ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਫੈਜ਼ ਰੋਡ, ਕਰੋਲ ਬਾਗ, ਨਵੀਂ ਦਿੱਲੀ ਵਿਖੇ 73ਵੀ ਲੈਬੋਟਰੀ ਖੋਲੀ ਗਈ

 ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਫੈਜ਼ ਰੋਡ, ਕਰੋਲ ਬਾਗ, ਨਵੀਂ ਦਿੱਲੀ ਵਿਖੇ 73ਵੀ ਲੈਬੋਟਰੀ ਖੋਲੀ ਗਈ


ਨਵੀਂ ਦਿੱਲੀ,26 ਅਗਸਤ( ਹਰਜਿੰਦਰ ਸਿੰਘ ਕਤਨਾ)-
ਨਾਮਵਰ ਸਮਾਜਸੇਵੀ ਅਤੇ ਦੁਬਈ ਦੇ ਉੱਘੇ ਕਾਰੋਬਾਰੀ ਡਾ:ਐੱਸ .ਪੀ ਸਿੰਘ ਓਬਰਾਏ ਵੱਲੋਂ ਬਿਨਾਂ ਕਿਸੇ ਤੋਂ ਇਕ ਰੁਪਇਆ ਵੀ ਲਿਤਿਆ ਆਪਣੀ ਨਿਜੀ ਕਮਾਈ ਵਿੱਚੋਂ ਲੱਖਾਂ ਕਰੋੜਾਂ ਰੁਪਏ ਖਰਚ ਕਰਕੇ ਅਨੇਕਾਂ ਲੋਕ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ। ਇਸੇ ਲੜੀ ਤਹਿਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਆਗਮਨ ਪੁਰਬ ਨੂੰ ਸਮਰਪਿਤ ਸਵਾਮੀ ਵਿਵੇਕਾਨੰਦ ਹੈਲਥ ਮਿਸ਼ਨ ਸੁਸਾਇਟੀ ਦੇ ਸਹਿਯੋਗ ਨਾਲ , ਸਵਾਮੀ ਵਿਵੇਕਾਨੰਦ ਹੈਲਥ ਕੇਅਰ ਸੈਂਟਰ, 938/3, ਫੈਜ਼ ਰੋਡ, ਕਰੋਲ ਬਾਗ, ਨਵੀਂ ਦਿੱਲੀ -110005 ਵਿਖੇ ਸੰਨੀ ਓਬਰਾਏ ਕਲੀਨੀਕਲ ਲੈਬ ਅਤੇ ਡਾਇਗਨੋਸਟਿਕ ਸੈਂਟਰ ਦਾ ਉਦਘਾਟਨ ਡਾ.ਐਸ.ਪੀ.ਸਿੰਘ ਓਬਰਾਏ (ਮੈਨੇਜਿੰਗ ਟਰੱਸਟੀ) ਅਤੇ ਪਦਮ ਸ਼੍ਰੀ ਹੰਸਰਾਜ ਹੰਸ ਵੱਲੋਂ  ਕੀਤਾ ਗਿਆ। 

      ਪਦਮ ਸ਼੍ਰੀ ਹੰਸਰਾਜ ਹੰਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਅੱਜ ਦੇ ਸਮੇਂ ਵਿਚ ਹਰ ਕੋਈ ਮਹਿੰਗਾ ਇਲਾਜ ਨਹੀਂ ਕਰ ਸਕਦਾ ਇਸਦੇ ਲਈ ਹੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਲੋਕ ਭਲਾਈ ਦੇ ਲਈ ਅਨੇਕਾਂ ਕਾਰਜ ਉਹਨਾਂ ਲੋਕ ਲਈ ਹੀ ਕੀਤੇ ਜਾਂਦੇ ਜੋ ਆਰਥਿਕ ਪੱਖੋਂ ਗਰੀਬ ਹਨ ਅਤੇ ਆਪਣਾ ਇਲਾਜ ਨਹੀਂ ਕਰ ਸਕਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਮਾਨਵਤਾ ਦੀ ਸੇਵਾ ਤੋਂ ਵੱਡੀ ਕੋਈ ਭਗਤੀ ਨਹੀਂ ਇਹ ਬਲ ਪ੍ਰਮਾਤਮਾ ਨੇ ਡਾ.ਐਸ.ਪੀ.ਸਿੰਘ ਓਬਰਾਏ ਜੀ ਨੂੰ ਬਖਸ਼ਿਆ ਹੈ ਜਿਸ ਕਰਕੇ ਉਹ ਆਮ ਜਨਤਾ ਦੀ ਭਲਾਈ ਲਈ ਵੱਡੇ ਵੱਡੇ ਕਾਰਜ ਕਰ ਰਹੇ ਹਨ 


       ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ.ਐੱਸ.ਪੀ.ਸਿੰਘ ਓਬਰਾਏ ਨੇ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ

     ਮਿਥੇ ਗਏ 100 ਲੈਬੋਟਰੀਆਂ ਦੇ ਟੀਚੇ ਨੂੰ ਪੂਰਾ ਕਰਦਿਆਂ ਅੱਜ 73ਵੀ ਲੈਬੋਟਰੀ ਖੋਲੀ ਗਈ ਹੈ ਅਤੇ ਪਦਮ ਸ਼੍ਰੀ ਹੰਸਰਾਜ ਹੰਸ ਨੇ 

ਇਸ ਦਾ ਉਦਘਾਟਨ ਕਰਕੇ ਲੈਬੋਟਰੀ ਜਨਤਾ ਨੂੰ ਸਮਰਪਿਤ ਕਰ  ਦਿਤੀ ਗਈ ਉਹਨਾਂ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਾਡਾ ਮਕਸਦ ਹੈ ਕਿ ਆਮ ਜਨਤਾ ਨੂੰ ਟੈਸਟਾਂ ਦੇ ਨਾ ਤੇ ਹੋ ਰਹੀ ਲੁੱਟ ਤੋਂ ਬਚਾਇਆ ਜਾ ਸਕੇ ,ਇਹਨਾਂ ਮਹਿੰਗੇ ਟੈਸਟਾਂ ਦੀ ਲੁੱਟ ਤੋਂ ਬਚਨ ਲਈ ਹੀ ਟਰੱਸਟ ਵੱਲੋਂ ਲੈਬੋਰਟਰੀਆਂ ਖੋਲਣ ਦਾ ਟੀਚਾ ਮਿਥਿਆ ਗਿਆ ਸੀ ਅਤੇ ਇਹ ਬਹੁਤ ਕਾਮਯਾਬ ਹੋ ਰਿਹਾ  ਹੈ ਤੇ ਲੋਕ ਵੀ ਇਸ ਦਾ ਫਾਇਦਾ ਉਠਾ ਰਹੇ ਹਨ ਉਹਨਾਂ ਨੇ ਇਹ ਵੀ ਦੱਸਿਆ ਕਿ ਸਾਡੀਆਂ ਹਰੇਕ  ਲੈਬੋਰਟਰੀ ਵਿੱਚ ਬਾਜ਼ਾਰ ਨਾਲੋਂ ਟੈਸਟ 10% ਤੇ  ਕੀਤੇ ਜਾਂਦੇ ਹਨ ਅਤੇ ਕੁਝ ਟੈਸਟ ਬਿਲਕੁਲ ਮੁਫ਼ਤ ਕੀਤੇ ਜਾਂਦੇ ਹਨ, ਤੇ ਇਸ ਦਾ ਸਿੱਧਾ ਲਾਭ ਗਰੀਬ ਜਨਤਾ ਨੂੰ ਹੁੰਦਾ ਹੈ ਨਾਲ ਹੈ ਉਹਨਾਂ ਨੇ ਦਸਿਆ ਕਿ ਹਰ ਮਹੀਨੇ ਇਹਨਾਂ ਲੈਬੋਰਟਰੀਆਂ ਵਿਚ ਲਗਭਗ 50 ,000 ਦੇ ਕਰੀਬ ਮਰੀਜ਼ ਇਹਨਾਂ ਸਹੂਲਤਾਂ ਦਾ ਲਾਭ ਲੈ ਰਹੇ ਹਨ ਨਾਲ ਹੀ 

 ਡਾ.ਐੱਸ.ਪੀ.ਸਿੰਘ ਓਬਰਾਏ ਨੇ ਐਲਾਨ ਕੀਤਾ ਕਿ  31 ਦਸੰਬਰ ਤੱਕ 100 ਲੈਬੋਟਰੀਆਂ ਖੋਲ੍ਹੇ ਜਾਣਦਾ ਟੀਚਾ ਮੁਕੰਮਲ ਕਰਨ ਤੋਂ ਬਾਅਦ ਮੈਡੀਕਲ ਸਟੋਰ ਖੋਲ੍ਹੇ ਜਾਣਗੇ ,ਜਿਥੇ ਸਸਤੇ ਰੇਟਾਂ ਤੇ ਦਵਾਈਆਂ ਉਪਲਬਧ ਕਰਵਾਈਆਂ ਜਾਣਗੀਆਂ ਇਸਦੇ ਨਾਲ ਹੀ ਡੈਂਟਲ ਕਲੀਨਿਕ 

 ਡਿਜਿਟਲ ਐਕਸਰੈਅ ਅਤੇ ਫੀਜੀਓਥਰਾਪੀ ਸੈਂਟਰ ਦੀਆ ਸੇਵਾਵਾਂ ਵੀ ਦਿਤੀਆਂ ਜਾਣਗੀਆਂ ਡਾ.ਓਬਰਾਏ ਜੀ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ 10  ਸਾਲ ਪੂਰੇ ਹੋਣੇ ਦੀ ਖੁਸ਼ੀ ਵੀ ਸਾਂਝੀ ਕੀਤੀ ਅਤੇ ਟਰੱਸਟ ਦੀ ਸਾਰੀ ਟੀਮ ਨੂੰ ਮੁਬਾਕਰਬਾਦ ਦਿੱਤੀ ਅਤੇ ਧੰਨਵਾਦ ਵੀ ਕੀਤਾ ਕਿ ਟਰੱਸਟ ਦੇ ਸਾਰੇ ਮੈਂਬਰ ਬਿਨ੍ਹਾਂ ਕੋਈ ਸੈਲਰੀ ਲਿਆ  ਮੋਢੇ ਨਾਲ ਮੋਢਾ ਜੋੜਕੇ ਨਿਸ਼ਕਾਮ ਸੇਵਾ ਕਰ ਰਹੇ ਹਨ ਤੇ 

     ਸ਼੍ਰੀ ਰਿਸ਼ਪਾਲ ਡਡਵਾਲ ਨੇ ਡਾ.ਐੱਸ.ਪੀ.ਸਿੰਘ ਓਬਰਾਏ  ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕ ਅਜਿਹੀ ਸੰਸਥਾ ਹੈ ਜਿਥੇ ਬਿਨਾ ਕਿਸੇ ਭੇਦਭਾਵ ਤੇ ਊਚ ਨੀਚ ਦੇ ਹਰ ਵਰਗ ਦੇ ਲੋਕਾਂ ਲਈ ਸੇਵਾ ਕੀਤੀ ਜਾਂਦੀ ਹੈ ਅਤੇ ਇਹ ਸਾਰੇ ਕੰਮ ਟਰੱਸਟ ਵਲੋਂ ਨੋ ਪ੍ਰੋਫਿਟ ਨੋ ਲੋਸ ਤੇ ਕੀਤੇ ਜਾਂਦੇ ਹਨ 

      ਇਸ ਵਿਸ਼ੇਸ ਮੌਕੇ ਡਾ.ਦਲਜੀਤ ਸਿੰਘ ਗਿੱਲ(ਸਲਾਹਕਾਰ,ਸਿਹਤ ਸੇਵਾਵਾਂ), ਸ. ਰਵਿੰਦਰ ਸਿੰਘ(ਮੀਡੀਆ ਐਡਵਾਈਜ਼ਰ), ਸ. ਕੰਨਵਰਜੀਤ ਸਿੰਘ ਕੋਚਰ(ਪ੍ਧਾਨ, ਦਿੱਲੀ), ਸ. ਹਰਚਰਨ ਸਿੰਘ (ਜਨਰਲ ਸੈਕੇਟਰੀ, ਦਿੱਲੀ),ਸ.ਜਗਤਾਰ ਸਿੰਘ ਅਨੰਦ (ਖਜਾਨਚੀ, ਦਿੱਲੀ), ਸ਼੍ਰੀ ਰਿਸ਼ਪਾਲ ਡਡਵਾਲ , ਸ਼੍ਰੀ ਮਨੋਜ ਕੁਮਾਰ ਪੁਨੀਆ ਮੌਜੂਦ ਸਨ।

Post a Comment

0 Comments