ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਅਤੇ ਅੰਤਰਰਾਸ਼ਟਰੀ ਸਰਬ ਕੰਬੋਜ ਸਭਾ ਵਲੋਂ ਸ਼ਹੀਦ ਊਧਮ ਸਿੰਘ ਜੀ ਦੀ 82ਵੀਂ ਵਰੇਗੰਢ ਮਨਾਈ ਗਈ।

 ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਅਤੇ ਅੰਤਰਰਾਸ਼ਟਰੀ ਸਰਬ ਕੰਬੋਜ ਸਭਾ ਵਲੋਂ ਸ਼ਹੀਦ ਊਧਮ ਸਿੰਘ ਜੀ ਦੀ 82ਵੀਂ ਵਰੇਗੰਢ ਮਨਾਈ ਗਈ।

 


ਜੰਡਿਆਲਾ ਗੁਰੂ 14 ਅਗਸਤ ( ਮਲਕੀਤ ਸਿੰਘ ਚੀਦਾ ) ਅੱਜ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਅਤੇ ਅੰਤਰਰਾਸ਼ਟਰੀ ਸਰਬ ਕੰਬੋਜ ਸਭਾ ਵਲੋਂ ਸ਼ਹੀਦ ਊਧਮ ਸਿੰਘ ਜੀ ਦੀ 82ਵੀਂ ਵਰੇਗੰਢ  ਮਨਾਉਂਦਿਆਂ ਉਨ੍ਹਾਂ ਦੇ ਬਲੀਦਾਨ ਨੂੰ ਯਾਦ ਕਰਦਿਆਂ ਸੇਂਟ ਸੋਲਜਰ ਸਕੂਲ ਦੇ ਸ਼ਾਨਦਾਰ  ਔਡੀਟੋਰੀਅਮ ਵਿੱਚ ਵੱਖ ਵੱਖ ਸਕੂਲਾਂ ਦੇ ਬੱਚਿਆਂ ਦੀ ਵਿਦਿਅਕ ਮੁਕਾਬਲੇ ਕਰਵਾਏ ਗਏ।  ਜਿਸ ਵਿੱਚ ਬੱਚਿਆਂ ਦੇ ਕਵਿਤਾ ਮੁਕਾਬਲੇ ,ਡਰਾਇੰਗ ਮੁਕਾਬਲੇ ਤੇ ਸ਼ਹੀਦ ਊਧਮ ਸਿੰਘ ਜੀ ਦੀ ਜੀਵਨੀ ਨਾਲ ਸਬੰਧੀ ਕੋਰੀਓਗ੍ਰਾਫੀ ਦੇ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਨੂੰ ਦੋ ਕੈਟਾਗਿਰੀ ਵਿਚ ਵੰਡਿਆ ਗਿਆ ਜੂਨੀਅਰ ਅਤੇ ਸੀਨੀਅਰ।10 ਅਗਸਤ ਨੂੰ ਕਵਿਤਾ ਅਤੇ ਡਰਾਇੰਗ  ਦੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਲਗਪਗ 15 ਸਕੂਲਾਂ ਨੇ ਭਾਗ ਲਿਆ ਅਤੇ ਸ਼ਹੀਦ ਊਧਮ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ ਕਵਿਤਾ ਗਾਈਆਂ  ਗਈਆ ।ਡਰਾਇੰਗ ਵਿਚ ਬੱਚਿਆਂ ਨੂੰ ਸ਼ਹੀਦ ਊਧਮ ਸਿੰਘ ਜੀ ਦੇ ਚਿੱਤਰ ਬਣਾਉਣ ਲਈ ਕਿਹਾ ਗਿਆ ਸਾਰਿਆਂ ਬੱਚਿਆਂ ਨੇ ਬਹੁਤ ਵਧੀਆ ਪੇਸ਼ਕਸ਼ ਵੀ ਕੀਤੀ ।ਉਪਰੰਤ 13 ਅਗਸਤ ਨੂੰ ਕੋਰੀਓਗ੍ਰਾਫੀ ਦੇ ਮੁਕਾਬਲੇ ਕਰਵਾਏ ਗਏ ਜਿਸ ਚ 7 ਟੀਮਾਂ ਨੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਵਿੱਚ ਸੇਂਟ ਸੋਲਜ਼ਰ ਸਕੂਲ ਜੰਡਿਆਲਾ ਗੁਰੂ ਨੇ ਪਹਿਲਾ ਸਥਾਨ, ਸੇਂਟ ਸੋਲਜਰ ਸਕੂਲ ਮਜੀਠਾ ਨੇ ਦੂਜਾ ਸਥਾਨ ਅਤੇ ਸੇਂਟ ਸੋਲਜਰ ਸਕੂਲ ਚਵਿੰਡਾ ਦੇਵੀ ਨੇ ਤੀਸਰਾ ਸਥਾਨ ਹਾਸਿਲ ਕੀਤਾ।  ਮੰਚ ਸੰਚਾਲਕ ਦੀ ਭੂਮਿਕਾ ਜਸਬੀਰ ਸਿੰਘ ਨੇ ਬਾਖੂਬੀ ਨਿਭਾਈ। ਇਸ ਮੌਕੇ ਤੇ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਐਕਸ ਜ਼ਿਲ੍ਹਾ ਸੈਸ਼ਨ ਜੱਜ ਪਰਮਿੰਦਰਪਾਲ ਸਿੰਘ ਜੀ  ਨਿੱਜੀ ਤੌਰ ਤੇ ਸ਼ਾਮਲ ਹੋਏ। ਉਨ੍ਹਾਂ ਨੇ ਸ਼ਹੀਦ ਊਧਮ ਸਿੰਘ ਜੀ ਦੀ ਜੀਵਨੀ ਤੇ ਝਾਤ ਪਾਉਂਦਿਆਂ ਸਭ ਨੂੰ ਸਮਾਜ ਭਲਾਈ ਦੇ ਕੰਮ ਕਰਨ ਲਈ ਪ੍ਰੇਰਿਆ।  ਇਸ ਮੌਕੇ ਤੇ ਸੇਂਟ ਸੋਲਜਰ ਸਕੂਲ ਗਰੁੱਪ ਆਫ  ਸਕੂਲਜ਼  ਦੇ ਮੈਨੇਜਿੰਗ ਡਾਇਰੈਕਟਰ ਡਾ ਮੰਗਲ ਸਿੰਘ ਕਿਸ਼ਨਪੁਰੀ ਜੀ ਨੇ ਕਿਹਾ ਕਿ ਸਾਡਾ ਵਿੱਦਿਅਕ ਮੁਕਾਬਲੇ  ਕਰਵਾਉਣ ਦਾ ਮਕਸਦ ਸ਼ਹੀਦ ਊਧਮ ਸਿੰਘ ਜੀ ਦੇ ਬਲੀਦਾਨ ਦੀ ਕਹਾਣੀ ਨੂੰ ਘਰ ਘਰ ਪਹੁੰਚਾਉਣਾ ਹੈ ਅਤੇ ਸਾਰੇ ਬੱਚਿਆਂ ਨੂੰ ਸ਼ਹੀਦਾਂ ਦੇ ਬਲੀਦਾਨ ਬਾਰੇ ਪਤਾ ਹੋਣਾ ਚਾਹੀਦਾ ਹੈ। ਕਿ  ਕਿਸ ਤਰ੍ਹਾਂ ਦੇਸ਼ ਦੇ ਸੂਰਮਿਆਂ ਨੇ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ। ਇਸ ਮੌਕੇ ਤੇ  ਸੇਂਟ ਸੋਲਜਰ ਸਕੂਲ ਦੇ ਪ੍ਰਿੰਸੀਪਲ ਅਮਰਪ੍ਰੀਤ ਕੌਰ ਜੀ, ਸ੍ਰੀਮਤੀ ਅਮਨਦੀਪ ਕੌਰ ਪ੍ਰਿੰਸੀਪਲ (ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਚਵਿੰਡਾ ਦੇਵੀ),ਕੰਬੋਜ ਸਭਾ ਵਲੋਂ ਸਰਦਾਰ ਕ੍ਰਿਪਾਲ ਸਿੰਘ ਰਾਮਦਿਵਾਲੀ, ਹਰਦੀਪ ਸਿੰਘ ਨਵਾਂ ਪਿੰਡ,ਕੈਸ਼ੀਅਰ ਅਮਰਜੀਤ ਸਿੰਘ,  ਦਿਲਬਾਗ  ਸਿੰਘ ਧੰਜੂ, ਮੁੱਖ ਖੇਤੀਬਾੜੀ ਅਫਸਰ ਬਲਬੀਰ ਸਿੰਘ ਚੰਦੀ, ਪ੍ਰੋ ਪਰਮਜੀਤ ਸਿੰਘ  ਪੀ ਟੀ ਆਰ ,ਸੁਰਿੰਦਰ ਸਿੰਘ ਚੰਦੀ,ਮਨਜੀਤ ਸਿੰਘ  ਹਮਜ਼ਾ'  ਭਾਅ ਜੀ  ਮੱਖਣ ਮੰਡੀ ਵਾਲੇ ,ਵਾਈਸ ਪ੍ਰਿੰਸੀਪਲ ਗੁਰਪ੍ਰੀਤ ਕੌਰ,ਕੋਆਰਡੀਨੇਟਰ ਸ਼ਿਲਪਾ ਸ਼ਰਮਾ ,ਕੋਆਰਡੀਨੇਟਰ ਨਿਲਾਕਸ਼ੀ  ਅਤੇ ਹੋਰ ਸੈਂਕੜੇ ਸੱਜਣ ਹਾਜ਼ਰ ਸਨ। ਅੰਤ ਆਏ ਮੁੱਖ ਮਹਿਮਾਨ,ਡਾ ਮੰਗਲ ਸਿੰਘ ਕਿਸ਼ਨਪੁਰੀ ਅਤੇ ਹੋਰ ਪਤਵੰਤੇ ਸੱਜਣਾਂ ਨੇ ਜੇਤੂ ਬੱਚਿਆਂ ਨੂੰ ਸ਼ਾਨਦਾਰ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਅਤੇ ਆਏ ਹੋਏ ਸਾਰੇ ਮਹਿਮਾਨ ਅਤੇ ਸਕੂਲ ਦਾ ਧੰਨਵਾਦ ਕੀਤਾ ।

Post a Comment

0 Comments