ਟੋਭੇ ਦਾ ਗੰਦਾ ਪਾਣੀ ਦੇ ਰਿਹਾ ਹੈ ਭਿਆਨਕ ਬਿਮਾਰੀਆ ਨੂੰ ਜਨਮ,ਸਫਾਈ ਅਤੇ ਹੱਲ ਨਾ ਹੋਇਆ ਤਾ ਸੰਘਰਸ਼ ਵਿੱਢਾਗੇ:- ਚੋਹਾਨ

 ਟੋਭੇ ਦਾ ਗੰਦਾ ਪਾਣੀ ਦੇ ਰਿਹਾ ਹੈ ਭਿਆਨਕ ਬਿਮਾਰੀਆ ਨੂੰ ਜਨਮ,ਸਫਾਈ ਅਤੇ ਹੱਲ ਨਾ ਹੋਇਆ ਤਾ ਸੰਘਰਸ਼ ਵਿੱਢਾਗੇ:- ਚੋਹਾਨ

ਲਿੰਪੀ ਸਕਿੰਨ ਨਾਲ ਮਰ ਰਹੇ ਪਸ਼ੂਆ ਸਬੰਧੀ ਜਿਲਾ ਪ੍ਰਸਾਸ਼ਨ ਸੰਜੀਦਗੀ ਨਾਲ ਜਿੰਮੇਵਾਰੀ ਨਿਭਾਵੇ:-ਸੀ.ਪੀ.ਆਈ

ਪੰਜਾਬ ਖੇਤ ਮਜਦੂਰ ਸਭਾ ਪਾਰਟੀ ਅਤੇ ਜਥੇਬੰਦੀ ਨੇ ਮੰਗਾ ਸਬੰਧੀ ਮੰਗ ਪੱਤਰ ਦਿੱਤਾ ਗਿਆ।


ਮਾਨਸਾ 17 ਅਗਸਤ ਗੁਰਜੰਟ ਸਿੰਘ ਬਾਜੇਵਾਲੀਆ

ਲਿੰਪੀ ਸਕਿੰਨ,ਟੋਭੇ ਦੀ ਸਫਾਈ ਅਤੇ ਨਰਮਾ ਚੁਗਾਈ ਦਾ ਮੁਆਵਜਾ ਜਾਰੀ ਕਰਾਉਣ ਸਬੰਧੀ ਸੀ ਪੀ ਆਈ ਦੇ ਸਹਿਰੀ ਸਕੱਤਰ ਰਤਨ ਭੋਲਾ,ਮੀਤ ਸਕੱਤਰ ਨਰੇਸ਼ ਬੁਰਜ ਹਰੀ ਅਤੇ ਪੰਜਾਬ ਖੇਤ ਮਜਦੂਰ ਸਭਾ ਦੇ ਬੰਬੂ ਸਿੰਘ ਤੇ ਸੁਖਦੇਵ ਸਿੰਘ ਮਾਨਸਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ।ਇਸ ਸਮੇਂ ਸੀ ਪੀ ਆਈ ਦੇ ਜਿਲਾ ਸਕੱਤਰ ਕ੍ਰਿਸ਼ਨ ਚੋਹਾਨ ਨੇ ਅਫਸੋਸ਼ ਜਾਹਿਰ ਕਰਦਿਆ ਕਿਹਾ ਕਿ ਸਰਕਾਰ ਵੱਲੋ ਮਜਦੂਰਾਂ ਨੂੰ ਨਰਮਾਂ ਚੁਗਾਈ ਦੇ ਮੁਆਵਜੇ ਸਬੰਧੀ ਢਿਡੋਰਾ ਪਿਟਿਆ ਜਾ ਰਿਹਾ ਹੈ,ਜਦੋ ਅਮਲ ਵਿੱਚ ਮਜਦੂਰ ਨੂੰ ਮੁਆਵਜਾ ਦਿੱਤਾ ਨਹੀਂ ਜਾ ਰਿਹਾ?ਸਾਥੀ ਚੋਹਾਨ ਨੇ ਕਿਹਾ ਕਿ ਮੁਆਵਜੇ ਸਬੰਧੀ ਕੀਤੀ ਜਾ ਰਹੀ ਦੇਰੀ ਮਜਦੂਰਾਂ ਨਾਲ ਬੇਇੰਨਸਾਫੀ ਹੈ।ਇਸ ਸਮੇਂ ਸਹਿਰ ਦੇ ਟੋਭੇ ਦੇ ਗੰਦੇ ਪਾਣੀ ਕਰਕੇ ਫੈਲ ਰਹੀਆਂ ਭਿਆਨਕ ਬਿਮਾਰੀਆ ਨੂੰ ਰੋਕਣ ਸਬੰਧੀ ਟੋਭੇ ਦੀ ਸਫਾਈ ਕਰਨ,ਗੰਦਾ ਪਾਣੀ ਨੂੰ ਸਾਫ ਕਰਕੇ ਪਾਇਪ ਲਾਇਨ ਰਾਹੀ ਥਰਮਲ ਪਲਾਂਟ ਬਣਾਵਾਲੀ ਲੈ ਕੇ ਜਾਣ ਲਈ ਵਿਸੇਸ਼ ਯੋਜਨਾ ਤਹਿਤ ਮਾਨ ਸਰਕਾਰ  ਤੋ ਪ੍ਰਬੰਧ ਦੀ ਮੰਗ ਕੀਤੀ ,ਕਿਉਕਿ ਟੋਭੇ ਦੇ ਪਾਣੀ ਧਰਤੀ ਦਾ ਪਾਣੀ ਦੂਸ਼ਿਤ ਹੋ ਰਿਹਾ ਹੈ ਅਤੇ ਸਲੱਮ ਏਰੀਏ ਦੇ ਲੋਕ ਭਿਆਨਕ ਬਿਮਾਰੀਆ ਦੀ ਲਪੇਟ ਵਿੱਚ ਆ ਰਹੇ ਹਨ।ਵਫਦ ਵਿੱਚ ਸਾਮਲ ਆਗੂਆਂ ਨੇ ਮੰਗ ਕੀਤੀ ਲਿੰਪੀ ਸਕਿੰਨ ਦੀ ਬਿਮਾਰੀ ਨਾਲ ਮਰੇ ਪਸ਼ੂਆ ਨੂੰ ਨਹੀ ਚੁੱਕਿਆ ਜਾ ਕਿਉਕਿ ਸਬੰਧੀ ਆਮ ਲੋਕਾਂ ਵੱਡੇ ਪੱਧਰ ਤੇ ਲੁੱਟ ਹੋ ਰਹੀ ਹੈ,ਆਰਥਿਕ ਤੌਰ ਤੇ ਕਮਜੋਰ ਅਤੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਲੋਕ ਮਰੇ ਪਸ਼ੂਆਂ ਨੂੰ ਨਹਿਰਾਂ/ਸੂਏ ਵਿੱਚ ਸੁੱਟ ਰਹੇ ਹਨ।ਜਿਸ ਕਾਰਨ ਪੀਣ ਵਾਲਾ ਵੀ ਦੂਸ਼ਿਤ ਹੋਣ ਦਾ ਖਤਰਾ ਬਣ ਰਿਹਾ ਹੈ। ਆਗੂਆ ਨੇ ਮੰਗਾ ਤੇ ਸਮੱਸਿਆਵਾ ਨੂੰ ਹੱਲ ਕਰਨ ਦੀ ਮੰਗ ਕੀਤੀ।ਇਸ ਸਮੇਂ ਵਫਦ ਵਿੱਚ ਜੱਗਾ ਸਿੰਘ ਬਾਜੇਵਾਲਾ,ਗੁਰਚਰਨ ਸਿੰਘ,ਹਰਬੰਤ ਸਿੰਘ ਮਾਨਸਾ,ਬੂਟਾ ਸਿੰਘ ਸਾਮਲ ਸਨ।

Post a Comment

0 Comments