ਅੱਡਾ ਪਜੋਦਿਓਤਾ ਪਿੰਡ ਬੇਗਮਪੁਰ ਦੇ ਸਰਕਾਰੀ ਐਲੀਮੈਟਰੀ ਸਕੂਲ ਵਿੱਚ 75 ਵਾਂ ਅਜਾਦੀ ਦਿਵਸ ਮਨਾਇਆ ਗਿਆ :- ਹੈਡ ਟੀਚਰ ਰਜਿੰਦਰ ਕੁਮਾਰ

ਅੱਡਾ ਪਜੋਦਿਓਤਾ ਪਿੰਡ ਬੇਗਮਪੁਰ ਦੇ ਸਰਕਾਰੀ ਐਲੀਮੈਟਰੀ  ਸਕੂਲ  ਵਿੱਚ 75 ਵਾਂ ਅਜਾਦੀ ਦਿਵਸ ਮਨਾਇਆ ਗਿਆ :- ਹੈਡ ਟੀਚਰ ਰਜਿੰਦਰ ਕੁਮਾਰ


ਹੁਸ਼ਿਆਰਪੁਰ -ਬੁਲੋਵਾਲ -15 ਅਗਸਤ 2022 (ਹਰਪ੍ਰੀਤ ਬੇਗ਼ਮਪੁਰੀ)
ਅੱਡਾ ਪਜੋਦਿਓਤਾ ਪਿੰਡ ਬੇਗਮਪੁਰ ਦੇ ਸਰਕਾਰੀ ਐਲੀਮੈਟਰੀ  ਸਕੂਲ ਵਿੱਚ 75 ਵਾਂ ਅਜਾਦੀ ਦਿਵਸ ਸਕੂਲ  ਹੈਡ ਟੀਚਰ ਰਜਿੰਦਰ ਕੁਮਾਰ ਜੀ ਦੀ ਦੇਖ ਰੇਖ ਵਿੱਚ  ਮਨਾਇਆ ਗਿਆ ਮਿਲੀ ਜਾਣਕਾਰੀ ਅਨੁਸਾਰ ਇਹ ਅਜਾਦੀ ਦਿਵਸ ਦਾ ਪ੍ਰੋਗਰਾਮ ਪਿੰਡ ਬੇਗਮਪੁਰ ਦੀ ਗ੍ਰਾਮ ਪੰਚਾਇਤ ਅਤੇ ਐਸ ਐਮ ਸੀ ਕਮੇਟੀ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਉਨ੍ਹਾਂ ਦੱਸਿਆ ਇਸ ਮੌਕੇ ਕੌਮੀ ਤਿਰੰਗਾ ਲਹਿਰਾਉਣ ਦੀ ਰਸਮ ਤੋਂ ਬਾਅਦ ਸਕੂਲ ਦੇ ਹੈਡ ਟੀਚਰ ਵਲੋਂ ਬੱਚਿਆਂ ਨੂੰ ਅਜਾਦੀ ਦਿਵਸ ਬਾਰੇ ਜਾਣਕਾਰੀ ਦਿਤੀ ਗਈ ਬੱਚਿਆਂ ਵਲੋਂ ਰੰਗਾਂਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ, ਹਾਜਰ ਬੱਚਿਆਂ ਨੂੰ ਪਰਮਾਤਮਾ ਦੇਵੀ ਟਰੱਸਟ ਵਲੋਂ ਸਟੇਸ਼ਨਰੀ ਵੰਡੀ ਗਈ ਉਨ੍ਹਾਂ ਦੱਸਿਆ ਆਏ ਹੋਏ ਸੱਜਣਾਂ ਅਤੇ ਬੱਚਿਆਂ ਲਈ ਚਾਹ ਪਕੌੜੇ ਅਤੇ ਮਠਿਆਈ ਦੇ ਲੰਗਰ ਲਗਾਏ ਗਏ ਜਿਸ ਦੀ ਸੇਵਾ ਸ਼੍ਰੀ ਬਿੰਦਰ ਪਾਲ ਜੀ ਅਤੇ ਬੇਗਮਪੁਰ ਦੇ ਸਰਪੰਚ ਸਾਹਿਬ ਸ੍ਰ. ਅਜੀਤ ਸਿੰਘ ਵਲੋਂ ਕੀਤੀ ਗਈ ਬੇਗਮਪੁਰ ਸਕੂਲ ਦੇ ਹੈਡ ਟੀਚਰ ਰਜਿੰਦਰ ਕੁਮਾਰ ਵਲੋਂ ਸਭ ਦਾ ਧੰਨਵਾਦ ਕੀਤਾ ਗਿਆ

Post a Comment

0 Comments