ਵਰਕਰਾਂ ਦੀਆਂ ਤਨਖਾਹਾਂ ਨੂੰ ਲੈਕੇ ਜਥੇਬੰਦੀ ਨੇ ਰੱਖਿਆ ਪੱਖ -- ਸੂਬਾ ਪ੍ਰਧਾਨ

 ਵਰਕਰਾਂ ਦੀਆਂ ਤਨਖਾਹਾਂ ਨੂੰ ਲੈਕੇ ਜਥੇਬੰਦੀ ਨੇ ਰੱਖਿਆ ਪੱਖ -- ਸੂਬਾ ਪ੍ਰਧਾਨ


ਸ਼ਾਹਕੋਟ 22 ਅਗਸਤ (ਲਖਵੀਰ ਵਾਲੀਆ) :
- ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ (ਰਜਿ:ਨੰ.26) ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਮਾਨ,ਸੂਬਾ ਜੁਆਇੰਟ ਸਕੱਤਰ ਬਲਵੀਰ ਸਿੰਘ ਹਿਰਦਾਪੁਰ ਦੀ ਅਗਵਾਈ ਹੇਠ ਜਲ ਸਪਲਾਈ ਵਿਭਾਗ ਦੇ ਇਨਲਿਸਟਮੈਂਟ/ਠੇਕਾ ਮੁਲਜਮਾਂ ਦੀਆਂ ਤਨਖਾਹਾਂ ਵਿੱਚ ਇੱਕਸਾਰਤਾ ਲਿਉਣ ਲਈ ਉੱਚ ਅਧਿਕਾਰੀਆਂ ਵੱਲੋਂ ਚੁਣੀ ਗਈ ਕਮੇਟੀ ਦੇ ਨੁਮਾਇੰਦੇ ਕਾਰਜਕਾਰੀ ਇੰਜੀਨੀਅਰ ਮੰਡਲ ਨੰ.2 ਜਲੰਧਰ ਨਾਲ ਜਥੇਬੰਦੀ ਨੇ ਡੈਪੂਟੇਸ਼ਨ ਮੀਟਿੰਗ ਕੀਤੀ।

ਜਿਸ ਸਬੰਧੀ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਿਲ੍ਹਾ ਪ੍ਰਧਾਨ ਜਲੰਧਰ ਜਸਵੀਰ ਸਿੰਘ ਸ਼ੀਰਾ, ਜਿਲ੍ਹਾ ਜਨਰਲ ਸਕੱਤਰ ਸ਼ਿੰਦਰਪਾਲ ਸੰਧੂ ਨੇ ਦੱਸਿਆ ਕਿ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਜੋ ਕਮੇਟੀ ਠੇਕਾ ਮੁਲਜਮਾਂ ਦੇ ਭਵਿੱਖ ਨੂੰ ਲੈਕੇ ਚੁਣੀ ਗਈ ਹੈ।ਜਥੇਬੰਦੀ ਦੇ ਪ੍ਰੋਗਰਾਮ ਦੀ ਲੜੀ ਤਹਿਤ ਅੱਜ ਕਮੇਟੀ ਮੈਬਰ ਮਾਣਯੋਗ ਕਾਰਜਕਾਰੀ ਇੰਜੀਨੀਅਰ ਮੰਡਲ ਨੰ.2 ਨਾਲ ਡੈਪੂਟੇਸ਼ਨ ਮੀਟਿੰਗ ਕਰਕੇ ਜਥੇਬੰਦੀ ਨੇ ਤਨਖਾਹਾਂ ਵਿੱਚ ਇੱਕਸਾਰਤਾ ਲਿਉਣ ਲਈ ਆਪਣੇ ਪੱਖ ਰਖੇ ਤੇ 24 ਅਗਸਤ ਨੂੰ ਉੱਚ ਅਧਿਕਾਰੀਆਂ ਦੀ ਹੋ ਰਹੀ ਮੀਟਿੰਗ ਵਿੱਚ ਵਰਕਰਾਂ ਦੇ 15 ਸਾਲਾਂ ਤਜਰਬੇ ਨੂੰ ਮੁੱਖ ਰਖਦਿਆਂ ਵਰਕਰਾਂ ਦਾ ਭਵਿੱਖ ਤੈਅ ਕਰਨ ਦੀ ਅਪੀਲ ਕੀਤੀ।

ਉਨ੍ਹਾਂ ਕਿਹਾ ਕਿ ਕਮੇਟੀ ਦੇ ਨੁਮਾਇੰਦੇ ਨੇ ਜਥੇਬੰਦੀ ਦਾ ਪੱਖ ਸੁਣਦਿਆਂ ਜਥੇਬੰਦੀ ਨੂੰ ਭਰੋਸਾ ਦਿੱਤਾ ਕਿ ਵਰਕਰਾਂ ਦੇ ਭਵਿੱਖ ਨੂੰ ਲੈਕੇ ਇਹ ਫੈਸਲਾ ਕਾਮਿਆਂ ਦੇ ਹਿੱਤ ਵਿੱਚ ਹੀ ਲਿਆਦਾ ਜਾਵੇਗਾ ਤੇ ਜਥੇਬੰਦੀ ਦੀ ਡਿਮਾਂਡ ਅਨੁਸਾਰ ਕਮੇਟੀ ਸਾਮਣੇ ਰਿਪੋਰਟ ਪੇਸ਼ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਉਪ ਮੰਡਲ ਸ਼ਾਹਕੋਟ ਦੇ ਵਰਕਰਾਂ ਨੂੰ ਆ ਰਹੀਆਂ ਮੁਸਕਲਾਂ ਦੇ ਸਬੰਧ ਵਿਚ ਕਾਰਜਕਾਰੀ ਇੰਜੀਨੀਅਰ ਮੰਡਲ ਨੰ.3 ਜਲੰਧਰ ਨਾਲ ਵੀ ਜਥੇਬੰਦੀ ਨੇ ਮੀਟਿੰਗ ਕਰਕੇ ਜਾਣੂੰ ਕਰਵਾਇਆ ਜਿਸ ਉਪਰੰਤ ਕਾਰਜਕਾਰੀ ਇੰਜੀਨੀਅਰ ਮੰਡਲ ਨੰ.3 ਨੇ ਭਰੋਸਾ ਦਿੱਤਾ ਕਿ ਜਲਦੀ ਹੀ ਕਾਮਿਆਂ ਦੀਆਂ ਸਮਸਿਆਵਾਂ ਦਾ ਹੱਲ ਕਰ ਦਿੱਤਾ ਜਾਵੇਗਾ ਭਵਿੱਖ ਵਿਚ ਕਿਸੇ ਵੀ ਵਰਕਰ ਨੂੰ ਦਿਕਤ ਦਾ ਸਾਮਣਾ ਨਹੀਂ ਕਰਨਾ ਪਵੇਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿਲ੍ਹਾ ਪ੍ਰੈੱਸ ਸਕੱਤਰ ਗੁਰਵਿੰਦਰ ਸਿੰਘ ਲਾਡੀ, ਵਿੱਤ ਸਕੱਤਰ ਰੇਸ਼ਮ ਸਿੰਘ ਭੋੇਪੁਰ ਆਦਿ ਹਾਜਰ ਸਨ

Post a Comment

0 Comments