ਵਿਸ਼ਾਲ ਖ਼ੂਨਦਾਨ ਕੈਂਪ 9 ਸਤੰਬਰ ਦਿਨ ਸ਼ੁੱਕਰਵਾਰ ਨੂੰ ਐਸ.ਐਸ.ਡੀ ਕਾਲਜ ਬਰਨਾਲਾ ਵਿਖੇ ਸਿੰਧਵਾਨੀ,

ਵਿਸ਼ਾਲ ਖ਼ੂਨਦਾਨ ਕੈਂਪ 9 ਸਤੰਬਰ ਦਿਨ ਸ਼ੁੱਕਰਵਾਰ ਨੂੰ ਐਸ.ਐਸ.ਡੀ ਕਾਲਜ ਬਰਨਾਲਾ ਵਿਖੇ ਸਿੰਧਵਾਨੀ, 

ਬਰਨਾਲਾ 26 ਅਗਸਤ/ਕਰਨਪ੍ਰੀਤ ਕਰਨ

 ਵਿਵੇਕ ਸਿੰਧਵਾਨੀ ਇੰਚਾਰਜ ਅਦਾਰਾ ਹਿੰਦ ਸਮਾਚਾਰ ਗਰੁੱਪ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਦਮ ਸ਼੍ਰੀ ਵਿਜੇ ਚੋਪੜਾ ਜੀ ਦੀ ਰਹਿਨੁਮਾਈ ਹੇਠ ਅਦਾਰਾ ਹਿੰਦ ਸਮਾਚਾਰ ਗਰੁੱਪ ਸੰਸਥਾਪਕ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਦੇ ਬਲਿਦਾਨ ਦਿਵਸ ਮੌਕੇ 9 ਸਤੰਬਰ 2022 ਦਿਨ ਸ਼ੁੱਕਰਵਾਰ ਨੂੰ ਵਿਸ਼ਾਲ ਖ਼ੂਨਦਾਨ ਕੈਂਪ ਬਰਨਾਲਾ ਵੈੱਲਫੇਅਰ ਕਲੱਬ, ਲਾਇਨਜ਼ ਕਲੱਬ ਮੇਨ ਅਤੇ ਰੋਟਰੀ ਕਲੱਬ ਅਤੇ ਵੱਖ ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਆਪ ਵੱਲੋਂ ਦਾਨ ਕੀਤਾ ਖੂਨ ਕਿਸੇ ਲੋੜਵੰਦ ਦੀ ਜ਼ਿੰਦਗੀ ਬਚਾ ਸਕਦਾ ਹੈ। ਇਸ ਕੈਂਪ ਵਿਚ ਔਰਤਾਂ ਤੇ ਨੌਜਵਾਨ ਲੜਕੀਆਂ ਵੀ ਖੂਨ ਦਾਨ ਕਰਨ ਲਈ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰ ਰਹੀਆਂ ਹਨ। ਆਉ ਇਸ ਮਹਾਨ ਕਾਰਜ ਵਿੱਚ ਆਪਣਾ ਯੋਗਦਾਨ ਪਾਉਣ ਲਈ ਆਪਣਾ ਨਾਮ ਦਰਜ ਕਰਵਾਈਏ। ਇਸ ਕੈਂਪ ਨੂੰ ਸਫ਼ਲ ਬਣਾਉਣ ਲਈ ਵੱਧ ਤੋਂ ਵੱਧ ਦਾਨੀ ਸੱਜਣ ਆਪਣਾ ਨਾਮ ਖ਼ੂਨਦਾਨ ਕਰਨ ਲਈ ਹੇਠ ਲਿਖੇ ਮੋਬਾਇਲ ਨੰਬਰਾਂ ਤੇ ਵੀ ਦਰਜ ਕਰਵਾ ਸਕਦੇ ਹਨ। ਇਸ ਕੈਂਪ ਵਿੱਚ ਖ਼ੂਨਦਾਨ ਕਰਨ ਵਾਲੇ ਦ‍ਾਨੀ ਸੱਜਣਾ ਨੂੰ ਅਦਾਰਾ ਜਗ ਬਾਣੀ ਗਰੁੱਪ ਵੱਲੋਂ ਵਿਸ਼ੇਸ ਤੌਰ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਤੁਸੀਂ 9 ਸਤੰਬਰ ਦਿਨ ਸ਼ੁੱਕਰਵਾਰ ਨੂੰ ਐਸਐਸਡੀ ਕਾਲਜ ਬਰਨਾਲਾ ਵਿਖੇ ਪੁੱਜਕੇ ਸਵੇਰੇ 9 ਵਜੇ ਤੋਂ 2 ਵਜੇ ਦੁਪਹਿਰ ਤੱਕ ਖ਼ੂਨਦਾਨ ਕਰ ਸਕਦੇ ਹੋ। ਵਿਵੇਕ ਸਿੰਧਵਾਨੀ, ਸੰਜੀਵ ਬਾਂਸਲ ਪ੍ਰਧਾਨ ਬਰਨਾਲਾ ਵੈੱਲਫੇਅਰ ਕਲੱਬ ,ਪੰਕਜ ਗੋਇਲ ਸਕੱਤਰ ਦੇ ਨੰਬਰਾਂ ਤੇ ਖੂਨਦਾਨੀ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।

Post a Comment

0 Comments