ਰਾਧਾ ਸੁਆਮੀ ਗਲੀ 'ਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ ਕਾਰਨ ਲੱਖਾਂ ਦਾ ਨੁਕਸਾਨ

 ਰਾਧਾ ਸੁਆਮੀ ਗਲੀ 'ਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ ਕਾਰਨ ਲੱਖਾਂ ਦਾ ਨੁਕਸਾਨ 


ਬਰਨਾਲਾ,30.ਅਗਸਤ ਕਰਨਪ੍ਰੀਤ ਕਰਨ

ਬੀਤੇ ਕੱਲ ਬਰਨਾਲਾ ਦੇ ਜੰਡਾਂ ਵਾਲਾ ਰੋਡ ਤੇ ਸਥਿਤ ਸਥਾਨਕ ਰਾਧਾ ਸੁਆਮੀ  ਵਾਲੀ ਗਲੀ 'ਚ ਸ਼ਾਰਟ ਸਰਕਿਟ ਕਾਰਨ ਅਚਾਨਕ ਹੀ ਅੱਗ ਲੱਗ ਗਈ। ਅੱਗ ਲੱਗਣ ਕਾਰਨ ਮਕਾਨ 'ਚ ਪਿਆ ਕੀਮਤੀ ਸਮਾਨ ਸੜ ਕੇ ਸਵਾਹ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਕਾਨ ਮਾਲਕ ਸ਼ੰਕਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ  ਮਕਾਨ  ਮਕਾਨ 'ਚ ਅਚਾਨਕ ਬਿਜਲੀ ਦੀਆਂ ਤਾਰਾਂ ਦਾ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਜਿਸ ਕਾਰਨ ਉਨ੍ਹਾਂ ਦੇ ਮਕਾਨ 'ਚ ਪਿਆ ਕੀਮਤੀ ਸਮਾਨ ਸੜ ਕੇ ਸੁਆਹ ਹੋ ਗਿਆ ਤੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਉਨ੍ਹਾਂ ਦੱਸਿਆ ਕਿ  ਬਰਨਾਲਾ ਦੇ ਨਗਰ ਕੌਂਸਲ ਦਫਤਰ ਅੱਗੇ ਪ੍ਰਾਪਰਟੀ ਯੂਨੀਅਨ ਵਲੋਂ ਚੱਲ ਰਹੇ ਧਰਨੇ ਵਿਚ ਸੀ ਅਚਾਨਕ ਘਟਨਾ ਦਾ ਪਤਾ ਲੱਗਦਿਆਂ ਹੀ ਉਨਾਂ ਵਲੋਂ ਤੁਰੰਤ ਫ਼ਾਇਰ ਬਿ੍ਗੇਡ ਨੂੰ ਫੋਨ ਕੀਤਾ ਤਾਂ ਤੁਰੰਤ ਫ਼ਾਇਰ ਬਿ੍ਗੇਡ ਦੇ ਕਰਮਚਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।

Post a Comment

0 Comments