ਸੁੱਤੇ ਪਏ ਆਬਕਾਰੀ ਮਹਿਕਮੇ ਦਾ ਕੰਮ ਕਰ ਰਹੀ ਹੈ ਪੰਜਾਬ ਪੁਲਿਸ ਬਰਨਾਲਾ

 ਸੁੱਤੇ ਪਏ ਆਬਕਾਰੀ ਮਹਿਕਮੇ ਦਾ ਕੰਮ ਕਰ ਰਹੀ ਹੈ ਪੰਜਾਬ ਪੁਲਿਸ ਬਰਨਾਲਾ 

ਨਾ-ਮੰਨਜੂਰਸੁਦਾ ਬੀਅਰ ਬਾਰ ਤੇ ਛਾਪੇਮਾਰੀ ਕਰਕੇ 08 ਪੇਟੀਆ ਬੀਅਰ ਅਤੇ 20-25 ਲੀਟਰ ਡਰੌਅਟ ਬੀਅਰ ਬਰਾਮਦ ਕੀਤੀਆ

 


ਬਰਨਾਲਾ ,20  ਅਗਸਤ /ਕਰਨਪ੍ਰੀਤ ਧੰਦਰਾਲ /-ਇੰਸਪੈਕਟਰ ਕ੍ਰਿਸ਼ਨ ਕੁਮਾਰ ਗਰਗ ਸਮੇਤ ਆਪਣੀ ਪੁਲਿਸ ਪਾਰਟੀ ਦੇ ਬਰਾਏ ਗਸਤ ਅਨਾਜ ਮੰਡੀ ਬਰਨਾਲਾ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਬਲਵਿੰਦਰ ਸਿੰਘ ਉਰਫ ਨਿਖਲ ਪੁੱਤਰ ਗੁਰਨਾਮ ਸਿੰਘ ਵਾਸੀ ਟੋਹਾਣਾ (ਹਰਿਆਣਾ ਵੀ.ਆਰ.ਸੀ ਮਾਲ ਬਰਨਾਲਾ ਵਿਖੇ ਬਿਨਾ ਗੌਰਮਿੰਟ ਤੋ ਨਾਮੰਨਜੂਰਸੁਦਾ ਬੀਅਰ ਬਾਰ ਚਲਾ ਰਿਹਾ ਹੈ। ਮੌਕਾ ਪਰ ਪੁੱਜ ਕੇ ਵੀ.ਆਰ.ਸੀਮਾਲ ਦੇ ਫਸਟ ਫਲੌਰ ਦੇ ਕਮਰਾ ਨੰਬਰ 210 ਵਿੱਚ ਰੇਡ ਕਰਕੇ 08 ਪੇਟੀਆ ਬੀਅਰ ਅਤੇ 20-25 ਲੀਟਰ ਡਰੌਅਟ ਬੀਅਰ ਬਰਾਮਦ ਕੀਤੀਆ।ਥਾਣਾ ਸਿਟੀ ਬਰਨਾਲਾ ਵਿਚ  ਵੱਖ ਵੱਖ ਧਾਰਾਵਾ ਅਧੀਨ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ ਹੈ । ਜਿਕਰਯੋਗ ਹੈ ਕਿ ਸ਼ਰਾਬ ਪਾਲਿਸੀ ਡੀ ਅਣਗਹਿਲੀ ਤੇ ਨਜਾਇਜ  ਬਿਕਦੀ ਸ਼ਰਾਬ ਤੇ ਕੋਈ ਸਿਕੰਜਾ ਨਹੀਂ ਕਸ ਰਹੀ ਤੇ ਉਲਟ ਸੁੱਤੇ ਪਏ ਆਬਕਾਰੀ ਮਹਿਕਮੇ ਦਾ ਕੰਮ  ਬਰਨਾਲਾ ਦੀ ਪੰਜਾਬ ਪੁਲਿਸ ਕਰ ਰਹੀ ਹੈ !

Post a Comment

0 Comments