ਲਹਿੰਬਰ ਸਿੰਘ ਤੱਗੜ ਨੇ ਪੰਜਾਬ ਅੰਦਰ ਖੱਬੀ ਲਹਿਰ ਨੂੰ ਵੱਡੀ ਢਅ ਲਾਈ -- ਸੁਰਿੰਦਰ ਖੀਵਾ

 ਲਹਿੰਬਰ ਸਿੰਘ ਤੱਗੜ ਨੇ ਪੰਜਾਬ ਅੰਦਰ ਖੱਬੀ ਲਹਿਰ ਨੂੰ ਵੱਡੀ ਢਅ ਲਾਈ  --  ਸੁਰਿੰਦਰ ਖੀਵਾ


ਸ਼ਾਹਕੋਟ 01 ਅਗਸਤ (ਲਖਵੀਰ ਵਾਲੀਆ) :-
ਕਾਮਰੇਡ ਸੁਰਿੰਦਰ ਖੀਵਾ ਨੇ ਪਰੈਸ ਬਿਆਨ ਜਾਰੀ ਕਰਦਿਆ ਕਿਹਾ, ਸ਼੍ਰੀ ਲਹਿੰਬਰ ਸਿੰਘ ਤੱਗੜ  ਸਕੱਤਰ  ਸੀ ਪੀ ਆਈ ਅੈਮ ਜਲੰਧਰ ਕਪੂਰਥਲਾ  ਵੱਲੋਂ ਮੇਰੇ ਬਾਰੇ  ਵੱਖ ਵੱਖ ਅਖ਼ਬਾਰਾਂ ਵਿੱਚ  ਆਨਲਾਈਨ ਮੀਟਿੰਗ ਕਰਕੇ  ਮੈਨੂੰ ਪਾਰਟੀ ਚੋਂ ਮੁੱਢਲੀ ਮੈਂਬਰਸ਼ਿਪ ਚ ਖਾਰਜ ਕਰਨ ਦਾ ਪ੍ਰੈੱਸ ਬਿਆਨ ਦਿੱਤਾ ਹੈ ।

   ਮੈਂ ਸੀ ਪੀ ਆਈ ਐਮ  ਦੇ ਪ੍ਰੋਗਰਾਮ  ਤੇ ਵਿਧਾਨ ਨੂੰ ਪੂਰੀ ਤਰ੍ਹਾਂ ਮੰਨਦਾ ਹਾਂ । ਸਰੀ ਤੱਗੜ ਨੇ   ਮੈਨੂੰ   ਜ਼ਿਲ੍ਹਾ ਕਮੇਟੀ ਦੀ ਆਨ ਲਾਈਨ ਮੀਟਿੰਗ ਕਰਕੇ  ਖਾਰਜ ਕਰਨ ਦਾ  ਪ੍ਰੈਸ ਬਿਆਨ ਦਿੱਤਾ ਹੈ ।ਸ੍ਰੀ ਤੱਗਡ਼ ਇਸ ਬਿਆਨ ਵਿਚ ਸਰਾਸਰ ਝੂਠ ਬੋਲ ਰਹੇ ਹਨ ।ਮੇਰੇ ਤੇ ਲਗਾਏ ਗਏ ਇਲਜ਼ਾਮ ਬਿਲਕੁਲ ਝੂਠੇ ਤੇ ਧੜੇਬੰਦੀ ਤੋਂ ਪ੍ਰੇਰਤ ਹਨ  । ਉਨ੍ਹਾਂ ਨੇ ਆਨਲਾਈਨ ਕੋਈ ਮੀਟਿੰਗ ਨਹੀਂ ਕੀਤੀ ।ਪਿਛਲੇ ਅਠਾਰਾਂ ਮਹੀਨਿਆਂ ਤੋਂ ਮੇਰੇ ਨਾਲ ਫੋਨ ਤੇ ਵੀ ਕੋਈ ਗੱਲ ਨਹੀਂ ਕੀਤੀ ।ਧੜੇਬੰਦੀ ਵਿੱਚ  ਸ੍ਰੀ ਤੱਗਡ਼  ਆਪਣੇ ਮੁੱਢਲੇ ਜੀਵਨ ਤੋਂ ਹੀ ਪੂਰੀ ਤਰ੍ਹਾਂ ਗਲਤਾਨ ਹਨ ।ਉਨ੍ਹਾਂ ਦੀ ਇਸ ਪ੍ਰਵਿਰਤੀ ਕਰਕੇ  ਸੀ ਪੀ ਆਈ ਐਮ  ਤੇ ਖੱਬੀ ਲਹਿਰ ਦਾ ਪੰਜਾਬ ਅੰਦਰ ਭਾਰੀ ਨੁਕਸਾਨ ਹੋਇਆ ਹੈ ।ਸ੍ਰੀ ਤੱਗਡ਼ ਸੇਖੋ  ਸੰਸਾਰ ਪੱਧਰ ਦੇ ਚੱਲੇ  ਕਿਸਾਨੀ ਸੰਘਰਸ਼ ਦੇ ਸਾਂਝੇ ਮੋਰਚੇ ਦੇ  ਘੋਰ ਵਿਰੋਧੀ ਰਹੇ ਹਨ ।ਕਿਸਾਨ ਸਭਾ ਦੀ ਅਗਵਾਈ ਵਿੱਚ  ਜਿਨ੍ਹਾਂ ਲੋਕਾਂ ਨੇ ਵੀ  ਇਸ ਕਿਸਾਨ ਮਹਾਂਕੁੰਭ ਵਿੱਚ  ਆਪਣਾ ਯੋਗਦਾਨ ਪਾਇਆ ,ਉਨ੍ਹਾਂ ਨੂੰ  ਪਾਰਟੀ ਚ ਚੁਣ ਚੁਣ ਕੇ  ਖੁੱਡੇ ਲਾਈਨ ਲਾ ਰਹੇ ਹਨ ।ਮੈਂ ਕਦੇ ਵੀ  ਸੀ ਪੀ ਆਈ ਐਮ ਦੇ ਵਿਧਾਨ  ਦੀ ਉਲੰਘਣਾ ਨਹੀਂ ਕੀਤੀ ।ਸ੍ਰੀ ਤੱਗਡ਼ ਨੇ ਮੇਰੇ ਬਾਰੇ ਬਿਆਨ ਦੇ ਕੇ  ਵਿਧਾਨ ਦੀ ਖ਼ੁਦ ਉਲੰਘਣਾ ਕੀਤੀ ਹੈ ।ਸੀਪੀਆਈ ਐਮ ਦਾ ਵਿਧਾਨ  ਅਵਾਮੀ ਜਥਿਆਂ ਜਥੇਬੰਦੀਆਂ ਵਿੱਚ  ਸਾਂਝੇ ਮੋਰਚਿਆਂ ਵਿੱਚ ਜਾਣ ਤੋਂ ਨਹੀਂ ਰੋਕਦਾ ।ਸ੍ਰੀ ਲਹਿੰਬਰ ਸਿੰਘ ਤੱਗੜ ਨੇ  ਜ਼ਿਲ੍ਹੇ ਅੰਦਰ  ਸ੍ਰੀ ਸੁਖਮਿੰਦਰ ਸੇਖੋਂ ਨੇ ਸੂਬੇ ਅੰਦਰ  ਸੀ ਪੀ ਆਈ ਐਮ ਨੂੰ ਬੋਗਸ ਪਾਰਟੀ ਬਣਾ ਦਿੱਤਾ ਹੈ  ।ਅਵਾਮੀ ਜਥੇਬੰਦੀਆਂ  ਤੇ ਪਾਰਟੀ ਦੀ ਬਹੁ ਤੀ ਭਰਤੀ  ਬੋਗਸ ਹੈ।ਸ੍ਰੀ ਮਾਨ ਤੱਗੜ ਬਹੁਤ  ਸਮੇਂ ਤੋਂ  ਬਿਸਤਰੇ ਵਿੱਚ ਬਹਿ ਕੇ ਪਾਰਟੀ ਦਾ ਕੰਮ ਚਲਾਉਂਦੇ ਹਨ ।ਪਾਰਟੀ ਜਥੇਬੰਦੀ ਤੇ ਅਵਾਮੀ ਜਥੇਬੰਦੀ ਨੂੰ  ਜੇਬੀ ਜਥੇਬੰਦੀਆਂ ਬਣਾ ਲਿਆ ਹੈ ।ਇਸੇ ਕਰਕੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ  ਪਾਰਟੀ ਨੂੰ  ਨੋਟਾ ਤੋਂ ਵੀ ਕਿਤੇ ਘੱਟ ਵੋਟਾਂ ਪਈਆਂ ਹਨ।ਇੱਥੋਂ ਤਕ  ਸ੍ਰੀ ਸੁਖਵਿੰਦਰ ਸਿੰਘ ਸੇਖੋਂ  ਦੇ ਆਪ ਦੇ ਜ਼ਿਲ੍ਹਾ  ਲੁਧਿਆਣਾ ਵਿੱਚ  ਸਾਹਨੇਵਾਲ ਹਲਕੇ ਤੋਂ  ਸੀ ਪੀ ਅੈਮ ਦੇ ਓੁਮੀਦਵਾਰ ਨੂੰ ਸਿਰਫ ਤਿੱਨ ਸੌ ਸੈਂਤੀ ਵੋਟਾਂ ਹੀ ਪਈਆਂ ਜਦ ਕਿ ਲੁਧਿਆਣਾ ਜ਼ਿਲ੍ਹੇ ਅੰਦਰ  ਅੱਠ ਸੂਬਾ ਕਮੇਟੀ ਸ੍ਰੀ ਸੁਖਵਿੰਦਰ ਸੇਖੋਂ ਸੂਬਾ ਸਕੱਤਰ ਸਮੇਤ    ਚੌਦਾਂ ਸੌ ਪਾਰਟੀ ਮੈਂਬਰ ਹਨ ।ਪੰਜਾਬ ਅੰਦਰ  ਸ੍ਰੀ ਸੇਖੋਂ ਤੇ ਤੱਗੜ ਦੀ ਅਗਵਾਈ ਵਿੱਚ ਸੀ ਪੀ ਆਈ ਐ ਮ ਹਾਸ਼ੀਏ ਤੋਂ ਵੀ ਹੇਠਾਂ ਚਲੀ ਗਈ ਹੈ ।ਸੁਰਿੰਦਰ ਖੀਵਾ ਨੇ ਅੱਗੇ ਕਿਹਾ ,ਮੈਂ ਇਸ ਫ਼ੈਸਲੇ ਖ਼ਿਲਾਫ਼  ਅਪੀਲ ਕਰਾਂਗਾ ।ਸੇਖੋਂ ਤੱਗੜ ਦੀਆਂ ਪਾਰਟੀ ਵਿਰੋਧੀ ਕਾਰਵਾਈਆਂ ਨੰੂ ਨੰਗਾ ਕੀਤਾ ਜਾਵੇਗਾ ।

Post a Comment

0 Comments