*ਸਿਵਲ ਸਰਜਨ ਮੋਗਾ ਵਲੌ ਸਿਹਤ ਸੰਸਥਾਵਾਂ ਦੀ ਚੈਕਿੰਗ*

 ਸਿਵਲ ਸਰਜਨ ਮੋਗਾ ਵਲੌ ਸਿਹਤ ਸੰਸਥਾਵਾਂ ਦੀ ਚੈਕਿੰਗ

ਡਿਊਟੀ ਤਨਦੇਹੀ ਨਾਲ ਨਿਭਾਉਣ ਵਾਲਿਆਂ ਦੀ ਸ਼ਲਾਘਾ ਕੀਤੀ                                                      


ਮੋਗਾ: 03 ਅਗਸਤ { ਕੈਪਟਨ ਸੁਭਾਸ਼ ਚੰਦਰ ਸ਼ਰਮਾ} :=  ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ ਡਾਕਟਰ ਐਸ ਪੀ ਸਿੰਘ ਸਿਵਲ ਸਰਜਨ ਮੋਗਾ ਵਲੌ  ਜਿਲੇ ਦੀਆਂ ਸਿਹਤ ਸੰਸਥਾਵਾਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ।  ਸਿਵਲ ਸਰਜਨ ਵਲੌ ਜਿਥੇ ਨਵੇਂ ਬਣ ਰਹੇ "ਆਮ ਆਦਮੀ ਕਲੀਨਿਕ" ਦਾ ਜਾਇਜਾ ਲਿਆ ਗਿਆ। ਸਿਵਲ ਸਰਜਨ ਵਲੌ ਲੰਢੇ ਕੇ, ਘੋਲੀਆ ਖੁਰਦ, ਹਿੰਮਤਪੁਰਾ ਹੈਲਥ ਵੈਲਨੈਸ ਸੈਂਟਰ ਦਾ ਵੀ ਦੌਰਾ ਕੀਤਾ। ਇਸ ਮੌਕੇ ਮੈਡੀਕਲ ਅਫਸਰ ਅਤੇ ਸਟਾਫ ਨਰਸਾਂ ਦਾ ਦਫਤਰੀ ਰਿਕਾਰਡ ਚੈਕ ਕੀਤਾ ਗਿਆ। ਸਿਵਲ ਸਰਜਨ ਵਲੌ ਬਹੁਤ ਹੀ ਬਰੀਕੀ ਨਾਲ  ਮੁਆਇਨਾ ਕੀਤਾ ਗਿਆ। ਚੈਕਿੰਗ ਦੌਰਾਨ ਸਭ ਠੀਕ ਪਾਇਆ ਗਿਆ। ਇਸ ਮੌਕੇ ਸਿਵਲ ਸਰਜਨ ਡਾਕਟਰ  ਐਸ ਪੀ ਸਿੰਘ  ਨੇ ਵਧੀਆ ਕਾਰਗੁਜਾਰੀ ਵਾਲੇ ਸਟਾਫ ਦੀ ਸ਼ਲਾਘਾ ਕੀਤੀ। ਇਸ ਮੌਕੇ  ਉਹਨਾਂ ਨਾਲ ਡਾਕਟਰ ਰਾਜੇਸ਼ ਅੱਤਰੀ ਡਿਪਟੀ ਮੈਡੀਕਲ ਕਮਿਸ਼ਨਰ,  ਅਤੇ ਜਿਲਾ ਬੀ ਸੀ ਸੀ ਮੀਡੀਆ ਕੋਆਰਡੀਨੇਟਰ ਅੰਮ੍ਰਿਤ ਸ਼ਰਮਾ ਵੀ ਹਾਜਰ ਸਨ।

Post a Comment

0 Comments