ਬਰਨਾਲਾ ਪ੍ਰਾਪਰਟੀ ਡੀਲਰ,ਐਸੋਸੀਏਸ਼ਨ ਵਲੋਂ ਨਗਰ ਕੌਂਸਲ ਅੱਗੇ ਲਾਇਆ ਧਰਨਾ ਪੰਜਵੇ ਦਿਨ ਚ ਦਾਖਿਲ

 ਬਰਨਾਲਾ ਪ੍ਰਾਪਰਟੀ ਡੀਲਰ,ਐਸੋਸੀਏਸ਼ਨ ਵਲੋਂ ਨਗਰ ਕੌਂਸਲ ਅੱਗੇ ਲਾਇਆ ਧਰਨਾ ਪੰਜਵੇ ਦਿਨ ਚ ਦਾਖਿਲ 

ਪੰਜਾਬ ਦੇ ਰੈਵਨਿਊ ਰਾਹੀਂ ਖਜਾਨੇ ਨੂੰ ਵੱਡਾ ਹੁਲਾਰਾ ਦੇਣ ਵਾਲਾ ਵਪਾਰੀ ਅੱਜ ਸੜਕਾਂ ਤੇ ਧਰਨੇ ਲਾਉਣ ਨੂੰ ਮਜਬੂਰ

ਨਗਰ ਕੌਂਸਲ ਦੇ 20 ਤੋਂ ਵੱਧ ਐਮ ਸੀਆਂ ਨੇ ਬਰਨਾਲਾ ਪ੍ਰਾਪਰਟੀ ਡੀਲਰ,ਐਸੋਸੀਏਸ਼ਨ ਦਾ ਸਾਥ ਦਿੰਦਿਆਂ ਸਰਕਾਰ ਨੂੰ ਐੱਨ ਓ ਸੀਆਂ ਰੱਦ ਕਰਨ ਦੇ ਮਤੇ ਦਾ ਸਵਾਗਤ 


ਬਰਨਾਲਾ,28 ,ਅਗਸਤ/ਕਰਨਪ੍ਰੀਤ ਕਰਨ

 ਪੰਜਾਬ ਸਰਕਾਰ ਵਲੋਂ ਪ੍ਰਾਪਰਟੀ ਸੰਬੰਧੀ ਬੰਦ ਕੀਤੀਆਂ ਐਨ.ਓ .ਸੀਆ ਖਿਲਾਫ ਪ੍ਰਾਪਰਟੀ ਐਸੋਸੀਏਸ਼ਨ ਕਲੋਨਾਈਜ਼ਰਾਂ ਡੀਲਰਾਂ ਵੱਲੋ,ਬਰਨਾਲਾ ਦੇ ਨਗਰ ਕੌਂਸਲ  ਦਫ਼ਤਰ ਅੱਗੇ ਲਾਇਆ ਧਰਨਾ ਅੱਜ ਪੰਜਵੇ ਦਿਨ ਚ ਦਾਖਿਲ ਹੋ ਚੁੱਕਿਆ ਹੈ ਪਰੰਤੂ ਧਰਨੇ ਵਿਚ ਪ੍ਰਸ਼ਾਸਨ ਦਾ ਕਿਸੇ ਅਧਿਕਾਰੀ ਵਲੋਂ ਨਾ ਪੁੱਜਣ ਤੇ ਪ੍ਰਾਪਰਟੀ ਐਸੋਸੀਏਸ਼ਨ ਕਲੋਨਾਈਜ਼ਰਾਂ ਡੀਲਰਾਂ  ਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ ! ਨਗਰ ਕੌਂਸਲ ਦੇ 20 ਤੋਂ ਵੱਧ ਐਮ ਸੀਆਂ ਵਲੋਂ ਬਰਨਾਲਾ ਪ੍ਰਾਪਰਟੀ ਡੀਲਰ,ਐਸੋਸੀਏਸ਼ਨ ਦਾ ਸਾਥ ਦਿੰਦਿਆਂ ਸਰਕਾਰ ਨੂੰ ਐੱਨ ਓ ਸੀਆਂ ਰੱਦ ਕਰਨ ਦੇ ਮਤੇ ਦਾ ਸਵਾਗਤ ਕੀਤਾ ਗਿਆ 

                                            ਇਸ ਸਬੰਧੀ ਧਰਨੇ ਨੂੰ ਸੰਬੰਧਨ ਕਰਦਿਆਂ ਅਹੁਦੇਦਾਰਾਂ ਨਰਿੰਦਰ ਸ਼ਰਮਾ,ਜਿਲਾ ਪ੍ਰਧਾਨ ਰਾਕੇਸ਼ ਕੁਮਾਰ ,ਆਦਿ ਨੇ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਸਰਕਾਰ ਵਲੋਂ ਪਲਾਟਾਂ ਪ੍ਰਾਪਰਟੀਆਂ ਦੀ ਐਨ,ਓ  ਸੀ ਬੰਦ ਕਰਨ ਕਾਰਣ ਜਿੱਥੇ ਪ੍ਰਾਪਰਟੀ ਵਰਗ ਵੇਹਲਾ ਹੋ ਚੱਕਿਆ ਅਸੀਂ ਪੈਸੇ ਭਰਨ ਨੂੰ ਤਿਆਰ ਹਾਂ ਪਰੰਤੂ ਨਗਰ ਕੌਂਸਲ ਦੇ ਅਧਿਕਾਰੀ ਪੈਸੇ ਨਹੀਂ ਭਰਵਾਂ ਰਹੇ ਜੋ ਆਮ ਆਦਮੀ ਪਾਰਟੀ ਦੀਆਂ ਮਾੜੀਆਂ ਨੀਤੀਆਂ ਦਾ ਨਤੀਜਾ ਹੈ ! ਉਹਨਾਂ ਕਿਹਾ ਕਿ ਪੰਜਾਬ ਦੇ ਰੈਵਨਿਊ ਰਾਹੀਂ ਖਜਾਨੇ ਨੂੰ ਵੱਡਾ ਹੁਲਾਰਾ ਦੇਣ ਵਾਲਾ ਵਪਾਰੀ ਅੱਜ ਸੜਕਾਂ ਤੇ ਧਰਨੇ ਲਾਉਣ ਨੂੰ ਮਜਬੂਰ ਹੈ !ਜੇ ਪਿਓ ਨੇ ਪੁੱਤ ਦੇ ਨਾਮ ਤੇ ਵੀ ਰਜਿਸਟਰੀ ਕਰਵਾਉਣੀ ਹੋਵੇਗੀ ਤਾਂ 9 ਹਜ਼ਾਰ ਕਮੇਟੀ ਕੋਲ ਭਰਨਾ ਪਵੇਗਾ ! 

                   ਧਰਨੇ ਦੀ ਅਗਲੀ ਰੂਪਰੇਖਾ ਦਾ ਜਿਕਰ ਕਰਦਿਆਂ ਕਿਹਾ ਕਿ  ਸਰਕਾਰ ਵਲੋਂ ਥੋਪੀਆਂ ਗਈਆਂ ਬੇਲੋੜੀਆਂ ਸ਼ਰਤਾਂ ਕਾਰਨ ਸਾਰੇ ਹੀ ਪੰਜਾਬ ਵਿਚ ਪ੍ਰਾਪਰਟੀ ਧੰਦੇ ਨਾਲ ਜੁੜੇ ਲੱਖਾਂ ਡੀਲਰਾਂ ਵਲੋਂ ਸੜਕਾਂ ਤੇ ਚੱਕਾ ਜਾਮ ਕੀਤਾ ਜਾਵੇਗਾ ਅਤੇ ਧਰਨਿਆਂ ਮੁਜਾਹਰਿਆਂ ਤਹਿਤ ਸਰਕਾਰ ਦੇ  ਨਾਦਰਸ਼ਾਹੀ ਫਰਮਾਨਾਂ ਨੂੰ  ਵਾਪਿਸ ਕਰਵਾਇਆ ਜਾਵੇਗਾ! ਇਸ ਮੌਕੇ ਸੰਜੀਵ ਅਰੋੜਾ ,ਜਸਮੇਲ ਡੇਰੀ ਵਾਲਾ ,ਰਾਜੇਸ਼ ਮੰਗਫਲੀ,ਭੁਪਿੰਦਰ ਸ਼ਰਮਾ ਪਰਮਜੀਤ ਪੰਮਾ ਚੋਹਾਨ ਤੀਰਥ ਸਿੰਘ,ਰਿਸ਼ੂ ਗੁੱਛੀ ,ਗੋਪਾਲ ਕੁਮਾਰ ,ਜਸਵਿੰਦਰ ਸਿੰਘ ,ਸੁਨੀਲ ਜੈਨ,ਸ਼ੰਕਰ ਕੁਮਾਰ ,ਨਰੇਸ਼ ਕੁਮਾਰ ,ਭਾਰਤ ਭੂਸ਼ਨ ਕਾਲੀ ,ਸੰਜੇ ਕੁਮਾਰ ,ਰਾਜੇਸ਼ ਕਲਾ ਭੀਮ ਸੈਨ ,ਗੁਰਮੀਤ ਲਾਲ ਬੀਹਲਾ ,ਸੁਖਪਾਲ ਸਿੰਘ ,ਰਸੇਮ ਸਿੰਘ,ਸ਼ਿੰਦਾ ਬਾਬਾ ਵਿਜੈ ਕੁਮਾਰ,ਜਗਜੀਤ ਸਿੰਘ ,ਗੁਰਮੀਤ ਲਾਲ ,ਸੰਜੇ ਸਿੰਗਲਾ,ਮੰਗਾ ਰਾਮ ,ਰਾਮੇਸ਼ ਕੁਮਾਰ ਦੀਵਾਨ ਚੰਦ ,ਬਲਕਰਨ  ਸਿੰਘ ,ਜਗਤਾਰ ਸਿੰਘ ,ਲਛਮਣ ਸਿੰਘ ਰਾਜੂ ਰਾਜੇਸ਼ ਕੁਮਾਰ ਸਮੇਤ ਹੋਰ ਵੀ ਹਾਜਿਰ ਸਨ!

Post a Comment

0 Comments