ਐਸ, ਐਸ, ਪੀ, ਦਿਹਾਤੀ ਦੇ ਦਫ਼ਤਰ ਬਾਹਰ ਮਾਲ ਮੰਡੀ ਚੋਂਕ ਵਿੱਖੇ ਧਰਨਾ ਦਿੱਤਾ ਗਿਆ

 ਐਸ, ਐਸ, ਪੀ, ਦਿਹਾਤੀ ਦੇ ਦਫ਼ਤਰ ਬਾਹਰ ਮਾਲ ਮੰਡੀ ਚੋਂਕ ਵਿੱਖੇ ਧਰਨਾ ਦਿੱਤਾ ਗਿਆ 

ਅੰਮ੍ਰਿਤਸਰ,16 ਅਗਸਤ (ਸਤਨਾਮ ਸਿੰਘ) ਜੈ ਵਾਲਮੀਕਿ ਜੀ,ਜੈ ਭੀਮ ਜੈ ਸੰਵਿਧਾਨ ਜੀ, ਅੱਜ ਭਗਵਾਨ ਵਾਲਮੀਕਿ ਭਾਈਚਾਰੇ ਦੀਆਂ ਅਲੱਗ ਅਲੱਗ ਜੱਥੇਬੰਦੀਆਂ ਵੱਲੋਂ ਐਸ, ਐਸ, ਪੀ, ਦਿਹਾਤੀ ਦੇ ਦਫ਼ਤਰ ਬਾਹਰ ਮਾਲ ਮੰਡੀ ਚੋਂਕ ਵਿੱਖੇ ਚੱਕਾ ਜ਼ਾਮ ਕੀਤਾ ਗਿਆ! ਵਿਸ਼ਾ ਪਿੰਡ ਨਾਗ ਖੁਰਦ ਹਲਕਾ ਮਜੀਠਾ ਵਿੱਚ ਜਾਤੀ ਸੂਚਕ ਸ਼ਬਦ ਕਹੇ ਜਾਣ ਦੀ ਮੰਦਭਾਗੀ ਘਟਨਾ ਦਾ ਇਨਸਾਫ਼ ਕਈ ਮਹੀਨਿਆਂ ਤੋਂ ਨਹੀਂ ਹੋਇਆ!ਇਸ ਸਬੰਧ ਵਿੱਚ ਵਾਲਮੀਕਿ ਭਾਈਚਾਰੇ ਦੀਆਂ ਜੱਥੇਬੰਦੀਆਂ ਵੱਲੋਂ ਚੱਕਾ ਜਾਮ ਕੀਤਾ ਗਿਆ! ਪੁਲਿਸ ਪ੍ਰਸ਼ਾਸਨ ਵੱਲੋਂ ਬਹੁਤ ਜਲਦੀ ਕਾਰਵਾਈ ਦਾ ਆਸ਼ਵਾਸਨ ਦਵਾਇਆ ਗਿਆ!ਉਸ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ! ਭਗਵਾਨ ਵਾਲਮੀਕਿ ਅੰਬੇਡਕਰ ਕੋਰ ਕਮੇਟੀ ਦੇ ਵੱਲੋਂ ਸੁਮੀਤ ਕਾਲੀ ਜੀ, ਸੰਦੀਪ ਜੰਡਿਆਲਾ, ਰਾਹੁਲ ਮਲਿਕ ਜੀ,ਅਮਨ ਮੂਲਨਿਵਾਸੀ, ਸਿਮਰਨਜੀਤ ਕੌਰ,ਮਨੀ ਗਿੱਲ ਜੀ, ਪੰਮਾਂ ਪ੍ਰਧਾਨ, ਬਾਬਾ ਖਜ਼ਾਨ ਨਾਥ ਜੀ, ਬੂਟਾ ਨਾਥ ਜੀ, ਅਤੇ ਭੀਮ ਐਕਸ਼ਨ ਕਮੇਟੀ ਦੇ ਫਾਉਂਡਰ ਨਿਤਿਸ਼ ਕੁਮਾਰ ਜੀ, ਸੁਨੀਲ ਸ਼ਰਮਾ ਜੀ, ਅਤੇ ਹੋਰ ਵੀ ਬਹੁਤ ਨੋਜਵਾਨ ਧਰਨੇ ਵਿੱਚ ਮੋਜੂਦ ਸਨ!

Post a Comment

0 Comments