ਪ੍ਰਾਈਵੇਟ ਟਰਾਂਸਪੋਰਟਰਾਂ ਵਲੋਂ ਆਪਣੀਆਂ ਲਟਕਦੀਆਂ ਮੰਗਾਂ ਦੀ ਪੂਰਤੀ ਲਈ 9ਅਗਸਤ ਨੂੰ ਪੰਜਾਬ 'ਚ ਇਕ ਦਿਨ ਲਈ ਚੱਕਾ ਜਾਮ-ਸਿੱਧੂ ਬ੍ਰਦਰ੍ਸ ਧਰਮਵੀਰ ਕਮਲਵੀਰ

 ਪ੍ਰਾਈਵੇਟ ਟਰਾਂਸਪੋਰਟਰਾਂ ਵਲੋਂ ਆਪਣੀਆਂ ਲਟਕਦੀਆਂ ਮੰਗਾਂ ਦੀ ਪੂਰਤੀ ਲਈ 9ਅਗਸਤ ਨੂੰ ਪੰਜਾਬ 'ਚ ਇਕ ਦਿਨ ਲਈ ਚੱਕਾ ਜਾਮ-ਸਿੱਧੂ ਬ੍ਰਦਰ੍ਸ ਧਰਮਵੀਰ ਕਮਲਵੀਰ


ਬਰਨਾਲਾ,8 ,ਅਗਸਤ /ਕਰਨਪ੍ਰੀਤ ਕਰਨ/
ਗੋਬਿੰਦ ਮੋਟਰਜ਼ ਪ੍ਰਾਈਵੇਟ ਲਿਮਟਡ ਦੇ ਚੇਅਰਮੈਨ ਧਰਮਵੀਰ ਸਿੱਧੂ ਤੇ ਕਮਲਵੀਰ ਸਿੱਧੂ  ਨੇ ਪ੍ਰੈਸ ਦੇ ਰੂਬਰੂ ਹੁੰਦਿਆਂ ਕਿਹਾ ਕਿ ਸੂਬੇ ਦੇ ਪ੍ਰਾਈਵੇਟ ਟਰਾਂਸਪੋਰਟਰਾਂ ਵਲੋਂ ਆਪਣੀਆਂ ਲਟਕਦੀਆਂ ਮੰਗਾਂ ਦੀ ਪੂਰਤੀ ਲਈ
ਸਰਕਾਰ 'ਵਿਰੁੱਧ ਡੰਕਾ ਵਜਾਉਂਦਿਆਂ ਕਿਹਾ ਕਿ 9 ਅਗਸਤ ਨੂੰ ਪੰਜਾਬ 'ਚ ਇਕ ਦਿਨ ਲਈ ਚੱਕਾ ਜਾਮ ਕਰਨ ਦਾ ਫੈਸਲਾ ਕੀਤਾ ਹੈ। ਪੰਜਾਬ ਮੋਟਰ ਯੂਨੀਅਨ ਵਲੋਂ ਦੇ ਅਹੁਦੇਦਾਰਾਂ ਵਲੋਂ ਮੰਗਾਂ ਸਬੰਧੀ ਵਿਭਾਗ ਦੇ ਅਧਿਕਾਰੀਆਂ ਅਤੇ ਇੱਥੋਂ ਤਕ ਕਿ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਗੱਲ ਕਰ ਚੁੱਕੇ ਹਾਂ ਪਰ ਅੱਜ ਤਕ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ                    ਉਨ੍ਹਾਂ ਕਿਹਾ ਕਿ ਔਰਤਾਂ ਨੂੰ ਮੁਫ਼ਤ ਬੱਸ ਸੇਵਾ ਦੇਣ ਕਾਰਨ ਨਿੱਜੀ ਖੇਤਰ ਦੀਆਂ ਬੱਸਾਂ ਘਾਟੇ 'ਚ ਆ ਗਈਆਂ ਹਨ। ਜ਼ਿਆਦਾਤਰ ਪ੍ਰਾਈਵੇਟ ਬੱਸ ਅਪਰੇਟਰ ਟੈਕਸ ਡਿਫਾਲਟਰ ਬਣ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਕਾਰਨ ਬੱਸਾਂ ਦੀਆਂ ਕਿਸ਼ਤਾਂ ਕਟਣ ਲੱ ਦੇਗ ਪਈਆਂ ਹਨ। ਔਰਤਾਂ ਨੂੰ ਸ਼ਨਿਚਰਵਾਰ ਤੇ ਐਤਵਾਰ ਨੂੰ ਮੁਫਤ ਬੱਸ ਦੀ ਸਹੂਲਤ ਪ੍ਰਾਈਵੇਟ ਦੇ ਨਾਲ ਨਾਲ ਸਰਕਾਰੀ ਦੋਵਾਂ 'ਚ ਦਿੱਤੀ ਜਾਵੇ। ਬੱਸ ਅਪਰੇਟਰਾਂ ਨੇ ਮੰਗ ਕੀਤੀ ਕਿ ਸਰਕਾਰੀ ਬੱਸਾਂ ਦੀ ਤਰਜ਼ ’ਤੇ ਪ੍ਰਾਈਵੇਟ ਬੱਸਾਂ ਨੂੰ ਸਬਸਿਡੀ ਦਿੱਤੀ ਜਾਵੇ। ਸਰਕਾਰਾਂ ਦੀ ਅਣਦੇਖੀ ਤੇ ਮੰਦੀ ਦੀ ਮਾਰ  ਕਾਰਨ ਬੱਸ ਅਪਰੇਟਰ ਕੋਰੋਨਾ ਦੇ ਸਮੇਂ ਦੌਰਾਨ ਟੈਕਸ ਡਿਫਾਲਟਰ ਬਣ ਗਏ ਸਨ। ਪੰਜਾਬ ਸਰਕਾਰ ਨੇ 31 ਦਸੰਬਰ 2020 ਨੂੰ ਟੈਕਸ ਚ ਛੂਟ ਤਹਿਤ 1 ਅਪ੍ਰੈਲ, 2021 ਤੋਂ 31 ਜੁਲਾਈ, 2021 ਤਕ ਕਿਲੋਮੀਟਰ ਅਨੁਪਾਤ 'ਚ ਮੋਟਰ ਵਹੀਕਲ ਟੈਕਸ ਮਾਫ਼ ਕੀਤਾ ਗਿਆ ਸੀ, ਜਦੋਂਕਿ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਨੇ ਪ੍ਰਾਈਵੇਟ ਬੱਸ ਆਪਰੇਟਰਾਂ ਨੂੰ 19 ਮਹੀਨਿਆਂ ਦੀ ਟੈਕਸ ਛੋਟ ਦਿੱਤੀ ਸੀ। ਉਹਨਾਂ  ਮੰਗ ਕੀਤੀ ਕਿ ਮੋਟਰ ਵਾਹਨ ਟੈਕਸ ਨੂੰ ਘਟਾ ਕੇ 1 ਰੁਪਏ ਪ੍ਰਤੀ ਕਿਲੋਮੀਟਰ ਕੀਤਾ ਜਾਵੇ।  ਡੀਜ਼ਲ ਦੇ ਅਸਮਾਨ ਚੜੇ ਰੇਟਾਂ ਕਾਰਨ ਉਨ੍ਹਾਂ ਬੱਸ ਕਿਰਾਏ 'ਚ ਵਾਧਾ ਕਰਨ ਦੀ ਵੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅੱਜ ਡੀਜ਼ਲ 90 ਰੁਪਏ ਦੇ ਕਰੀਬ ਪਹੁੰਚ ਗਿਆ ਹੈ। ਪ੍ਰਤੀ ਬੱਸ ਡੀਜ਼ਲ ਦੀ ਕੀਮਤ 1290 ਰੁਪਏ ਵਧ ਗਈ ਹੈ, ਪਰ ਸਰਕਾਰ ਬੱਸ ਦਾ ਕਿਰਾਇਆ ਨਹੀਂ ਵਧਾ ਰਹੀ। 9 ਅਗਸਤ ਨੂੰ ਸਾਰੇ ਪ੍ਰਾਈਵੇਟ ਬੱਸ ਅਪਰੇਟਰ ਇਕ ਦਿਨ ਦੀ ਹੜਤਾਲ 'ਤੇ ਜਾਣਗੇ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ 14 ਅਗਸਤ ਨੂੰ ਬੱਸ ਅਪਰੇਟਰ ਦੋਬਾਰਾ  ਅਗਲੀ ਰਣਨੀਤੀ ਉਲੀਕਣਗੇ!

Post a Comment

0 Comments