ਬਾਬਾ ਮਸਤ ਗਰੀਬ ਦਾਸ ਜੀ ਸੱਚੀ ਸਰਕਾਰ ਜੀ ਦਾ ਸਲਾਨਾ ਮੇਲਾ ਬਹੁਤ ਧੂਮਧਾਮ ਨਾਲ ਕਰਵਾਇਆ ਗਿਆ

 ਬਾਬਾ ਮਸਤ ਗਰੀਬ ਦਾਸ ਜੀ ਸੱਚੀ ਸਰਕਾਰ ਜੀ ਦਾ ਸਲਾਨਾ ਮੇਲਾ ਬਹੁਤ ਧੂਮਧਾਮ ਨਾਲ ਕਰਵਾਇਆ ਗਿਆ


ਜਲੰਧਰ - ਆਦਮਪੁਰ - 8 ਅਗਸਤ 2022 ( ਹਰਪ੍ਰੀਤ ਬੇਗ਼ਮਪੁਰੀ)
ਬਾਬਾ ਮਸਤ ਗਰੀਬ ਦਾਸ ਜੀ ਸੱਚੀ ਸਰਕਾਰ ਜੀ ਦਾ ਸਲਾਨਾ ਮੇਲਾ ਬਹੁਤ ਧੂਮਧਾਮ ਨਾਲ ਆਦਮਪੁਰ ਨੇੜੇ ਪਿੰਡ ਕਡਿਆਣਾ ਵਿਖੇ ਕਰਵਾਇਆ ਗਿਆ ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦਰਬਾਰ ਦੇ ਗੱਦੀ ਨਸ਼ੀਨ ਬਾਬਾ ਰੇਸ਼ਮ ਲਾਲ ਜੀ ਨੇ ਦੱਸਿਆ 7 ਅਗਸਤ ਨੂੰ ਦਰਬਾਰ ਤੇ ਚਿਰਾਗ਼ ਰੋਸ਼ਨ ਕੀਤੇ ਗਏ ਤੇ ਮੇਂਹਦੀ ਦੀ ਰਸਮ ਕੀਤੀ ਗਈ,8 ਅਗਸਤ ਨੂੰ ਪੀਰਾਂ ਦੀ ਚਾਦਰ ਦੀ ਰਸਮ  ਕੀਤੀ ਗਈ ਤੇ  ਝੰਡਾ ਚੜਾਇਆ ਗਿਆ  ਨਿਆਜ਼ ਨੂੰ ਭੋਗ ਲਗਾ ਕੇ ਨਿਆਜ ਸੰਗਤਾਂ ਵਿੱਚ ਵਰਤਾਈ ਗਈ ਇਸ ਮੌਕੇ ਠੰਡੇ ਦਾ ਲੰਗਰ ਅਤੇ ਹੋਰ ਅਤੁਟ ਲੰਗਰ ਲਗਾਏ ਗਏ, ਉਨ੍ਹਾਂ ਦੱਸਿਆ 7 ਅਗਸਤ ਰਾਤ ਨੂੰ ਕਵਾਲੀ ਏ ਮਹਿਫ਼ਲ ਹੋਈ ਅ
ਤੇ 8 ਅਗਸਤ ਰਾਤ ਨੂੰ ਸੂਫ਼ੀ ਗਾਇਕ ਬਲਵਿੰਦਰ ਸੋਨੂੰ ਵੱਲੋਂ ਸੂਫ਼ੀ ਪ੍ਰੋਗਰਾਮ ਪੇਸ਼ ਕੀਤਾ ਗਿਆ,ਉਨ੍ਹਾਂ ਦੱਸਿਆ ਦਰਬਾਰ ਦੇ ਪਹਿਲੇ ਗੱਦੀ ਨਸ਼ੀਨ ਬਾਬਾ ਸ਼ੇਰੂ ਰਾਮ ਜੀ ਸਨ ਉਹ ਦੁਨੀਆਂ ਤੋਂ ਪਰਦਾ ਕਰ ਗਏ ਹਨ  ਇਸ ਮੌਕੇ ਸੇਵਾਦਾਰ ਪਰਸ਼ੋਤਮ ਲਾਲ, ਰਾਮ ਸਰੂਪ, ਕਮਲ ਕਿਸ਼ੋਰ, ਰਾਮ ਦਿਆਲ, ਲਵਲੀ, ਗਗਨਦੀਪ ਸਿੰਘ, ਮਨਦੀਪ ਸਿੰਘ, ਸੁਨੀਲ, ਸੰਦੀਪ ਕੁਮਾਰ, ਰੋਸ਼ਨ, ਸੁਰਿੰਦਰ ਪਾਲ, ਅਸ਼ਵਨੀ ਕੁਮਾਰ, ਹਰਭਜਨ ਲਾਲ, ਬਿੱਟੂ, ਧਰਮਿੰਦਰ, ਜਸਵੀਰ, ਸੋਨੂੰ, ਮੋਨੂੰ, ਮਹਿੰਦਰ ਲਾਲ ਲਾਲੀ ਅਤੇ ਹੋਰ ਸੰਗਤਾਂ ਹਾਜ਼ਰ ਸਨ ਇਹ ਮੇਲਾ ਇਲਾਕ਼ਾ ਨਿਵਾਸੀ, ਸਮੂਹ ਸੰਗਤਾਂ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ  ਪ੍ਰਬੰਧਕਾਂ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ

Post a Comment

0 Comments