ਲੰਪੀ ਚਮੜੀ ਦੀ ਬਿਮਾਰੀ ਨਾਲ ਪੰਜਾਬ ਦੇ ਡੇਅਰੀ ਉਤਪਾਦਕਾਂ 'ਚ ਮੱਚਿਆ ਹੜਕੰਪ ਪੰਜਾਬ 'ਚ ਪੈਦਾ ਹੋ ਸਕਦਾ ਹੈ ਦੁੱਧ ਦਾ ਸੰਕਟ -ਮੱਖਣ ਪ੍ਰਭਾਕਰ ;

 ਲੰਪੀ ਚਮੜੀ ਦੀ ਬਿਮਾਰੀ ਨਾਲ ਪੰਜਾਬ ਦੇ ਡੇਅਰੀ ਉਤਪਾਦਕਾਂ 'ਚ ਮੱਚਿਆ ਹੜਕੰਪ ਪੰਜਾਬ 'ਚ ਪੈਦਾ ਹੋ ਸਕਦਾ ਹੈ ਦੁੱਧ ਦਾ ਸੰਕਟ -ਮੱਖਣ ਪ੍ਰਭਾਕਰ ;


ਬਰਨਾਲਾ,5,ਜੁਲਾਈ /ਕਰਨਪ੍ਰੀਤ ਕਰਨ
/ ਡੈਰੀ ਉਤਪਾਦਕ ਤੇ ਪਸ਼ੂ ਪਾਲਕ ਮੱਖਣ ਪ੍ਰਭਾਕਰ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੁਧਾਰੂ ਪਸ਼ੂਆਂ ਖਾਸ ਕਰਕੇ ਗਊਆਂ ਚ ਲੰਪੀ ਚਮੜੀ ਦੀ ਬਿਮਾਰੀ ਨਾਲ ਪੰਜਾਬ ਦੇ ਡੇਅਰੀ ਉਤਪਾਦਕਾਂ 'ਚ  ਹੜਕੰਪ  ਮੱਚ ਚੁੱਕਿਆ ਹੈ ਜਿਸ ਨਾਲ ਅਗਲੇ ਦਿਨਾਂ ਚ ਪੰਜਾਬ 'ਚ ਦੁੱਧ ਦਾ ਸੰਕਟ ;ਪੈਦਾ ਹੋਣ ਦਾ ਖਤਰਾ ਹੈ। ਉੱਤਰੀ ਭਾਰਤ ਦੇ ਸੂਬਿਆਂ ਦੇ ਨਾਲ-ਨਾਲ ਪੰਜਾਬ ਵਿੱਚ ਵੀ ਚਮੜੀ ਦੀ ਬਿਮਾਰੀ ਤੇਜ਼ੀ ਨਾਲ ਫੈਲ ਰਹੀ ਹੈ ਅਤੇ ਇਸ ਨੇ ਡੇਅਰੀ ਉਦਯੋਗ ਵਿੱਚ ਹਲਚਲ ਮਚਾ ਦਿੱਤੀ ਹੈ। ਪੰਜਾਬ ਵਿੱਚ ਇਹ ਬਿਮਾਰੀ ਜਰਸੀ ਗਾਵਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਸੂਬੇ ਵਿੱਚ 1-1 ਲੱਖ ਰੁਪਏ ਦੀਆਂ ਦੁਧਾਰੂ ਜਰਸੀ ਗਾਵਾਂ ਮਰ ਰਹੀਆਂ ਹਨ। ਸਥਿਤੀ ਮਹਾਮਾਰੀ ਵਰਗੀ ਬਣਦੀ ਜਾ ਰਹੀ ਹੈ। ਜਰਸੀ ਗਾਵਾਂ ਦੀ ਪਕੜ 'ਚ, ਪੰਜਾਬ ਸਰਕਾਰ ਨੇ ਪਸ਼ੂ ਮੇਲਿਆਂ 'ਤੇ ਪਾਬੰਦੀ ਲੈ ਦਿੱਤੀ ਹੈ ੧
 

               ਹਾਲਾਤ ਇਹ ਹਨ ਕਿ ਪਿੰਡਾਂ ਦੇ ਹੱਡਾ-ਰੋੜੀ (ਜਿੱਥੇ ਮਰੇ ਹੋਏ ਪਸ਼ੂ ਸੁੱਟੇ ਜਾਂਦੇ ਹਨ) ਹੁਣ ਲੋਕਾਂ ਨੇ ਮਰੇ ਹੋਏ ਪਸ਼ੂਆਂ ਨੂੰ ਹੱਡਾ-ਰੋੜੀ 'ਚੋਂ ਬਾਹਰ ਸੁੱਟਣਾ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਲੋਕਾਂ 'ਚ ਡਰ ਬਣਿਆ ਹੋਇਆ ਹੈ ਕਿ ਕਿਤੇ ਇਹ ਬਿਮਾਰੀ ਮਨੁੱਖਾਂ 'ਚ ਨਾ ਫੈਲ ਜਾਵੇ। ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਸੂਬੇ 'ਚ ਪਸ਼ੂ ਮੇਲਿਆਂ 'ਤੇ ਪਾਬੰਦੀ ਲਗਾ ਦਿੱਤੀ ਹੈ।ਇਹ ਬਿਮਾਰੀ, ਜੋ ਕਿ ਉੱਤਰੀ ਭਾਰਤ ਵਿੱਚ ਸਭ ਤੋਂ ਪਹਿਲਾਂ ਸ਼ੁਰੂ ਹੋਈ ਜਾਨਵਰਾਂ ਦੀ ਚਮੜੀ 'ਤੇ ਵੱਡੇ ਛਾਲੇ ਪੈਦਾ ਕਰ ਦਿੰਦੀ ਹੈ, ਜੋ ਬਾਅਦ ਵਿੱਚ ਜ਼ਖ਼ਮਾਂ ਦਾ ਰੂਪ ਲੈ ਲੈਂਦੀ ਹੈ। ਜੇਕਰ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਪਸ਼ੂ ਮਰ ਜਾਂਦੇ ਹਨ।  ਦੁੱਧ ਸੁੱਕਣ ਅਤੇ

ਗਰਭ ਅਵਸਥਾ ਦੀ ਸਮੱਸਿਆ ਕਾਰਨ ਪਸ਼ੂ ਚਿਕਿਤਸਕ ਪਰੇਸ਼ਾਨ                                                          ਡੇਅਰੀ ਫਾਰਮਰ ਮੱਖਣ ਪ੍ਰਭਾਕਰ ਨੇ ਕਿਹਾ ਕਿ ਸੂਬਾ ਸਰਕਾਰ ਇਸ ਬਿਮਾਰੀ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਹੈ ਜਦੋਂਕਿ ਰੋਜ਼ਾਨਾ ਤਿੰਨ ਤੋਂ ਚਾਰ ਪਸ਼ੂ ਮਰ ਰਹੇ ਹਨ। ਇਹ ਬਿਮਾਰੀ ਜਰਸੀ ਗਾਵਾਂ ਵਿੱਚ ਜ਼ਿਆਦਾ ਫੈਲ ਰਹੀ ਹੈ ਜਦੋਂਕਿ ਮੱਝਾਂ ਵਿੱਚ ਇਹ ਘੱਟ ਦਿਖਾਈ ਦਿੰਦੀ ਹੈ। ਇਸ ਸਮੇਂ ਜ਼ਿਆਦਾਤਰ ਪਸ਼ੂ ਮਾਲਕਾਂ ਕੋਲ ਜਰਸੀ ਗਾਵਾਂ ਹੋਣ ਕਾਰਨ ਉਨ੍ਹਾਂ ਦਾ ਨੁਕਸਾਨ ਹੋ ਰਿਹਾ ਹੈ ਬਿਮਾਰੀ ਤੋਂ ਪੀੜਤ ਪਸ਼ੂਆਂ ਦਾ ਦੁੱਧ ਸੁੱਕ ਰਿਹਾ ਹੈ ਅਤੇ ਗਰਭਵਤੀ ਪਸ਼ੂਆਂ ਦਾ ਗਰਭ ਵੀ ਡਿੱਗ ਰਿਹਾ ਹੈ।

                                  ਬਠਿੰਡਾ ਦੇ ਇਕ ਪਿੰਡ ਵਿੱਚ ਹੱਡਾ ਰੋੜੀ ਮੁਰਦਾ ਪਸ਼ੂਆਂ ਨਾਲ ਇੰਨੀ ਭਰੀ ਪਈ ਹੈ ਕਿ ਪੰਚਾਇਤ ਨੂੰ ਪਸ਼ੂਆਂ ਨੂੰ ਦਬਾਉਣ ਲਈ ਜੇਸੀਬੀ ਮਸ਼ੀਨ ਲੈਣੀ ਪਈ ਹੈ।  ਅਜਿਹਾ ਸਿਰਫ਼ ਇੱਕ ਪਿੰਡ ਵਿੱਚ ਹੀ ਨਹੀਂ ਹੋ ਰਿਹਾ ਸਗੋਂ ਹੋਰਨਾਂ ਪਿੰਡਾਂ ਵਿੱਚ ਵੀ ਅਜਿਹਾ ਹੋ ਰਿਹਾ ਹੈ। ਸਰਕਾਰ ਤੇ  ਸਰਕਾਰੀ ਡਾਕਟਰਾਂ ਵਲੋਂ ਤੁਰੰਤ ਧਿਆਨ ਦੇਣਾ ਚਾਹੀਦਾ ਤਾਂ ਜੋ ਬਿਮਾਰ ਜਾਨਵਰਾਂ ਨੂੰ ਅਲੱਗ (ਆਈਸੋਲੇਟ) ਕਰਨਾ ਜ਼ਰੂਰੀ ਹੈ ਉਨ੍ਹਾਂ ਕਿਹਾ ਕਿ ਉਹ ਬਿਮਾਰ ਪਸ਼ੂਆਂ ਨੂੰ ਸਿਹਤਮੰਦ ਪਸ਼ੂਆਂ ਨਾਲ ਨਾ ਬੰਨਿਆ ਜਾਵੇ ਤਾਂ ਜੋ ਇਹ ਬਿਮਾਰੀ ਫੈਲ ਅੱਗੇ ਨਾ ਫੈਲੇ । ਬਿਮਾਰ ਜਾਨਵਰਾਂ ਨੂੰ ਅਲੱਗ ਕਰਨਾ ਜ਼ਰੂਰੀ ਹੈ। ਜੀਵ ਸੁਰੱਖਿਆ ਦੀ ਕਮੀ ਕਾਰਨ ਇਹ ਵਾਇਰਸ ਜ਼ਿਆਦਾ ਫੈਲ ਰਿਹਾ ਹੈ। ਜੇਕਰ ਪਸ਼ੂ ਨੂੰ ਟੀਕਾ ਨਹੀਂ ਲਗਾਇਆ ਗਿਆ ਹੈ, ਜੇਕਰ ਕੋਈ ਬਿਮਾਰੀ ਹੈ ਤਾਂ ਉਸ 'ਤੇ ਟੀਕਾ ਵੀ ਕੰਮ ਨਹੀਂ ਕਰੇਗਾ

Post a Comment

0 Comments