ਨਾਮਵਰ ਪੱਤਰਕਾਰ ਤੇ ਸਾਹਿਤਕਾਰ ਯਾਦੂ ਭੁੱਲਰ ਨੇ ਪੁਸਤਕ ਸਭਿਆਚਾਰ ਦੀ ਪ੍ਰਫੁਲਤਾ ਲਈ ਪੁਸਤਕਾਂ ਭੇਟ ਕਰਕੇ ਮਨਾਇਆ ਜਨਮ ਦਿਨ

 ਨਾਮਵਰ ਪੱਤਰਕਾਰ ਤੇ ਸਾਹਿਤਕਾਰ ਯਾਦੂ ਭੁੱਲਰ ਨੇ ਪੁਸਤਕ ਸਭਿਆਚਾਰ ਦੀ ਪ੍ਰਫੁਲਤਾ ਲਈ ਪੁਸਤਕਾਂ ਭੇਟ ਕਰਕੇ ਮਨਾਇਆ ਜਨਮ ਦਿਨ


ਬਰਨਾਲਾ,22 ਅਗਸਤ( ਕਰਨਪ੍ਰੀਤ ਕਰਨ)- 

ਬਰਨਾਲਾ ਦੇ ਸੀਨੀਅਰ ਪੱਤਰਕਾਰ ਅਤੇ ਨਾਮਵਰ ਸਾਹਿਤਕਾਰ ਯਾਦਵਿੰਦਰ ਸਿੰਘ ਭੁੱਲਰ ਵੱਲੋਂ ਜ਼ਿਲ੍ਹਾ ਭਾਸ਼ਾ ਦਫਤਰ ਵਿਖੇ ਪਹੁੰਚ ਕੇ ਆਪਣਾ ਜਨਮ ਦਿਨ ਵਿਲੱਖਣ ਤਰੀਕੇ ਮਨਾਇਆ ਗਿਆ।ਇਸ ਮੌਕੇ ਮੌਜ਼ੂਦ ਜ਼ਿਲ੍ਹਾ ਸਿੱਖਿਆ ਅਫਸਰ(ਸੈ.ਸਿੱ/ਐ.ਸਿੱ) ਸਰਬਜੀਤ ਸਿੰਘ ਤੂਰ,ਜ਼ਿਲ੍ਹਾ ਲੋਕ ਸੰਪਰਕ ਅਫਸਰ ਮੈਡਮ ਮੇਘਾ ਮਾਨ,ਜ਼ਿਲ੍ਹਾ ਭਾਸ਼ਾ ਅਫਸਰ ਸੁਖਵਿੰਦਰ ਸਿੰਘ ਗੁਰਮ,ਸਹਾਇਕ ਲੋਕ ਸੰਪਰਕ ਅਫਸਰ ਜਗਬੀਰ ਕੌਰ ਅਤੇ ਖੋਜ ਅਫਸਰ ਬਿੰਦਰ ਸਿੰਘ ਖੁੱਡੀ ਕਲਾਂ ਵੱਲੋਂ ਉਹਨਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੰਦਿਆਂ ਲੰਬੀ ਉਮਰ ਦੀ ਕਾਮਨਾ ਕੀਤੀ ਗਈ।

                  ਪੁਸਤਕਾਂ ਭੇਂਟ ਕਰਨ ਬਾਰੇ ਬੋਲਦਿਆਂ ਯਾਦਵਿੰਦਰ ਸਿੰਘ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਪੁਸਤਕ ਸਭਿਆਚਾਰ ਨਾਲ ਜੋੜਨਾ ਸਮੇਂ ਦੀ ਮੁੱਖ ਜਰੂਰਤ ਹੈ।ਉਹਨਾਂ ਕਿਹਾ ਕਿ ਬਰਨਾਲਾ ਦੀ ਧਰਤੀ ਨੂੰ ਸਾਹਿਤਕ ਪੱਖੋਂ ਬੇਹੱਦ ਜਰਖੇਜ਼ ਧਰਤੀ ਹੋਣ ਦਾ ਮਾਣ ਹਾਸਿਲ ਹੈ।ਇਸ ਮੌਕੇ ਉਹਨਾਂ ਆਪਣੀ ਨਿੱਜੀ ਲਾਇਬ੍ਰੇਰੀ ਵਿੱਚੋਂ ਖੁਦ ਦੀ ਲਿਖੀਆਂ ਪੁਸਤਕਾਂ ਦੇ ਨਾਲ ਨਾਲ ਭਾਸ਼ਾ ਵਿਭਾਗ ਅਤੇ ਪੰਜਾਬੀ ਦੇ ਸਿਰਮੌਰ ਸਾਹਿਤਕਾਰਾਂ ਸ਼੍ਰੋਮਣੀ ਸਾਹਿਤਕਾਰ ਓਮ ਪ੍ਰਕਾਸ਼ ਗਾਸੋ,ਬੂਟਾ ਸਿੰਘ ਚੌਹਾਨ,ਰਵਿੰਦਰ ਗਾਸੋ,ਦਰਸ਼ਨ ਸਿੰਘ ਗੁਰੂ,ਤੇਜਾ ਸਿੰਘ ਤਿਲਕ,ਰਾਮ ਸਿੰਘ ਬੀਹਲਾ,ਰਾਮ ਸਰੂਪ ਸ਼ਰਮਾ,ਡਾ.ਰਾਮਪਾਲ ਸਿੰਘ,ਰਵੀ ਸ਼ੇਰਗਿੱਲ,ਹਰਦੀਪ ਬਾਵਾ,ਦੀਪਕ ਸਿੰਗਲਾ,ਅਸ਼ੋਕ ਚਟਾਨੀ,ਕੈਪਟਨ ਦਰਬਾਰਾ ਸਿੰਘ,ਡਾ.ਉਜਾਗਰ ਸਿੰਘ ਮਾਨ,ਮਮਤਾ ਸੇਤੀਆ ਸੇਖਾ,ਗਿੱਲ ਰਣਸ਼ੀਂਹਕੇ,ਜੰਗੀਰ ਸਿੰਘ ਦਿਲਬਰ,ਸਿਮਰਜੀਤ ਕੌਰ ਬਰਾੜ,ਸਿੰਦਰ ਸਿੰਘ ਧੌਲਾ,ਨਿਰਮਲ ਕੌਰ ਕੋਟਲਾ,ਗਿਆਨੀ ਹਰੀ ਸਿੰਘ,ਸੁਖਵੀਰ ਕੌਰ ਸਰਾਂ ਅਤੇ ਬਲਵਿੰਦਰ ਸਿੰਘ ਚਾਨੀ ਆਦਿ ਦੀਆਂ 150 ਪੁਸਤਕਾਂ ਪਾਠਕਾਂ ਤੱਕ ਪਹੁੰਚਦੀਆਂ ਕਰਨ ਲਈ ਜ਼ਿਲ੍ਹਾ ਭਾਸ਼ਾ ਦਫਤਰ ਨੂੰ ਭੇਂਟ ਕੀਤੀਆਂ।

                           ਇਸ ਮੌਕੇ ਬੋਲਦਿਆਂ ਜ਼ਿਲ੍ਹਾ ਸਿੱਖਿਆ ਅਫਸਰ(ਸੈ.ਸਿੱ/ਐ.ਸਿੱ) ਸਰਬਜੀਤ ਸਿੰਘ ਤੂਰ ਨੇ ਕਿਹਾ ਕਿ ਯਾਦਵਿੰਦਰ ਸਿੰਘ ਭੁੱਲਰ ਵੱਲੋਂ ਪੁਸਤਕਾਂ ਭੇਂਟ ਕਰਕੇ ਜਨਮ ਦਿਨ ਮਨਾਉਣ ਦੀ ਸ਼ੁਰੂ ਕੀਤੀ ਪਿਰਤ ਉਸਾਰੂ ਸਮਾਜ ਦੀ ਸਿਰਜਣਾ 'ਚ ਅਹਿਮ ਭੂਮਿਕਾ ਅਦਾ ਕਰੇਗੀ।ਜ਼ਿਲ੍ਹਾ ਲੋਕ ਸੰਪਰਕ ਅਫਸਰ ਮੇਘਾ ਮਾਨ ਨੇ ਕਿਹਾ ਕਿ ਖੁਸ਼ੀਆਂ ਦੇ ਮੌਕਿਆਂ 'ਤੇ ਤੋਹਫਿਆਂ ਦੇ ਰੂਪ 'ਚ ਪੁਸਤਕਾਂ ਭੇਂਟ ਕਰਨ ਦਾ ਰੁਝਾਨ ਰਸਤੇ ਤੋਂ ਭਟਕ ਰਹੇ ਨੌਜਵਾਨ ਵਰਗ ਨੂੰ ਸਹੀ ਦਿਸ਼ਾ ਦੇ ਸਕਦਾ ਹੈ।ਜ਼ਿਲ੍ਹਾ ਭਾਸ਼ਾ ਅਫਸਰ ਸੁਖਵਿੰਦਰ ਸਿੰਘ ਗੁਰਮ ਨੇ ਕਿਹਾ ਕਿ ਭਾਸ਼ਾ ਵਿਭਾਗ ਦਾ ਤਾਂ ਮਨੋਰਥ ਹੀ ਸਾਹਿਤ ਦੀ ਪ੍ਰਫੁਲਤਾ ਹੈ।ਸੋ ਇਹ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸਮਾਜ ਦੇ ਜਾਗਰੂਕ ਵਰਗ ਪੱਤਰਕਾਰ ਅਤੇ ਸਾਹਿਤਕਾਰ ਵਰਗ ਵੱਲੋਂ ਵਿਭਾਗ ਦੇ ਮੋਢੇ ਨਾਲ ਮੋਢਾ ਜੋੜ ਕੇ ਕਾਰਜ ਕੀਤਾ ਜਾ ਰਿਹਾ ਹੈ।ਸਹਾਇਕ ਲੋਕ ਸੰਪਰਕ ਅਫਸਰ ਜਗਬੀਰ ਕੌਰ ਅਤੇ ਬਿੰਦਰ ਸਿੰਘ ਖੁੱਡੀ ਕਲਾਂ ਖੋਜ ਅਫਸਰ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਪੁਸਤਕ ਸਭਿਆਚਾਰ ਨਾਲ ਜੋੜਨ ਲਈ ਸਾਨੂੰ ਸਭ ਨੂੰ ਮੋਬਾਇਲ ਦੀ ਵਰਤੋਂ ਘਟਾ ਕੇ ਪੁਸਤਕਾਂ ਨਾਲ ਜੁੜਨਾ ਚਾਹੀਦਾ ਹੈ

Post a Comment

0 Comments