ਆਜ਼ਾਦੀ ਦੇ 75 ਦੇ ਦਿਹਾੜੇ ਤੇ ਸੰਤ ਨਿਰੰਕਾਰੀ ਮਿਸ਼ਨ ਵਲੋਂ ਸਫ਼ਾਈ ਅਭਿਆਨ ਚਲਾਇਆ ਗਿਆ

ਆਜ਼ਾਦੀ ਦੇ 75 ਦੇ ਦਿਹਾੜੇ ਤੇ ਸੰਤ ਨਿਰੰਕਾਰੀ ਮਿਸ਼ਨ ਵਲੋਂ ਸਫ਼ਾਈ ਅਭਿਆਨ ਚਲਾਇਆ ਗਿਆ 

ਮਾਨਸਾ ਜਿਲੇ ਦੇ ਸ਼ਹਿਰ ਵਾਸਿਆ ਨੂੰ ਅਜ਼ਾਦੀ ਦਿਵਸ ਦੀਆ ਮੁਬਾਰਕਬਾਦ ਦਿੱਤੀ 


ਗੁਰਜੰਟ ਸਿੰਘ ਬਾਜੇਵਾਲੀਆ 

ਮਾਨਸਾ 14 ਅਗਸਤ ਅੱਜ  75 ਵੇ ਆਜ਼ਾਦੀ ਦਿਹਾੜੇ ਤੇ ਜੁਡੀਸ਼ੀਅਲ ਕੰਪਲੈਕਸ ਅਤੇ ਪ੍ਰਬੰਧਕੀ ਕੰਪਲੈਕਸ ਮਾਨਸਾ ਵਿਖੇ   ਮਾਨਜੋਗ  ਨਵਜੋਤ ਕੌਰ ਸ਼ੈਸਨ ਜੱਜ ਮਾਨਸਾ   ਦੀ ਰਹਿਨੁਮਾਈ  ਹੇਠ ਚੀਫ ਜੁਡੀਸ਼ੀਅਲ ਮੈਜਿਸਟਰੇਟ  ਮਾਨਜੋਗ ਜੱਜ ਸਾਹਿਬ ਅਤੁੱਲ ਕੰਬੋਜ  ਦੀ ਨਿਗਰਾਨੀ ਵਿੱਚ ਸੰਤ ਨਿਰੰਕਾਰੀ ਮਿਸ਼ਨ ਵਲੋਂ ਸਫ਼ਾਈ ਅਭਿਆਨ ਚਲਾਇਆ ਗਿਆ । ਇਸ ਮੌਕੇ ਤੇ  , ਮਾਨਸਾ ,ਡਿਸਟ੍ਰਿਕਟ ਬਾਰ ਐਸੋਸੀਏਸ਼ਨ ਪ੍ਰਧਾਨ  ਸਰਬਜੀਤ ਸਿੰਘ ਵਾਲੀਆਂ ,  ਸਤਿੰਦਰ ਮਿੱਤਲ  ਸੈਕਟਰੀ ਮਾਨਸਾ ਬਾਰ ਐਸੋਸੀਏਸ਼ਨ  ਐਡਵੋਕੇਟ ਰੋਹਿਤ ਮਿੱਤਲ਼  ਕੈਸ਼ੀਆਰ,ਨਰੇਸ਼ ਕੁਮਾਰ ਗਰਗ executive member, ਅਤੇ ਨਿਰੰਕਾਰੀ ਮਿਸ਼ਨ ਦੇ ਸੰਜੋਜਕ ਦਲੀਪ ਕੁਮਾਰ ਰਵੀ,ਸੰਚਾਲਕ ਹਰਬੰਸ ਸਿੰਘ ,ਸਾਰੀ ਸਮੂਹ ਸੰਗਤਾਂ ਹਾਜਰ ਸਨ। ਇਸ ਸਮੇ ਮਾਨਸਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਰਬਜੀਤ ਸਿੰਘ ਵਾਲੀਆ ਨੇ ਮਾਨਸਾ ਜਿਲੇ ਦੇ ਸ਼ਹਿਰ ਵਾਸਿਆ ਨੂੰ ਅਜ਼ਾਦੀ ਦਿਵਸ ਦੀਆ ਮੁਬਾਰਕਬਾਦ ਦਿੱਤੀ ਉਥੇ ਉਹਨਾ ਮਾਨਸਾ ਵਾਸਿਆ ਨੂੰ ਅਪੀਲ ਕੀਤੀ ਕੇ ਅਜ਼ਾਦੀ ਦਿਹਾੜੇ ਤੇ ਮਾਨਸਾ ਵਾਸੀ ਆਪਣੇ ਆਸੇ ਪਾਸੇ ਦੀਆ ਜਨਤਕ ਸਥਾਨਾ ਦੀ ਸਫਾਈ ਕਰਵਾਉਣ ਤਾ ਕੇ ਜੇਕਰ ਅਸੀ ਆਸੇ ਪਾਸੇ ਦੀ ਸਫਾਈ ਰੱਖਾ ਗਏ ਤਾ ਸ਼ਹਿਰ ਵਿੱਚ ਆਉਣ ਵਾਲੇ ਸਮੇ ਵਿੱਚ ਬਰਸਾਤ ਦੇ ਮੋਸਮ ਕਾਰਣ ਆਉਣ ਵਾਲੀਆ  ਬਿਮਾਰੀਆ ਤੋ ਮਾਨਸਾ ਸ਼ਹਿਰ ਵਾਸਿਆ ਦਾ ਬਚਾਉ ਰਹੇ ਗਾ । ਜਾਰੀ ਕਰਤਾ ਸਰਬਜੀਤ ਸਿੰਘ ਵਾਲੀਆ ਪ੍ਰਧਾਨ ਬਾਰ ਐਸੋਸੀਏਸ਼ਨ ਮਾਨਸਾ

Post a Comment

0 Comments