ਵੈਟਰਨ ਵੈਲਫੇਅਰ ਆਰਗੇਨਾਈਜ਼ੇਸ਼ਨ ਇਕਾਈ ਰਾਏਕੋਟ ਵਲੌ 75ਵੇਂ ਆਜਾਦੀ ਦਿਵਸ ਤੇ ਤਿਰੰਗੇ ਨੂੰ ਦਿੱਤੀ ਸਲਾਮੀ*

 *ਵੈਟਰਨ ਵੈਲਫੇਅਰ ਆਰਗੇਨਾਈਜ਼ੇਸ਼ਨ ਇਕਾਈ ਰਾਏਕੋਟ ਵਲੌ 75ਵੇਂ ਆਜਾਦੀ ਦਿਵਸ ਤੇ ਤਿਰੰਗੇ ਨੂੰ ਦਿੱਤੀ ਸਲਾਮੀ*


ਮੋਗਾ :{ ਕੈਪਟਨ ਸੁਭਾਸ਼ ਚੰਦਰ ਸ਼ਰਮਾ }:
= ਕੈਪਟਨ ਬਿੱਕਰ ਸਿੰਘ {ਸੇਵਾਮੁਕਤ} ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਰਾਏਕੋਟ ਜਿਲਾ ਲੁਧਿਆਣਾ ਦੀ ਦਾਣਾ ਮੰਡੀ ਵਿਖੇ 75 ਵੇਂ ਆਜਾਦੀ ਦਿਵਸ ਦੇ ਸ਼ੁਭ  ਮੌਕੇ ਤੇ ਤਿਰੰਗਾ ਲਹਿਰਾਉਣ ਦੀ ਰਸਮ ਕੀਤੀ ਗਈ। ਜਿਸ ਦੇ ਮੁੱਖ ਮਹਿਮਾਨ ਐਸ ਡੀ ਐਮ  ਗੁਰਵੀਰ ਸਿੰਘ ਕੋਹਲੀ ਨੇ ਤਿਰੰਗਾ ਲਹਿਰਾਇਆ। ਡੀ ਐਸ ਪੀ ਪ੍ਰਬਜੋਤ ਕੌਰ, ਕੈਪਟਨ ਬਲਵਿੰਦਰ ਸਿੰਘ ਰਾਏਕੋਟ ਤੇ  ਵੈਟਰਨ ਵੈਲਫੇਅਰ ਆਰਗੇਨਾਈਜ਼ੇਸ਼ਨ ਟੀਮ ਵੀ ਹਾਜ਼ਿਰ ਸੀ। ਇਸ ਪ੍ਰੋਗਰਾਮ ਦੌਰਾਨ ਪੰਜਾਬ ਪੁਲਿਸ, ਐਨ ਸੀ ਸੀ ਕੈਡਿਟ ਸਕੂਲ ਦੇ ਬੱਚਿਆਂ ਨੇ  ਪਰੇਡ ਵਿੱਚ ਹਿੱਸਾ ਲਿਆ।  ਵੱਖ ਵੱਖ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ। ਮੁੱਖ ਮਹਿਮਾਨ  ਨੇ ਅਪਣੇ ਸੰਬੋਧਨ ਵਿੱਚ  ਇਮਾਨਦਾਰੀ, ਦੇਸ ਭਗਤੀ ਅਤੇ ਵੱਧ ਵੱਧ ਤੋਂ ਰੁੱਖ ਲਗਾਉਣ ਲਈ ਪ੍ਰੇਰਿਤ  ਕੀਤਾ । ਇਸ ਮੌਕੇ ਤੇ ਕੈਪਟਨ ਬਲਵਿੰਦਰ  ਸਿੰਘ ਰਾਏਕੋਟ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਨੇ  ਕਿਹਾ ਕਿ ਅਪਣੇ ਬੱਚਿਆਂ ਨੂੰ ਚੰਗੀ ਪੜ੍ਹਾਈ  ਅਤੇ ਦੇਸ ਪ੍ਰਤੀ ਦੇਸ ਭਗਤੀ ਦੀ ਭਾਵਨਾ ਲਈ ਮਾਪਿਆਂ ਅਤੇ ਅਧਿਆਪਕਾਂ ਨੂੰ ਪ੍ਰੇਰਿਤ ਕਰਦੇ ਰਹਿਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਜ਼ਾਦੀ ਨੂੰ ਲਿਆਉਣ ਦੇ ਲਈ ਜਿਨਾਂ ਜੋਧਿਆਂ ਨੇ ਕੁਰਬਾਨੀਆਂ ਦਿੱਤੀਆਂ ਹਨ ਅਤੇ ਅਜ਼ਾਦੀ ਘੁਲਾਟੀਆਂ  ਨੇ ਅਪਣਾ ਯੋਗਦਾਨ ਪਾਇਆ ਤੇ ਉਹਨਾਂ  ਸਾਰਿਆਂ ਨੂੰ  ਸਾਡੀ ਟੀਮ  ਸਲੂਟ ਕਰਦੀ ਹੈ। ਇਸ ਮੌਕੇ ਤੇ ਪਹੁੰਚੀਆਂ ਮਹਾਨ ਸਖਸ਼ੀਅਤਾਂ ਡਾਕਟਰ ਜਗਜੀਤ ਸਿੰਘ ਕਾਲਸਾਂ, ਸੰਗਠਨ  ਦੇ  ਤਹਿਸੀਲ ਪ੍ਰਧਾਨ ਜਗਤਾਰ ਸਿੰਘ,ਕੈਪਟਨ ਹਰਮੇਲ ਸਿੰਘ ਪੱਖੋਵਾਲ, ਗੁਰਤੇਜ ਸਿੰਘ ਜਲਾਲਦੀ ਵਾਲ,ਹਰਪਾਲ ਸਿੰਘ, ਰੇਸ਼ਮ ਸਿੰਘ ਅਤੇ ਹੋਰ ਕਈ ਸਖਸ਼ੀਅਤਾਂ ਨੇ  ਵਿਸ਼ੇਸ਼ ਤੌਰ ਤੇ ਹਾਜ਼ਰ ਸਨ।


 

Post a Comment

0 Comments