ਐੱਸ.ਐੱਸ.ਡੀ ਕਾਲਜ ਅਤੇ ਟੰਡਨ ਇੰਟਰਨੈਸਨਲ ਸਕੂਲ 'ਚ ਬੜੀ ਧੂਮਧਾਮ ਨਾਲ ਮਨਾਇਆ 75ਵਾਂ ਆਜਾਦੀ ਦਿਹਾੜਾ

 ਐੱਸ.ਐੱਸ.ਡੀ ਕਾਲਜ ਅਤੇ ਟੰਡਨ ਇੰਟਰਨੈਸਨਲ ਸਕੂਲ 'ਚ ਬੜੀ ਧੂਮਧਾਮ ਨਾਲ ਮਨਾਇਆ 75ਵਾਂ ਆਜਾਦੀ ਦਿਹਾੜਾ


ਬਰਨਾਲਾ,17,ਅਗਸਤ/ਕਰਨਪ੍ਰੀਤ ਕਰਨ 

 ਐੱਸ.ਐੱਸ.ਡੀ ਕਾਲਜ ਬਰਨਾਲਾ ਅਤੇ ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਵਿੱਚ 75ਵਾਂ ਅਜਾਦੀ ਦਿਹਾੜਾ  ਬੜੀ ਧੂਮਧਾਮ ਨਾਲ ਮਨਾਇਆ ਗਿਆ ਜੋ ਭਾਰਤ ਦੇ ਜੇਤੂ ਤਮਗੇ ਖਿਡਾਰੀਆਂ ਨੂੰ ਸਮਰਪਿਤ ਰਿਹਾ, ਸਮਾਗਮ ਦੇ ਮੁੱਖ ਮਹਿਮਾਨ ਐਡਵੋਕੇਟ ਸ੍ਰੀ ਰਾਹੁਲ ਗੁਪਤਾ,ਅਚਾਰਿਆ ਸ਼ਿਵ ਕੁਮਾਰ ਗੋਢ, ਕੁਲਵੰਤ ਰਾਏ ਗੋਇਲ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਆਪਣੇ ਭਾਸ਼ਣ ਚ, ਐਡਵੋਕੇਟ ਸ੍ਰੀ ਰਾਹੁਲ ਗੁਪਤਾ ਨੇ ਕਿਹਾ ਕਿ ਸਾਡੇ ਆਜਾਦੀ ਸੰਗਰਾਮ ਦੇ ਆਦਰਸ਼ਾਂ ਦੀ ਨੀਂਹ ਤੇ ਹੀ ਆਧੁਨਿਕ ਭਾਰਤ ਦਾ ਨਿਰਮਾਣ ਹੋ ਰਿਹਾ ਹੈ । ਸਾਡੇ ਰਾਸਟਰ ਨਾਇਕਾਂ ਨੇ ਦੇਸ ਨੂੰ ਦਮਨਕਾਰੀ ਵਿਦੇਸੀ ਸ਼ਾਸਨ ਤੋ ਮੁਕਤ ਕਰਾਉਣ ਚ ਹਮ ਭੂਮਿਕਾ ਨਿਭਾਈ !     


ਇਸ ਮੌਕੇ ਐੱਸ. ਡੀ. ਸਭਾ (ਰਜਿ.) ਬਰਨਾਲਾ ਦੇ ਸਰਪ੍ਰਸਤ ਸ੍ਰੀ ਸ਼ਿਵ ਦਰਸ਼ਨ ਕੁਮਾਰ ਸ਼ਰਮਾ ਸੀਨੀਅਰ ਵਕੀਲ ਨੇ ਕਿਹਾ ਕਿ ਸਾਡਾ ਸਿਰ ਮਾਣ ਨਾਲ ਝੁਕਦੈ, ਉਨਾਂ ਦੇਸ਼ ਭਗਤਾਂ , ਸੁਤੰਤਰਤਾ ਸੈਨਾਨੀਆਂ ਦੀ ਸਹਾਦਤ ਅੱਗੇ, ਜਿਨ੍ਹਾਂ ਸਾਡੀ ਅਜਾਦੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਹੈ। ਇਸ ਦਿਨ ਸਾਨੂੰ ਆਪਣੀਆਂ ਫੌਜਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਨਾ ਚਾਹੀਦਾ ਹੈ, ਜੋ ਦਿਨ ਰਾਤ ਸਮੁੰਦਰਾਂ, ਸਰਹੱਦਾਂ ਤੇ ਸਾਡੀ ਰਾਖੀ ਕਰਦੇ ਹਨ। ਕਾਲਜ ਦੇ ਵਾਇਸ ਪ੍ਰਿੰਸੀਪਲ ਭਾਰਤ ਭੂਸ਼ਨ ਨੇ ਕਿਹਾ ਕਿ ਦੇਸ ਵਾਸੀਆ ਦਾ ਟੋਕਿਓ ਉਲਾਪਿੰਕ ਵਿੱਚ ਭਾਰਤੀਆਂ ਖਿਡਾਰੀਆਂ ਨੇ ਤਮਗੇ ਜਿੱਤ ਕੇ ਆਪਣੇ ਦੇਸ ਦਾ ਨਾਮ ਰੌਸਨ ਕੀਤਾ ਹੈ

         ਐੱਸ. ਡੀ. ਸਭਾ (ਰਜਿ.) ਬਰਨਾਲਾ ਦੇ ਜਨਰਲ ਸਕੱਤਰ ਸ੍ਰੀ ਸ਼ਿਵ ਸਿੰਗਲਾ ਨੇ ਕਿਹਾ ਕਿ ਅਸੀ ਭਾਗਾਂ ਵਾਲੇ ਹਾਂ ਮਹਾਤਮਾ ਗਾਂਧੀ,ਭਗਤ ਸਿੰਘ ਰਾਜਗੁਰੂ ਸੁਖਦੇਵ ਸਿੰਘ ਸਾਡੇ ਅਜਾਦੀ ਦੇ ਮਾਰਗ ਦਰਸ਼ਕ ਰਹੇ, ਆਜ਼ਾਦੀ ਦੀ ਭਾਵਨਾ ਭਾਰਤ ਦੇ ਸਪੂਤਾਂ ਅਤੇ ਭਾਰਤ ਦੀ ਮਿੱਟੀ ਵਿੱਚ ਹੀ ਸੰਭਵ ਸੀ। ਸਮਾਨਤਾ ਅਤੇ ਨਿਆਂ ਦੇ ਲਈ ਉਹਨਾਂ ਦੀ ਪ੍ਰਤੀਬੱਧਤਾ ਸਾਡੇ ਗਣਤੰਤਰ ਦਾ ਮੂਲ ਮੰਤਰ ਹੈ । ਇਸ ਸੁਭ ਅਵਸਰ ਤੇ ਐੱਸ. ਡੀ. ਸਭਾ (ਰਜਿ.) ਬਰਨਾਲਾ ਵੱਲੋਂ ਐੱਸ. ਐੱਸ. ਡੀ ਕਾਲਜ ਦੇ ਪ੍ਰੋਫੈਸਰ ਸਹਿਬਾਨਾਂ ਨੂੰ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਕਾਲਜ ਦੇ ਵਾਇਸ ਪ੍ਰਿੰਸੀਪਲ ਭਾਰਤ ਭੂਸਣ , ਐੱਸ.ਐੱਸ. ਡੀ. ਕਾਲਜ ਦੇ ਪ੍ਰੋ. ਮਨੀਸੀ ਦੱਤ ਸ਼ਰਮਾ, ਪ੍ਰੋ. ਨੀਰਜ ਸਰਮਾ, ਪ੍ਰੋ. ਕਰਨੈਲ ਸਿੰਘ, ਪ੍ਰੋ. ਉਪਕਾਰ ਸਿੰਘ, ਪ੍ਰੋ. ਰਾਹੁਲ ਗੁਪਤਾ, ਪ੍ਰੋ. ਦਲਵੀਰ ਕੌਰ, ਪ੍ਰੋ. ਬਿਕਰਮਜੀਤ ਸਿੰਘ ਅਤੇ ਕਾਲਜ ਦਾ ਸਮੂਹ ਸਟਾਫ ਹਾਜਿਰ ਸੀ। ਕਾਲਜ ਦੇ ਵਾਈਸ ਪ੍ਰਿੰਸੀਪਲ ਨੇ ਮੁੱਖ ਮਹਿਮਾਨ , ਪ੍ਰਬੰਧਕ ਕਮੇਟੀ ਅਤੇ ਹੋਰ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ।   

       ਇਸ ਤੋਂ ਪਹਿਲਾਂ ਟੰਡਨ ਇੰਟਰਨੈਸਨਲ ਸਕੂਲ ਵਿੱਚ ਵੀ ਅ਼ਾਜਾਦੀ ਦਾ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ। ਉਥੇ ਸਕੂਲ ਦੀ ਪ੍ਰਿੰਸਪਲ ਸਰੂਤੀ ਸਰਮਾ ਅਤੇ ਕੋਆਰਡੀਨੇਟਰ ਸਾਲਿਨੀ ਕੌਸਲ ਦੀ ਅਗਵਾਈ ਵਿੱਚ ਸਕੂਲ ਦੇ ਬੱਚਿਆਂ ਨੇ ਤਿਰੰਗੇ ਨੂੰ ਸਲਾਮੀ ਦਿੱਤੀ ਅਤੇ ਰੰਗਾਰੰਗ ਪ੍ਰੋਗਰਾਮ ਪੇਸ ਕਰਦਿਆਂ ਦੇਸ ਭਗਤੀ ਦੇ ਗੀਤ ਗਾਏ। ਇਸ ਮੌਕੇ ਸਿਵਦਰਸਨ ਸਰਮਾ ਅਤੇ ਸਿਵ ਸਿੰਗਲਾ ਨੇ ਅਜਾਦੀ ਦਿਹਾੜੇ ਦੀਆਂ ਮੁਬਾਰਕਾਂ ਦਿੰਦਿਆਂ ਬੱਚਿਆਂ ਨੂੰ ਅਸੀ

Post a Comment

0 Comments