕਿਹਾ ਕਿ ਜਿੱਥੇ ਮੈਂ ਇਸ ਕਾਰਜ ਦੀ ਦਿਲੋਂ ਸ਼ਲਾਘਾ ਕਰਦਾ ਹਾਂ ਉਥੇ ਇਸ ਡੇਰਾ ਸ਼ਰਧਾਲੂ ਪਰਿਵਾਰ ਨੂੰ ਨਮਨ ਕਰਦਾ ਹੈ,ਜਿਨ੍ਹਾਂ ਨੇ ਅੱਜ ਸੱਚੇ ਦਿਲੋਂ ਮਾਨਵਤਾ ਦੀ ਭਲਾਈ ਚ ਇਕ ਬਹੁਤ ਵੱਡਾ ਯੋਗਦਾਨ ਪਾਇਆ ਹੈ।ਇਸ ਮੌਕੇ ਓ ਬੀ ਸੀ ਸੈੱਲ ਦੇ ਚੇਅਰਮੈਨ ਸਤਪਾਲ ਵਰਮਾ ,ਮਿੱਠੂ ਰਾਮ ਅਰੋੜਾ( ਜਹਾਜ਼ਾਂ ਵਾਲੇ ),ਸੁਭਾਸ਼ ਕੁਮਾਰ ਨੇਜਾਡੇਲਾ ,ਮਦਨ ਲਾਲ ਅਰੋੜਾ  ,ਅਸ਼ੋਕ ਕੁਮਾਰ ਫਤਿਆਬਾਦ  ,25ਮੈਂਬਰ ਨਾਇਬ ਇਸ਼ਾ, ਮਿੱਠੂ ਰਾਮ ਇਸ਼ਾ, ਗੁਰਚਰਨ ਇੰਸਾਂ ,ਪਾਲ ਇੰਸਾਂ ਕੁਸਲਾ,ਪਰਦੀਪ ਪੇਂਟਰ,ਸੋਨੀ ਇੰਸਾਂ ਬਾਜ ਇਸਾ,ਸੱਤਪਾਲ ਸੰਘਾ,ਪਿੰਡਾਂ ਦੇ ਭੰਗੀਦਾਸ ਆਦਿ ਤੋਂ ਇਲਾਵਾ ਵੱਡੀ ਗਿਣਤੀ ਚ ਰਿਸ਼ਤੇਦਾਰ ਸਾਕ ਸਬੰਧੀ  ਆਦਿ ਹਾਜ਼ਰ ਸਨ।ਨਾਮ ਚਰਚਾ ਦੀ ਕਾਰਵਾਈ ਬਲਾਕ ਭੰਗੀਦਾਸ ਗੁਰਦੇਵ ਇੰਸਾਂ ਨੇ ਚਲਾਈ।


Post a Comment

0 Comments